ਲੁਧਿਆਣਾ (ਸਲੂਜਾ) : ਲੁਧਿਆਣਾ ਵਿਚ ਮੌਸਮ ਨੇ 50 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਇਹ ਦਾਅਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੀ ਇੰਚਾਰਜ ਡਾ. ਪ੍ਰਭਜੋਤ ਕੌਰ ਸਿੱਧੂ ਨੇ ਕਰਦੇ ਹੋਏ ਦੱਸਿਆ ਹੈ ਕਿ ਲੁਧਿਆਣਾ ਵਿਚ ਪਿਛਲੇ ਦਿਨਾਂ ਤੋਂ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ’ਤੇ ਜੋ ਇਸ ਸਮੇਂ ਪਾਰਾ ਚੱਲ ਰਿਹਾ ਹੈ, ਇਸ ਤੋਂ ਪਹਿਲਾਂ ਇਸ ਤਰ੍ਹਾਂ ਦਾ ਮੌਸਮ 1970 ਵਿਚ ਸੀ। ਉਨ੍ਹਾਂ ਦੱਸਿਆ ਕਿ ਲੁਧਿਆਣਾ ਵਿਚ ਵੱਧ ਤੋਂ ਵੱਧ ਤਾਪਮਾਨ 26.6 ਡਿਗਰੀ ਅਤੇ ਘੱਟੋ-ਘੱਟ15.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ, ਜਦੋਂ ਕਿ ਬਾਰਸ਼ 6 ਮਿਲੀਮੀਟਰ ਹੋਈ। ਇੱਥੇ ਦੱਸ ਦੇਈਏ ਕਿ ਸਵੇਰ ਦੇ ਸਮੇਂ ਮੌਸਮ ਦਾ ਮਿਜਾਜ਼ ਇਸ ਹੱਦ ਤੱਕ ਬਦਲ ਗਿਆ ਕਿ ਅਪ੍ਰੈਲ ਮਹੀਨੇ 'ਚ ਲੁਧਿਆਣਾ ਸ਼ਿਮਲਾ ਲੱਗਣ ਲੱਗਾ। ਇਸ ਤਰ੍ਹਾਂ ਲੱਗਣ ਲੱਗਾ ਜਿਵੇਂ ਕਿ ਸਰਦੀ ਨੇ ਇਕ ਵਾਰ ਫਿਰ ਤੋਂ ਦਸਤਕ ਦੇ ਦਿੱਤੀ। ਸ਼ਾਮ ਢਲਦੇ ਹੀ ਖਿੜਖੜਾਉਂਦੀ ਧੁੱਪ ਖਿੜੀ ਰਹੀ।
ਇਹ ਵੀ ਪੜ੍ਹੋ : ਅੰਮ੍ਰਿਤਸਰ ਤੋਂ ਵੱਡੀ ਖ਼ਬਰ : ਹਸਪਤਾਲ 'ਚ ਆਕਸੀਜਨ ਦੀ ਕਮੀ ਕਾਰਨ 6 ਮਰੀਜ਼ਾਂ ਦੀ ਮੌਤ, ਜਾਣੋ ਕੀ ਬੋਲੇ ਪ੍ਰਬੰਧਕ (ਵੀਡੀਓ
ਜਾਣੋ ਪਿਛਲੇ ਸਾਲਾਂ ਦਾ ਤਾਪਮਾਨ
ਸਾਲ 2012 : 23 ਅਪ੍ਰੈਲ ਦਾ ਵੱਧ ਤੋਂ ਵੱਧ ਤਾਪਮਾਨ 34.4 ਡਿਗਰੀ ਸੈਲਸੀਅਸ, ਘੱਟੋ-ਘੱਟ ਤਾਪਮਾਨ 15.8 ਡਿਗਰੀ ਸੈਲਸੀਅਸ
ਸਾਲ 2013 : 23 ਅਪ੍ਰੈਲ ਦਾ ਵੱਧ ਤੋਂ ਵੱਧ ਤਾਪਮਾਨ 35.4 ਡਿਗਰੀ ਸੈਲਸੀਅਸ, ਘੱਟੋ-ਘੱਟ ਤਾਪਮਾਨ 19.8 ਡਿਗਰੀ ਸੈਲਸੀਅਸ
ਸਾਲ 2014 : 23 ਅਪ੍ਰੈਲ ਦਾ ਵੱਧ ਤੋਂ ਵੱਧ ਤਾਪਮਾਨ 34.6 ਡਿਗਰੀ ਸੈਲਸੀਅਸ, ਘੱਟੋ-ਘੱਟ ਤਾਪਮਾਨ 18.8 ਡਿਗਰੀ ਸੈਲਸੀਅਸ
