ਗੁਰਦਾਸਪੁਰ (ਦੀਪਕ) –ਜਦ ਵੀ ਕੋਈ ਜਾਂਬਾਜ ਸੈਨਿਕ ਰਾਸ਼ਟਰ ਦੀ ਏਕਤਾ ਤੇ ਅਖੰਡਤਾ ਨੂੰ ਬਰਕਰਾਰ ਰੱਖਦੇ ਹੋਏ ਸ਼ਹੀਦ ਹੋ ਜਾਂਦਾ ਹੈ ਤਾਂ ਉਸ ਦੀ ਸ਼ਹਾਦਤ ਅਤੀਤ ਦੇ ਪੰਨਿਆਂ ਵਿਚ ਦਰਜ ਹੋ ਜਾਂਦੀ ਹੈ ਪਰ ਉਸ ਸ਼ਹੀਦ ਦੇ ਪਰਿਵਾਰ ਵਾਲੇ ਆਪਣੇ ਲਾਡਲੇ ਦੀ ਸ਼ਹਾਦਤ ਦੀ ਲੌ ਨੂੰ ਆਪਣੇ ਦਿਲ ਵਿਚ ਸੰਜੋਅ ਕੇ ਬਾਕੀ ਦੀ ਜ਼ਿੰਦਗੀ ਉਸ ਦੀ ਯਾਦ ਵਿਚ ਗੁਜ਼ਾਰ ਦਿੰਦੇ ਹਨ। ਅਜਿਹਾ ਹੀ ਇਕ ਪਰਿਵਾਰ ਹੈ, ਕਾਰਗਿਲ ਯੁੱਧ ਵਿਚ ਸ਼ਹਾਦਤ ਦਾ ਜਾਮ ਪੀਣ ਵਾਲੇ ਪਿੰਡ ਸਲਾਹਪੁਰ ਬੇਟ ਵਾਸੀ ਸਿਪਾਹੀ ਸਤਵੰਤ ਸਿੰੰਘ ਦਾ, ਜਿਨ੍ਹਾਂ ਲਈ ਬੇਟੇ ਦੀ ਸ਼ਹਾਦਤ ਇਕ ਇਬਾਦਤ ਬਣ ਚੁੱਕੀ ਹੈ ਅਤੇ ਉਸ ਦੇ ਪਰਿਵਾਰ ਵਾਲਿਆਂ ਨੇ ਪਿਛਲੇ 18 ਸਾਲਾਂ ਤੋਂ ਸ਼ਹੀਦ ਬੇਟੇ ਦੀ ਪ੍ਰਤਿਮਾ ਦੇ ਸਾਹਮਣੇ ਦੇਸ਼ੀ ਘਿਓ ਦੀ ਅਖੰਡ ਜਯੋਤੀ ਪ੍ਰਜਵੱਲ ਕਰ ਰੱਖੀ ਹੈ। ਇਹੋ ਨਹੀਂ ਪੂਰਾ ਪਰਿਵਾਰ ਸ਼ਹੀਦ ਦੀ ਪ੍ਰਤਿਮਾ ਦੇ ਸਾਹਮਣੇ ਭੋਗ ਲਗਾਊਣ ਦੇ ਬਾਅਦ ਹੀ ਅੰਨ ਗ੍ਰਹਿਣ ਕਰਦਾ ਹੈ।
1999 ਦੇ ਕਾਰਗਿਲ ਯੁੱਧ ਵਿਚ ਪੀਤਾ ਸੀ ਸ਼ਹਾਦਤ ਦਾ ਜਾਮ
