ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) - ਇਹ ਤਸਵੀਰਾਂ ਹਨ ਸ੍ਰੀ ਮੁਕਤਸਰ ਸਾਹਿਬ-ਕੋਟਕਪੂਰਾ ਮੁੱਖ ਮਾਰਗ ਦੀਆਂ ਹਨ, ਜਿੱਥੇ ਪਿੰਡ “ਵੜਿੰਗ'' ਵਾਸੀਆਂ ਨੇ ਲਾਸ਼ ਰੱਖ ਕੇ ਰੋਡ ਜਾਮ ਕਰਦੇ ਹੋਏ ਰੋਸ ਪ੍ਰਦਰਸ਼ਨ ਕੀਤਾ । ਦਰਅਸਲ ਬੀਤੀ ਰਾਤ ਪਿੰਡ ਦੇ ਇਕ ਵਿਅਕਤੀ ਦੀ ਮੁੱਖ ਮਾਰਗ ਦੇ ਨਾਲ ਲੱਗਦੇ ਗੰਦੇ ਬਰਸਾਤੀ ਨਾਲੇ 'ਚ ਡਿੱਗਣ ਕਾਰਨ ਮੌਤ ਹੋ ਗਈ ਸੀ। ਪਿੰਡ ਵਾਸੀਆਂ ਨੇ ਉਕਤ ਵਿਅਕਤੀ ਦੀ ਲਾਸ਼ ਕੋਟਕਪੂਰਾ-ਮੁਕਤਸਰ ਮੁੱਖ ਮਾਰਗ 'ਤੇ ਰੱਖ ਕੇ ਟੋਲ ਪਲਾਜ਼ਾ ਪ੍ਰਬੰਧਕਾਂ ਦੇ ਖ਼ਿਲਾਫ਼ ਕਾਰਵਾਈ ਕਰਨ ਤੇ ਪੀੜਤ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ।
ਇਸ ਮੌਕੇ ਮੁਕਤਸਰ ਦੇ ਡੀ. ਐੱਸ. ਪੀ. ਗੁਰਤੇਜ ਸਿੰਘ ਸੰਧੂ ਨੇ ਇਸ ਘਟਨਾ ਸੰਬੰਧੀ ਜ਼ਿਆਦਾ ਨਾ ਬੋਲਦੇ ਹੋਏ ਉਚਿਤ ਕਾਰਵਾਈ ਕਰਨ ਦੇ ਬਾਰੇ ਕਿਹਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪਿੰਡ “ਵੜਿੰਗ'' ਵਾਸੀਆਂ ਨੂੰ ਗੰਦੇ ਬਰਸਾਰੀ ਨਾਲੇ ਤੋਂ ਨਿਜ਼ਾਤ ਕਦੋਂ ਮਿਲਦੀ ਹੈ।
ਪੈਟਰੋਲ ਪੰਪ 'ਤੇ ਹੋਈ ਲੁੱਟ ਤੇ ਦੋਹਰੇ ਕਤਲ ਦੇ ਮਾਮਲੇ 'ਚ ਲੌੜੀਂਦੇ 2 ਦੋਸ਼ੀ ਗ੍ਰਿਫਤਾਰ
NEXT STORY