ਅੰਮ੍ਰਿਤਸਰ (ਛੀਨਾ) - ਸਿਆਣੇ ਹਮੇਸ਼ਾ ਸਹੀ ਕਹਿੰਦੇ ਹਨ ਕਿ ਜਿਵੇਂ ਦੇ ਹਾਲਾਤ ਹੋਣ, ਉਵੇਂ ਦਾ ਹੀ ਇਨਸਾਨ ਨੂੰ ਹੋਣਾ ਪੈਂਦਾ ਹੈ। ਅਜਿਹੀ ਹੀ ਇਕ ਮਿਸਾਲ ਅੰਮ੍ਰਿਤਸਰ ’ਚ ਦੇਖਣ ਨੂੰ ਮਿਲੀ, ਜਿਥੇ ਇਕ ਲਾੜਾ ਅਤੇ ਲਾੜੀ ਦੇ ਵਿਆਹ ਦੀ ਤੈਅ ਕੀਤੀ ਤਾਰੀਕ ਕੋਵਿਡ-19 ਦੇ ਪ੍ਰਕੋਪ ਕਾਰਨ ਲਗਾਏ ਗਏ ਕਰਫਿਊ ’ਚ ਆ ਗਈ। ਕਰਫਿਊ ਦੇ ਕਾਰਨ ਪੂਰੇ ਠਾਠ-ਬਾਠ ਅਤੇ ਰਿਸ਼ਤੇਦਾਰਾਂ ਦੇ ਹਜੂਮ ਨਾਲ ਵਿਆਹ ਕਰਨਾ ਨਾਮੁਮਕਿਨ ਹੋ ਗਿਆ। ਸਭ ਤੋਂ ਚੰਗੀ ਗੱਲ ਇਹ ਸੀ ਕਿ ਦੋਵਾਂ ਪਰਿਵਾਰਾਂ ਨੇ ਵਿਆਹ ਦੀ ਤਰੀਕ ਟਾਲਣ ਦੀ ਥਾਂ ਸੁਲਤਾਨਵਿੰਡ ਰੋਡ ਸਥਿਤ ਇਕ ਗੁਰਦੁਆਰਾ ਸਾਹਿਬ ’ਚ ਸਾਧੇ ਢੰਗ ਨਾਲ ਆਪਣੇ ਬੱਚਿਆ ਦਾ ਵਿਆਹ ਕਰਵਾ ਕੇ ਚਾਅ ਪੂਰੇ ਕੀਤੇ।
ਇਸ ਸਬੰਧ ’ਚ ਜਾਣਕਾਰੀ ਦਿੰਦਿਆਂ ਸਵਰਨਕਾਰ ਆਗੂ ਹਰਪਾਲ ਸਿੰਘ ਹੈਪੀ ਨੇ ਦੱਸਿਆ ਕਿ ਲਾੜਾ ਰਿਸ਼ਬ ਅਰੋੜਾ ਤੇ ਲਾੜੀ ਕਨਿਕਾ ਖੰਨਾ ਦੇ ਵਿਆਹ ’ਚ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪੂਰੀ ਤਰਾਂ ਨਾਲ ਪਾਲਣਾ ਕੀਤੀ ਗਈ। ਵਿਆਹ ਦੇ ਇਸ ਮੌਕੇ ਜਿਥੇ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖਿਆ ਗਿਆ, ਉਥੇ ਹੀ ਬਰਾਤੀਆਂ ਸਮੈਤ ਲਾੜੀ ਦੇ ਪਰਿਵਾਰ ਵਾਲਿਆਂ ਨੇ ਵੀ ਸੁਰੱਖਿਆ ਵਜੋਂ ਮੂੰਹ ’ਤੇ ਮਾਸਿਕ ਪਾਏ ਹੋਏ ਸਨ।
ਵੱਡੀ ਖਬਰ : ਪੰਜਾਬ 'ਚ ਕੋਰੋਨਾ ਦਾ ਕਹਿਰ, ਲੁਧਿਆਣਾ ਕਾਨੂੰਗੋ ਦੀ ਕੋਰੋਨਾ ਕਾਰਨ ਮੌਤ
NEXT STORY