ਫਾਜ਼ਿਲਕਾ (ਸੁਖਵਿੰਦਰ ਥਿੰਦ) : ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਅਰਨੀਵਾਲ ਤੋਂ ਇਕ ਵਿਆਹੁਤਾ ਨੂੰ ਸਹੁਰੇ ਪਰਿਵਾਰ ਵੱਲੋਂ ਦਾਜ ਦੀ ਮੰਗ ਦੇ ਚੱਲਦਿਆਂ ਜ਼ਹਿਰੀਲੀ ਚੀਜ਼ ਦੇ ਕੇ ਮਾਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਮ੍ਰਿਤਕ ਦੇ ਭਰਾ ਰਿਤਿਕ ਗੁੰਬਰ ਨੇ ਥਾਣਾ ਅਰਨੀਵਾਲਾ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਹ ਤਿੰਨ ਭੈਣ-ਭਰਾ ਹਨ ਅਤੇ ਸਭ ਤੋਂ ਵੱਡੀ ਭੈਣ ਸਾਜਿਆ ਦਾ ਵਿਆਹ 2018 ਜੂਨ ਨੂੰ ਅਰਨੀਵਾਲਾ ਵਾਸੀ ਸ਼ੁਭਮ ਨਾਲ ਹੋਇਆ ਸੀ। ਵਿਆਹ ਤੋਂ ਇਕ ਸਾਲ ਬਾਅਦ ਉਨ੍ਹਾਂ ਦੇ ਘਰ ਇੱਕ ਬੱਚੇ ਨੇ ਜਨਮ ਲਿਆ । ਰਿਤਿਕ ਨੇ ਸ਼ਿਕਾਇਤ 'ਚ ਦੱਸਿਆ ਕਿ 6 ਮਹੀਨੇ ਪਹਿਲਾਂ ਉਸ ਦੀ ਭੈਣ ਦੇ ਬੱਚੇ ਦੀ ਕਿਸੇ ਕਾਰਨ ਦੇ ਚੱਲਦਿਆਂ ਮੌਤ ਹੋ ਗਈ। ਇਸ ਤੋਂ ਮਗਰੋਂ ਸੁਹਰੇ ਪਰਿਵਾਰ ਨੇ ਉਸ ਦੀ ਭੈਣ ਨੂੰ ਤੰਗ-ਪ੍ਰੇਸ਼ਾਨ ਕਰਦਾ ਸ਼ੁਰੂ ਕਰ ਦਿੱਤੀ ਸੀ ਅਤੇ ਲਗਾਤਾਰ ਉਸ ਦੀ ਕੁੱਟਮਾਰ ਵੀ ਕਰਦੇ ਸਨ ।
ਇਹ ਵੀ ਪੜ੍ਹੋ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਣ ਵਾਲੀਆਂ ਸੰਗਤਾਂ ਲਈ ਅਹਿਮ ਖ਼ਬਰ, ਸ਼੍ਰੋਮਣੀ ਕਮੇਟੀ ਨੇ ਸ਼ੁਰੂ ਕੀਤੀ ਇਹ ਸੇਵਾ
ਜਾਣਕਾਰੀ ਦਿੰਦਿਆਂ ਭਰਾ ਨੇ ਦੱਸਿਆ ਕਿ ਸਹੁਰਾ ਪਰਿਵਾਰ ਲਗਾਤਾਰ ਉਸ ਦੀ ਭੈਣ ਤੋਂ ਮੰਗ ਕਰ ਰਿਹਾ ਸੀ ਕਿ ਉਹ ਆਪਣੇ ਪੇਕਿਆਂ ਤੋਂ ਕਾਰ ਲੈ ਕੇ ਆਵੇ। ਇਸ ਸੰਬੰਧ 'ਚ ਕੁਝ ਦਿਨ ਪਹਿਲਾਂ ਉਸ ਦੇ ਜੀਜੇ ਨੇ ਫੋਨ ਕਰਕੇ ਸਾਨੂੰ ਕਿਹਾ ਵੀ ਸੀ ਕਿ ਆਪਣੀ ਭੈਣ ਨੂੰ ਲੈ ਜਾਵੋਂ ਨਹੀਂ ਤਾਂ ਉਸ ਨੂੰ ਮਾਰ ਦੇਵਾਂਗੇ। ਇਸ ਤੋਂ ਬਾਅਦ ਜਦੋਂ ਪੇਕਾ ਪਰਿਵਾਰ ਉਸ ਨੂੰ ਲੈਣ ਗਿਆ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਭੈਣ ਅਰਨੀਵਾਲਾ ਦੇ ਇੱਕ ਨਿੱਜੀ ਹਸਪਤਾਲ ਵਿਚ ਭਰਤੀ ਹੈ। ਇਸ ਦਾ ਪਤਾ ਲੱਗਦੇ ਹੀ ਜਦੋਂ ਉਨ੍ਹਾਂ ਹਸਪਤਾਲ ਜਾ ਕੇ ਦੇਖਿਆ ਕਿ ਉਸਦੇ ਮੂੰਹ 'ਚੋਂ ਝੱਗ ਨਿਕਲ ਰਹੀ ਸੀ। ਇਸ ਦੌਰਾਨ ਉਸ ਦੀ ਭੈਣ ਨੇ ਦੱਸਿਆ ਕਿ ਸੁਹਰੇ ਪਰਿਵਾਰ ਨੇ ਉਸ ਨੂੰ ਧੱਕੇ ਨਾਲ ਸਲਫਾਸ ਖਵਾ ਦਿੱਤਾ। ਭਰਾ ਰਿਤਿਕ ਨੇ ਦੱਸਿਆ ਕਿ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਬਠਿੰਡਾ ਦੇ ਹਸਪਤਾਲ ਲਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਉਧਰ ਮੰਡੀ ਅਰਨੀਵਾਲਾ ਪੁਲਸ ਨੇ ਭਰਾ ਦੇ ਬਿਆਨਾਂ ਦੇ ਆਧਾਰ 'ਤੇ ਸਬ ਇੰਸਪੈਕਟਰ ਇਕਬਾਲ ਸਿੰਘ ਨੇ ਸ਼ੁੱਭਮ, ਆਯੂਸ਼, ਚਾਂਦਨੀ, ਸੁਨੀਤਾ ਰਾਣੀ ਅਤੇ ਬ੍ਰਮਹ ਪ੍ਰਕਾਸ਼ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤਾ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਮਾਲਵਿੰਦਰ ਸਿੰਘ ਕੰਗ ਨੇ ਪ੍ਰੈੱਸ ਕਾਨਫਰੰਸ ਦੌਰਾਨ ਵਿਰੋਧੀ ਪਾਰਟੀਆਂ ’ਤੇ ਕੀਤਾ ਸ਼ਬਦੀ ਹਮਲਾ
NEXT STORY