ਤਪਾ ਮੰਡੀ (ਮਾਰਕੰਡਾ) : ਸਥਾਨਕ ਸਬ-ਡਵੀਜਨਲ ਹਸਪਤਾਲ ਅੰਦਰ ਸਹੁਰਿਆਂ ਦੀ ਕੁੱਟਮਾਰ ਅਤੇ ਅਣਮਨੁੱਖੀ ਤਸ਼ੱਦਦ ਸਹਿਣ ਵਾਲੀ ਇਕ ਧੀ ਅਤੇ ਦੋ ਬੱਚਿਆਂ ਦੀ ਮਾਂ ਨੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ। ਮੌਕੇ 'ਤੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਜੇਰੇ ਇਲਾਜ ਪੀੜਤ ਸਰਬਜੀਤ ਕੌਰ ਨੇ ਆਪਣੀ ਮਾਂ ਦਰਸ਼ਨ ਕੌਰ, ਭਰਾਵਾਂ ਅਤੇ ਮੋਹਤਬਰ ਜਸਵੀਰ ਸਿੰਘ ਦੀ ਹਾਜ਼ਰੀ ਵਿਚ ਦੱਸਿਆ ਕਿ ਉਸ ਦਾ ਵਿਆਹ ਛੇ ਕੁ ਵਰ੍ਹੇ ਪਹਿਲਾਂ ਪਾਤੜਾ ਲਾਗਲੇ ਪਿੰਡ ਲਾਲਵਾ ਵਿਖੇ ਹਰਵਿੰਦਰ ਸਿੰਘ ਨਾਲ ਹੋਇਆ ਸੀ। ਭਾਵੇਂ ਪਹਿਲਾਂ ਸਭ ਕੁਝ ਠੀਕ ਸੀ ਅਤੇ ਉਸ ਦੇ ਦੋ ਬੱਚੇ ਪੈਦਾ ਹੋਏ ਪਰ ਕੁਝ ਸਮੇਂ ਬਾਅਦ ਹੀ ਸਹੁਰਾ ਪਰਿਵਾਰ ਨੇ ਆਪਣੇ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ ਅਤੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਜਿਸ ਵਿਚ ਪੂਰਾ ਸਹੁਰਾ ਪਰਿਵਾਰ ਹੀ ਉਸ ਨਾਲ ਕੁੱਟਮਾਰ ਕਰਦਾ ਸੀ।
ਉਸ ਦੀਆ ਦੋ ਨਣਾਨਾ, ਸੱਸ, ਸੁਹਰਾ ਅਤੇ ਪਤੀ ਉਸ ਨੂੰ ਅਣਮਨੁੱਖੀ ਤਰੀਕੇ ਨਾਲ ਕੁੱਟਮਾਰ ਕਰਦੇ ਅਤੇ ਕਥਿਤ ਤੌਰ 'ਤੇ ਲਗਾਤਾਰ ਨਗਦ ਪੈਸੇ ਲਿਆਉਣ ਦੀ ਮੰਗ ਕਰਦੇ ਰਹਿੰਦੇ। ਜਿਸ ਕਾਰਨ ਪਿਛਲੇ ਦਿਨੀਂ ਉਸ ਦੇ ਪੇਕੇ ਪਰਿਵਾਰ ਨੇ ਮੱਝ ਵੇਚ ਕੇ 50 ਹਜ਼ਾਰ ਰੁਪਏ ਦਿੱਤੇ ਪਰ ਇਹ ਵਤੀਰਾ ਲਗਾਤਾਰ ਜਾਰੀ ਰਿਹਾ ਜਦਕਿ ਉਸ ਦੇ ਛੋਟੇ ਮਾਸੂਮ ਬੱਚਿਆਂ ਨਾਲ ਵੀ ਕੁੱਟਮਾਰ ਹੁੰਦੀ ਰਹਿੰਦੀ, ਜੋ ਹੁਣ ਉਨ੍ਹਾਂ ਨੇ ਮੇਰੇ ਨਾਲ ਕੁੱਟਮਾਰ ਕਰਨ ਤੋਂ ਬਾਅਦ ਦੋਵੇਂ ਬੱਚੇ ਆਪਣੇ ਕੋਲ ਰੱਖ ਲਏ ਹਨ।
ਪੀੜਤਾ ਨੇ ਦੱਸਿਆ ਕਿ 4 ਦਸੰਬਰ ਨੂੰ ਉਸ ਵੇਲੇ ਹੱਦ ਹੋ ਗਈ ਜਦ ਉਸ ਦੇ ਸਹੁਰਾ ਪਰਿਵਾਰ ਨੇ ਕਥਿਤ ਤੌਰ 'ਤੇ ਉਸ ਦੇ ਮੂੰਹ 'ਤੇ ਗਰਮ ਪ੍ਰੈੱਸ ਲਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਅਪਣਾ ਹੱਥ ਅੱਗ ਕਰ ਲਿਆ, ਮੀਡੀਆ ਸਾਹਮਣੇ ਉਸ ਨੇ ਆਪਣਾ ਮਚੀ ਹੋਈ ਬਾਂਹ ਦੀ ਚਮੜੀ ਵੀ ਵਿਖਾਈ। ਪੀੜਤਾ ਨੇ ਕਿਹਾ ਕਿ ਤਿੰਨ ਦਿਨ ਬੀਤ ਜਾਣ 'ਤੇ ਵੀ ਅਜੇ ਤੱਕ ਉਸ ਦਾ ਕੋਈ ਪੁਲਸ ਅਧਿਕਾਰੀ ਬਿਆਨ ਲੈਣ ਨਹੀਂ ਪੁੱਜਾ। ਜਿਸ ਲਈ ਸ਼ਹਿਣਾ ਪੁਲਸ ਨੂੰ ਐੱਮ.ਐੱਲ.ਆਰ ਵੀ ਸਰਕਾਰੀ ਹਸਪਤਾਲ ਦੇ ਦੱਸਣ ਅਨੁਸਾਰ ਭੇਜ ਦਿੱਤੀ ਗਈ ਹੈ ਪਰ ਸ਼ਹਿਣਾ ਜਾਂ ਪਾਤੜਾਂ ਥਾਣੇ ਦਾ ਕੋਈ ਵੀ ਅਧਿਕਾਰੀ ਬਿਆਨ ਕਲਮਬੰਦ ਕਰਵਾਉਣ ਲਈ ਨਹੀ ਆਇਆ। ਪੀੜਤਾ ਨੇ ਸਰਕਾਰ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ।
ਪੁਲਸ ਨੇ ਨਾਕੇ 'ਤੇ ਕਾਰ 'ਚੋਂ ਬਰਾਮਦ ਕੀਤੀ ਪਿਸਟਲ ਤੇ 4 ਰੋਂਦ, 3 ਨਾਮਜ਼ਦ
NEXT STORY