ਸਾਲ 2015 : 23 ਅਪ੍ਰੈਲ ਦਾ ਵੱਧ ਤੋਂ ਵੱਧ ਤਾਪਮਾਨ 37.4 ਡਿਗਰੀ ਸੈਲਸੀਅਸ, ਘੱਟੋ-ਘੱਟ ਤਾਪਮਾਨ 18.4 ਡਿਗਰੀ ਸੈਲਸੀਅਸ
ਇਹ ਵੀ ਪੜ੍ਹੋ : ਵਿਆਹ ਦੀਆਂ ਰੌਣਕਾਂ 'ਚ ਅਚਾਨਕ ਪੁੱਜੀ ਪੁਲਸ, ਗ੍ਰਿਫ਼ਤਾਰ ਕੀਤਾ ਲਾੜੀ ਦਾ ਭਰਾ, ਜਾਣੋ ਪੂਰਾ ਮਾਮਲਾ
ਸਾਲ 2016 : 23 ਅਪ੍ਰੈਲ ਦਾ ਵੱਧ ਤੋਂ ਵੱਧ ਤਾਪਮਾਨ 35.4 ਡਿਗਰੀ ਸੈਲਸੀਅਸ, ਘੱਟੋ-ਘੱਟ ਤਾਪਮਾਨ 16.8 ਡਿਗਰੀ ਸੈਲਸੀਅਸ
ਸਾਲ 2017 : 23 ਅਪ੍ਰੈਲ ਦਾ ਵੱਧ ਤੋਂ ਵੱਧ ਤਾਪਮਾਨ 36.4 ਡਿਗਰੀ ਸੈਲਸੀਅਸ, ਘੱਟੋ-ਘੱਟ ਤਾਪਮਾਨ 23.8 ਡਿਗਰੀ ਸੈਲਸੀਅਸ
ਸਾਲ 2018 : 23 ਅਪ੍ਰੈਲ ਦਾ ਵੱਧ ਤੋਂ ਵੱਧ ਤਾਪਮਾਨ 36.6 ਡਿਗਰੀ ਸੈਲਸੀਅਸ, ਘੱਟੋ-ਘੱਟ ਤਾਪਮਾਨ 16.4 ਡਿਗਰੀ ਸੈਲਸੀਅਸ
ਸਾਲ 2019 : 23 ਅਪ੍ਰੈਲ ਦਾ ਵੱਧ ਤੋਂ ਵੱਧ ਤਾਪਮਾਨ 40.5 ਡਿਗਰੀ ਸੈਲਸੀਅਸ, ਘੱਟੋ-ਘੱਟ ਤਾਪਮਾਨ 12.2 ਡਿਗਰੀ ਸੈਲਸੀਅਸ
ਸਾਲ 2020 : 23 ਅਪ੍ਰੈਲ ਦਾ ਵੱਧ ਤੋਂ ਵੱਧ ਤਾਪਮਾਨ 35.6 ਡਿਗਰੀ ਸੈਲਸੀਅਸ, ਘੱਟੋ-ਘੱਟ ਤਾਪਮਾਨ 18.8 ਡਿਗਰੀ ਸੈਲਸੀਅਸ
2021 : 23 ਅਪ੍ਰੈਲ ਦਾ ਵੱਧ ਤੋਂ ਵੱਧ ਤਾਪਮਾਨ 26.6 ਡਿਗਰੀ ਸੈਲਸੀਅਸ, ਘੱਟੋ-ਘੱਟ ਤਾਪਮਾਨ 15.4 ਡਿਗਰੀ ਸੈਲਸੀਅਸ
ਇਹ ਵੀ ਪੜ੍ਹੋ : ਆੜ੍ਹਤੀ ਨੂੰ ਅਗਵਾ ਕਰਕੇ ਮੰਗੀ ਸੀ 5 ਕਰੋੜ ਦੀ ਫਿਰੌਤੀ, 5 ਦੋਸ਼ੀਆਂ ਨੂੰ ਉਮਰਕੈਦ
ਪੀ. ਏ. ਯੂ. ਮੌਸਮ ਮਾਹਿਰਾਂ ਦੇ ਮੁਤਾਬਕ ਆਉਣ ਵਾਲੇ 24 ਘੰਟਿਆਂ ਦੌਰਾਨ ਲੁਧਿਆਣਾ ਅਤੇ ਨੇੜੇ ਦੇ ਇਲਾਕਿਆਂ ’ਚ ਆਸਮਾਨ ’ਤੇ ਬੱਦਲ ਛਾਏ ਰਹਿ ਸਕਦੇ ਹਨ।
ਨੋਟ : ਪੰਜਾਬ 'ਚ ਮੌਸਮ ਦੇ ਬਦਲਾਅ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਲਿਖੋ
ਮੈਰਿਜ ਪੈਲੇਸਾਂ ਵਾਲੇ ਕੋਰੋਨਾ ਨਿਯਮਾਂ ਦੀਆਂ ਸ਼ਰੇਆਮ ਉਡਾ ਰਹੇ ਧੱਜੀਆਂ, ਵਿਆਹਾਂ 'ਚ ਸ਼ਾਮਲ ਹੋ ਰਹੇ ਵੱਡੀ ਗਿਣਤੀ 'ਚ ਮਹਿਮਾਨ
NEXT STORY