ਲੁਧਿਆਣਾ (ਰਿਸ਼ੀ) : ਸੱਸ ਦੇ ਚਰਿੱਤਰ 'ਤੇ ਸ਼ੱਕ ਹੋਣ 'ਤੇ ਨੂੰਹ ਨੇ ਪਤੀ 'ਤੇ ਅਲੱਗ ਰਹਿਣ ਦਾ ਦਬਾਅ ਬਣਾਇਆ, ਇਸ ਗੱਲ ਤੋਂ ਗੁੱਸੇ 'ਚ ਆਏ ਪਤੀ ਨੇ ਆਪਣੀ ਮਾਂ ਨਾਲ ਮਿਲ ਕੇ ਪਤਨੀ ਕਰੀਨਾ (19) ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਵਾਰਦਾਤ ਤੋਂ 4 ਦਿਨ ਪਹਿਲਾਂ ਵਿਆਹੁਤਾ ਨੇ ਆਤਮ ਹੱਤਿਆ ਕਰਨ ਦਾ ਯਤਨ ਕੀਤਾ ਸੀ, ਜਿਸ ਕਾਰਨ ਉਸ ਦੇ ਗਲ 'ਤੇ ਰੱਸੀ ਦੇ ਨਿਸ਼ਾਨ ਸਨ। ਇਸ ਗੱਲ ਦਾ ਫਾਇਦਾ ਚੁੱਕ ਕੇ ਇਕ ਵਾਰ ਤਾਂ ਸਹੁਰਿਆਂ ਨੇ ਪੁਲਸ ਨੂੰ ਗੁੰਮਰਾਹ ਕੀਤਾ ਪਰ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਮੌਤ ਦਾ ਕਾਰਨ ਸਪੱਸ਼ਟ ਹੋ ਗਿਆ, ਜਿਸਦੇ ਬਾਅਦ ਥਾਣਾ ਫੋਕਲ ਪੁਆਇੰਟ ਦੀ ਪੁਲਸ ਨੇ ਧਾਰਾ 302 ਦਾ ਕੇਸ ਕਰਕੇ ਮਾਂ-ਪੁੱਤਰ ਨੂੰ ਗ੍ਰਿਫਤਾਰ ਕਰ ਲਿਆ।
ਥਾਣਾ ਇੰਚਾਰਜ ਅਮਨਦੀਪ ਸਿੰਘ ਬਰਾੜ ਅਨੁਸਾਰ ਦੋਸ਼ੀਆਂ ਦੀ ਪਛਾਣ ਪਤੀ ਅਰਜਨ ਕੁਮਾਰ ਅਤੇ ਸੱਸ ਮੰਜੂ ਦੇਵੀ ਦੇ ਰੂਪ ਵਿਚ ਹੋਈ ਹੈ। ਪੁਲਸ ਨੇ ਦੋਵਾਂ ਖਿਲਾਫ ਮਾਸੀ ਚੰਦਾ ਦੇਵੀ ਦੇ ਬਿਆਨਾਂ 'ਤੇ ਕੇਸ ਦਰਜ ਕਰਕੇ ਸ਼ਨੀਵਾਰ ਨੂੰ ਨੀਚੀ ਮੰਗਲੀ ਦੇ ਨੇੜੇ ਤੋਂ ਗ੍ਰਿਫਤਾਰ ਕਰ ਲਿਆ। ਪੁੱਛਗਿਛ ਦੌਰਾਨ ਦੋਸ਼ੀਆਂ ਨੇ ਦੱਸਿਆ ਕਿ 5 ਦਿਨ ਪਹਿਲਾਂ ਘਰ ਵਿਚ ਝਗੜਾ ਹੋਇਆ ਸੀ ਕਿਉਂਕਿ ਪਤਨੀ ਅਲੱਗ ਕਮਰਾ ਲੈ ਕੇ ਰਹਿਣ ਦਾ ਦਬਾਅ ਬਣਾ ਰਹੀ ਸੀ, ਉਸਨੂੰ ਆਪਣੀ ਸੱਸ ਦੇ ਚਰਿੱਤਰ 'ਤੇ ਸ਼ੱਕ ਸੀ ਪਰ ਉਹ ਮਾਂ ਦੇ ਨਾਲ ਹੀ ਰਹਿਣ ਦੀ ਗੱਲ ਕਹਿ ਰਿਹਾ ਸੀ। ਝਗੜਾ ਇੰਨਾ ਵੱਧ ਗਿਆ ਕਿ ਕਰੀਨਾ ਨੇ ਕਮਰੇ ਵਿਚ ਜਾ ਕੇ ਰੱਸੀ ਨਾਲ ਫਾਹਾ ਲੈ ਲਿਆ ਪਰ ਸਮਾਂ ਰਹਿੰਦੇ ਉਨ੍ਹਾਂ ਨੇ ਉਸਨੂੰ ਬਚਾ ਲਿਆ ਪਰ ਉਸਦੀ ਹਾਲਤ ਖਰਾਬ ਸੀ ਅਤੇ ਦਵਾਈ ਚੱਲ ਰਹੀ ਸੀ।
ਬੀਤੀ 28 ਅਗਸਤ ਨੂੰ ਫਿਰ ਤੋਂ ਝਗੜਾ ਹੋਇਆ, ਜਿਸਦੇ ਬਾਅਤ ਰਾਤ 10.30 ਵਜੇ ਪਤਨੀ ਦਵਾਈ ਖਾ ਕੇ ਸੌਂ ਗਈ, ਉਦੋਂ ਉਸਨੇ ਪਹਿਲਾਂ ਪਤਨੀ ਦਾ ਗਲ ਘੁੱਟਿਆ ਅਤੇ ਬਾਅਦ ਵਿਚ ਹੱਥ ਨਾਲ ਨੱਕ ਘੁੱਟ ਕੇ ਸਾਹ ਰੋਕਿਆ ਅਤੇ ਉਸਦੀ ਮਾਂ ਨੇ ਨੁੰਹ ਦੀਆਂ ਦੋਵੇਂ ਹੱਥ ਫੜ ਲਏ। ਸਵੇਰੇ ਉਨ੍ਹਾਂ ਆਤਮ ਹੱਤਿਆ ਕੀਤੇ ਜਾਣ ਦਾ ਡਰਾਮਾ ਰਚਿਆ। ਜਦੋਂ ਪੁਲਸ ਨੇ ਮੌਕੇ 'ਤੇ ਜਾ ਕੇ ਦੇਖਿਆ ਤਾਂ ਲਾਸ਼ ਬੈੱਡ 'ਤੇ ਪਈ ਸੀ, ਗਲੇ ਵਿਚ ਰੱਸੀ ਦੇ ਨਿਸ਼ਾਨ ਦੇਖ ਕੇ ਪੁਲਸ ਨੇ ਚੁੱਪ ਧਾਰ ਲਈ ਪਰ ਪੋਸਟਮਾਟਮ ਰਿਪੋਰਟ 'ਚ ਪਤਾ ਲੱਗਿਆ ਕਿ ਦਮ ਘੁੱਟਣ ਨਾਲ ਉਸਦੀ ਮੌਤ ਹੋਈ ਹੈ। ਜਿਸ ਤੋਂ ਬਾਅਦ ਗੰਭੀਰਤਾ ਨਾਲ ਜਾਂਚ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਪੁੱਛਗਿਛ ਕੀਤੀ ਤਾਂ ਮਾਂ-ਪੁੱਤ ਨੇ ਗੁਨਾਹ ਕਬੂਲ ਲਿਆ।
ਸਹੁਰਿਆਂ ਤੋਂ ਦੁਖੀ ਅਧਿਆਪਿਕਾ ਨੇ ਨਹਿਰ 'ਚ ਮਾਰੀ ਛਾਲ
NEXT STORY