ਸ਼ਹੀਦ ਸਿਪਾਹੀ ਸਤਵੰਤ ਸਿੰਘ ਦੀ ਮਾਤਾ ਸੁਖਦੇਵ ਕੌਰ ਤੇ ਪਿਤਾ ਕਸ਼ਮੀਰ ਸਿੰਘ ਨੇ ਨਮ ਅੱਖਾਂ ਨਾਲ ਦੱਸਿਆ ਕਿ ਉਨ੍ਹਾਂ ਦੇ ਬੇਟੇ ਨੇ 4 ਜੁਲਾਈ 1999 ਵਿਚ ਪਾਕਿ ਦੇ ਨਾਲ ਹੋਏ ਕਾਰਗਿਲ ਯੁੱਧ ਵਿਚ ਟਾਈਗਰ ਹਿੱਲ ਨੂੰ ਥੇਹ ਕਰਦੇ ਹੋਏ ਸ਼ਹਾਦਤ ਦਾ ਜਾਮ ਪੀਤਾ ਸੀ। ਕਾਰਗਿਲ ਯੁੱਧ ਦੌਰਾਨ ਪਠਾਨਕੋਟ ਦੇ ਮਾਮੂਨ ਕੈਂਟ ਤੋਂ ਸਭ ਤੋਂ ਪਹਿਲਾਂ 8 ਸਿੱਖ ਯੂਨਿਟ ਨੂੰ ਉਥੋਂ ਭੇਜਿਆ ਗਿਆ ਸੀ। ਇਸ ਯੂਨਿਟ ਦੇ ਸਾਂਝੇ ਆਪਰੇਸ਼ਨ ਨਾਲ ਪਾਕਿ ਸੈਨਾ ਦੇ ਕਈ ਸੈਨਿਕ ਮਾਰੇ ਗਏ ਅਤੇ 8 ਸਿੱਖ ਯੂਨਿਟ ਦੇ 30 ਸੈਨਿਕਾਂ ਨੇ ਸ਼ਹਾਦਤ ਦਾ ਜਾਮ ਪੀ ਕੇ ਟਾਈਗਰ ਹਿੱਲ 'ਤੇ ਤਿਰੰਗਾ ਫਹਿਰਾਇਆ ਸੀ। ਜਿਨ੍ਹਾਂ ਵਿਚ ਸਤਵੰਤ ਸਿੰਘ ਸਭ ਤੋਂ ਘੱਟ ਉਮਰ 21 ਸਾਲ ਦੇ ਸੀ।
ਬੇਟੇ ਦੀ ਯਾਦ ਨੂੰ ਜ਼ਿੰਦਾ ਰੱਖਣ ਲਈ ਜਲਾਈ ਅਖੰਡ ਜਯੋਤੀ
ਸ਼ਹੀਦ ਦੀ ਮਾਤਾ ਸੁਖਦੇਵ ਕੌਰ ਨੇ ਨਮ ਅੱਖਾਂ ਨਾਲ ਦੱਸਿਆ ਕਿ ਜਿਸ ਦਿਨ ਬੇਟੇ ਦਾ ਅੰਤਿਮ ਸੰਸਕਾਰ ਹੋਇਆ, ਉਸ ਉਸੇ ਦਿਨ ਤੋਂ ਉਹ ਉਸ ਦੀ ਤਸਵੀਰ ਦੇ ਸਾਹਮਣੇ ਅਖੰਡ ਜਯੋਤੀ ਪ੍ਰਜਵੱਲ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ 4 ਸਾਲ ਪਹਿਲਾਂ ਉਨ੍ਹਾਂ ਨੇ ਪਿੰਡ ਭੁੱਲੇਚੱਕ ਵਿਚ ਆਪਣੇ ਸ਼ਹੀਦ ਬੇਟੇ ਦੀ ਯਾਦ ਵਿਚ ਬਣੇ ਪੈਟਰੋਲ ਪੰਪ ਤੇ ਆਪਣੇ ਖਰਚੇ ਨਾਲ ਉਸ ਦੀ ਪ੍ਰਤਿਮਹ ਲਗਾਈ ਸੀ। ਹੁਣ ਇਹ ਅਖੰਡ ਜਯੋਤੀ ਉਥੇ ਦਿਨ ਰਾਤ ਜਲ ਰਹੀ ਹੈ।
