ਚੰਡੀਗੜ੍ਹ (ਹਾਂਡਾ) : ਲਗਾਤਾਰ ਵੱਧ ਰਹੇ ਕੋਰੋਨਾ ਕੇਸਾਂ ਨੂੰ ਦੇਖਦਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਮਾਸਕ ਪਹਿਨਣ ਨੂੰ ਲੈ ਕੇ ਸਖ਼ਤ ਹੁਕਮ ਜਾਰੀ ਕੀਤੇ ਗਏ ਹਨ। ਹਾਈਕੋਰਟ ਨੇ ਸਪੱਸ਼ਟ ਕੀਤਾ ਹੈ ਕਿ ਜਿਹੜੇ ਵਿਅਕਤੀ ਮਾਸਕ ਪਾ ਕੇ ਆਪਣੇ ਮੂੰਹ ਜਾਂ ਨੱਕ ਨੂੰ ਖੁੱਲ੍ਹਾ ਛੱਡਦੇ ਹਨ, ਉਨ੍ਹਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ। ਹਾਈਕੋਰਟ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਨੂੰ ਹੁਕਮ ਜਾਰੀ ਕੀਤੇ ਹਨ ਕਿ ਮਾਸਕ ਨੂੰ ਨੱਕ ਤੋਂ ਹੇਠਾਂ ਪਹਿਨਣ ਵਾਲਿਆਂ ਨੂੰ ਬਗੈਰ ਮਾਸਕ ਦੇ ਮੰਨਦੇ ਹੋਏ ਸਖ਼ਤੀ ਨਾਲ ਉਨ੍ਹਾਂ ਦੇ ਚਲਾਨ ਕੱਟੇ ਜਾਣ।
ਇਹ ਵੀ ਪੜ੍ਹੋ : ਮੌਸਮ ਨੇ ਤੋੜਿਆ 50 ਸਾਲਾਂ ਦਾ ਰਿਕਾਰਡ, ਪਹਿਲੀ ਵਾਰ ਇੰਨਾ ਠੰਡਾ ਰਿਹਾ 'ਅਪ੍ਰੈਲ' ਮਹੀਨਾ
ਹਾਈਕੋਰਟ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਸਿਹਤ ਅਧਿਕਾਰੀਆਂ ਨੂੰ ਲੋਕਾਂ ਨੂੰ ਮਾਸਕ ਪਾਉਣਾ ਯਕੀਨੀ ਕਰਨ ਲਈ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ। ਅਦਾਲਤ ਨੇ ਸਾਫ ਕੀਤਾ ਹੈ ਕਿ ਜਨਤਕ ਅਤੇ ਨਿੱਜੀ ਸੰਸਥਾਵਾਂ ਦੇ ਮੁਖੀ ਆਪਣੇ ਮੁਲਾਜ਼ਮਾਂ ਨੂੰ ਉਚਿਤ ਤਰੀਕੇ ਨਾਲ ਮਾਸਕ ਪਹਿਨਣ ਲਈ ਜਾਗਰੂਕ ਕਰਨਗੇ। ਲਾਪਰਵਾਹੀ ਅਤੇ ਖਾਨਾਪੂਰਤੀ ਲਈ ਮਾਸਕ ਪਾ ਕੇ ਮੂੰਹ ਅਤੇ ਨੱਕ ਖੁੱਲ੍ਹਾ ਰੱਖਣ ਵਾਲਿਆਂ ਲਈ ਕਾਰਵਾਈ ਦੇ ਹੁਕਮ ਅਦਾਲਤ ਨੇ ਦਿੱਤੇ ਹਨ।
ਇਹ ਵੀ ਪੜ੍ਹੋ : ਅੰਮ੍ਰਿਤਸਰ ਤੋਂ ਵੱਡੀ ਖ਼ਬਰ : ਹਸਪਤਾਲ 'ਚ ਆਕਸੀਜਨ ਦੀ ਕਮੀ ਕਾਰਨ 6 ਮਰੀਜ਼ਾਂ ਦੀ ਮੌਤ, ਜਾਣੋ ਕੀ ਬੋਲੇ ਪ੍ਰਬੰਧਕ (ਵੀਡੀਓ
ਜ਼ਿਕਰਯੋਗ ਹੈ ਕਿ ਪੰਜਾਬ ਸਮੇਤ ਚੰਡੀਗੜ੍ਹ ਅਤੇ ਹਰਿਆਣਾ 'ਚ ਕੋਰੋਨਾ ਦੇ ਕੇਸਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਦੇਸ਼ 'ਚ ਆਕਸੀਜਨ ਦੀ ਕਮੀ ਕਾਰਨ ਵੱਡੀ ਗਿਣਤੀ 'ਚ ਮਰੀਜ਼ਾਂ ਦੀਆਂ ਜਾਨਾਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ : ਪੰਜਾਬ ਨੂੰ ਆਉਣ ਵਾਲੀ ਆਕਸੀਜਨ ਸਪਲਾਈ ਹੋ ਰਹੀ ਹਾਈਜੈੱਕ : ਮੁੱਖ ਮੰਤਰੀ
ਅਜਿਹੇ ਹਾਲਾਤ 'ਚ ਜੇਕਰ ਕੋਰੋਨਾ ਬੀਮਾਰੀ ਨੂੰ ਲੋਕ ਹਲਕੇ 'ਚ ਲੈਣਗੇ ਤਾਂ ਆਉਣ ਵਾਲੇ ਦਿਨਾਂ 'ਚ ਹਾਲਾਤ ਹੋਰ ਵੀ ਖ਼ਰਾਬ ਹੋਣ ਦੀ ਸੰਭਾਵਨਾ ਹੈ। ਇਸ ਲਈ ਲੋਕਾਂ ਨੂੰ ਆਪਣਾ ਅਤੇ ਆਪਣਿਆਂ ਦਾ ਬਚਾਅ ਕਰਦੇ ਹੋਏ ਸਰਕਾਰ ਵੱਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨਾ ਚਾਹੀਦਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਕੈਪਟਨ ਦੇ ਹੁਕਮਾਂ ਨੂੰ ਟਿੱਚ ਜਾਣ ਕਾਂਗਰਸੀ ਆਗੂ ਨੇ ਕਰਫਿਊ ’ਚ ਰੱਖੀ ਪਾਰਟੀ, 300 ਤੋਂ ਵੱਧ ਕੀਤਾ ਇਕੱਠ
NEXT STORY