ਪਰਿਵਾਰ ਦਾ ਹਰ ਛੋਟਾ ਵੱਡਾ ਮੈਂਬਰ ਪ੍ਰਤਿਮਾ ਨੂੰ ਲਗਾਉਂਦਾ ਹੈ ਭੋਗ
ਸ਼ਹੀਦ ਦੇ ਪਿਤਾ ਕਸ਼ਮੀਰ ਸਿੰਘ, ਮਾਂ ਸੁਖਦੇਵ ਕੌਰ, ਭਰਾ ਸਤਨਾਮ ਸਿੰਘ, ਚਾਚੀ ਸੁਰਿੰਦਰ ਕੌਰ ਨੇ ਨਮ ਅੱਖਾਂ ਨਾਲ ਦੱਸਿਆ ਕਿ ਅੱਜ ਵੀ ਉਨ੍ਹਾਂ ਦਾ ਪਰਿਵਾਰ ਸਤਵੰਤ ਦੀ ਪ੍ਰਤਿਮਾ ਨੂੰ ਭੋਗ ਲਗਾਉਣ ਦੇ ਬਾਅਦ ਹੀ ਅੰਨ੍ਹ ਗ੍ਰਹਿਣ ਕਰਦਾ ਹੈ। ਪਰਿਵਾਰ ਦਾ ਹਰ ਮਂੈਬਰ ਪ੍ਰਤਿਮਾ ਨੂੰ ਭੋਗ ਲਗਾਉਣ ਦਾ ਕਰਤੱਵ ਸਮਝਦਾ ਹੈ। ਉਨ੍ਹਾਂ ਕਿਹਾ ਕਿ ਇਹ ਪਰੰਪਰਾ ਅੱਗੇ ਵੀ ਜਾਰੀ ਰਹੇਗੀ।
ਪਰਿਵਾਰ ਤੇ ਟੁੱਟਿਆਂ ਹੈ ਦੁੱਖਾਂ ਦਾ ਪਹਾੜ
ਸ਼ਹੀਦ ਦੇ ਮਾਤਾ-ਪਿਤਾ ਨੇ ਦੱਸਿਆ ਕਿ ਬੇਟੇ ਦੀ ਸ਼ਹਾਦਤ ਦੇ ਦੁੱਖ ਤੋਂ ਅਜੇ ਉਹ ਉਭਰ ਨਹੀਂ ਪਾਏ ਸੀ ਕਿ ਸਾਲ 2007 ਵਿਚ ਉਨ੍ਹਾਂ ਦੇ ਦੂਜੇ ਬੇਟੇ ਨਰਿੰਦਰ ਸਿੰਘ ਦੀ ਬੀਮਾਰੀ ਨਾਲ ਤੇ ਸਾਲ 2012 ਵਿਚ ਤੀਸਰੇ ਬੇਟੇ ਹਰਭਜਨ ਸਿੰਘ ਦੀ ਆਸਮਾਨੀ ਬਿਜਲੀ ਡਿੱਗਣ ਨਾਲ ਮੌਤ ਹੋ ਗਈ। ਤਿੰਨ ਬੇਟਿਆਂ ਦੇ ਜਾਣ ਨਾਲ ਉਹ ਜ਼ਿੰਦਾ ਲਾਸ਼ਾਂ ਬਣ ਕੇ ਰਹਿ ਗਏ ਹਨ। ਇਸ ਦੇ ਬਾਵਜੂਦ ਦੇਸ਼ ਲਈ ਕੁਰਬਾਨ ਹੋਏ ਆਪਣੇ ਬੇਟੇ ਦੀ ਸ਼ਹਾਦਤ ਦਾ ਗਰਵ ਉਨ੍ਹਾਂ ਨੂੰ ਜ਼ਿੰਦਾ ਰੱਖਿਆ ਹੋਇਆ ਹੈ।
ਸ਼ਹੀਦ ਸਤਵੰਤ ਸਿੰਘ ਦੇ ਪਰਿਵਾਰ ਦੇ ਜਜ਼ਬੇ ਨੂੰ ਦੇਸ਼ ਦਾ ਸਲਾਮ
ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਨੇ ਕਿਹਾ ਕਿ ਸ਼ਹੀਦ ਸਤਵੰਤ ਸਿੰਘ ਦੇ ਪਰਿਵਾਰ ਦੇ ਜਜ਼ਬੇ ਨੂੰ ਪੂਰੇ ਦੇਸ਼ ਦਾ ਸਲਾਮ ਹੈ। 21 ਸਾਲ ਕਹੀ ਅਲਪਾਯੂ ਵਿਚ ਸ਼ਹਾਦਤ ਦਾ ਜਾਮ ਪੀਣ ਵਾਲੇ ਸ਼ਹੀਦ ਸਿਪਾਹੀ ਸਤਵੰਤ ਸਿੰਘ ਦੀ ਪ੍ਰਤਿਮਾ ਦੇ ਸਾਹਮਣੇ ਪਿਛਲੇ 18 ਸਾਲਾਂ ਤੋਂ ਪ੍ਰਜਵੱਲ ਅਖੰਡ ਜਯੋਤੀ ਇਕ ਮਿਸ਼ਾਲ ਬਣ ਕੇ ਖੇਤਰ ਦੇ ਨੌਜਵਾਨਾਂ ਵਿਚ ਦੇਸ਼ ਭਗਤੀ ਦੀ ਅਲਖ ਜਗਾ ਕੇ ਉਨ੍ਹਾਂ ਵਿਚ ਭਾਰਤੀ ਸੈਨਾ ਵਿਚ ਭਰਤੀ ਹੋ ਕੇ ਦੇਸ਼ ਲਈ ਮਰ ਮਿਟਣ ਦਾ ਜਜ਼ਬਾ ਪੈਦਾ ਕਰ ਰਹੀ ਹੈ।
ਸ਼ਹੀਦ ਨੂੰ ਦਿੱਤਾ ਭਗਵਾਨ ਦਾ ਦਰਜਾ
ਸ਼ਹੀਦ ਸਤਵੰਤ ਸਿੰਘ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਭਗਵਾਨ ਦਾ ਦਰਜਾ ਦਿੱਤਾ ਹੈ। ਜਿਸ ਜਗ੍ਹਾ 'ਤੇ ਉਨ੍ਹਾਂ ਦੀ ਪ੍ਰਤਿਮਾ ਲੱਗੀ ਹੋਈ ਹੈ, ਉਸ ਜਗ੍ਹਾ ਨੂੰ ਮੰਦਿਰ ਦੀ ਤਰ੍ਹਾਂ ਪੂਜਿਆ ਜਾਂਦਾ ਹੈ ਤਾਂ ਕਿ ਹਰ ਕੋਈ ਜੁੱਤੇ ਉਤਾਰ ਕੇ ਅੰਦਰ ਜਾਂਦਾ ਹੈ। ਇਸ ਮੌਕੇ ਸ਼ਹੀਦ ਦੇ ਭਰਾ ਸਤਨਾਮ ਸਿੰਘ, ਜ਼ਿਲਾ ਐੱਨ. ਆਰ. ਆਈ. ਸਭਾ ਦੇ ਪ੍ਰਧਾਨ ਐੱਨ. ਪੀ. ਸਿੰਘ ਵੀ ਹਾਜ਼ਰ ਸਨ।
ਕ੍ਰਿਕਟਰ ਹਰਮਨਪ੍ਰੀਤ ਦੀ ਖੇਡ ਦੇਖ ਖੁਸ਼ ਹੋਇਆ 'ਮਹਾਰਾਜਾ', ਕੀਤਾ ਵੱਡਾ ਐਲਾਨ
NEXT STORY