ਜਲੰਧਰ, (ਸ਼ੋਰੀ)- ਬਸਤੀ ਸ਼ੇਖ ਅੱਡਾ ਸਥਿਤ ਖੰਨਾ ਮੈਡੀਕਲ ਏਜੰਸੀ ਸ਼ਾਪ ਤੋਂ ਡੇਢ ਲੱਖ ਨਾਲ ਭਰਿਆ ਬੈਗ ਚੋਰੀ ਕਰਨ ਵਾਲੇ ਮਨੀਸ਼ ਸਹੋਤਾ ਪੁੱੱਤਰ ਸੁਖਦੇਵ ਰਾਮ ਵਾਸੀ ਭਗਵਾਨ ਵਾਲਮੀਕਿ ਮੁਹੱਲਾ ਬਸਤੀ ਸ਼ੇਖ ਦੇ ਬਾਕੀ 3 ਸਾਥੀਆਂ ਨੂੰ ਵੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਅਜੇ ਉਰਫ ਅੰਜੂ ਪੁੱਤਰ ਅਸ਼ੋਕ ਕੁਮਾਰ ਵਾਸੀ ਤੇਜ ਮੋਹਨ ਨਗਰ ਗਲੀ ਨੰਬਰ-1, ਸੂਰਜ ਉਰਫ ਕੱਟਾ ਪੁੱਤਰ ਮਹਿੰਦਰ ਪਾਲ ਵਾਸੀ ਈਸ਼ਵਰ ਕਾਲੋਨੀ ਕਾਲਾ ਸੰਘਿਆਂ ਰੋਡ ਤੇ ਕਮਲਦੀਪ ਉਰਫ ਗੌਰੀ ਪੁੱਤਰ ਜੋਗਿੰਦਰਪਾਲ ਵਾਸੀ ਭਗਵਾਨ ਵਾਲਮੀਕਿ ਮੁਹੱਲਾ ਬਸਤੀ ਸ਼ੇਖ ਦੇ ਤੌਰ 'ਤੇ ਹੋਈ ਹੈ। ਐੱਸ. ਐੱਚ. ਓ. ਸੁਖਬੀਰ ਸਿੰਘ ਨੇ ਦੱਸਿਆ ਕਿ ਤਿੰਨਾਂ ਮੁਲਜ਼ਮਾਂ ਕੋਲੋਂ ਕਰੀਬ 1500 ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ, ਜਦੋਂ ਕਿ ਪਹਿਲਾਂ ਤੋਂ ਹੀ ਕਾਬੂ ਮਨੀਸ਼ ਕੋਲੋਂ ਪੁਲਸ 75 ਹਜ਼ਾਰ ਰੁਪਏ ਬਰਾਮਦ ਕਰ ਚੁੱਕੀ ਹੈ। ਉਕਤ ਸਾਰਿਆਂ ਨੇ ਮਿਲ ਕੇ ਮੈਡੀਕਲ ਏਜੰਸੀ ਸ਼ਾਪ ਤੋਂ ਨੋਟਾਂ ਨਾਲ ਭਰਿਆ ਬੈਗ ਚੋਰੀ ਕੀਤਾ ਸੀ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਬਾਕੀ ਦੇ ਪੈਸੇ ਉਨ੍ਹਾਂ ਖਾਣ-ਪੀਣ 'ਤੇ ਖਰਚ ਕਰ ਦਿੱਤੇ ਹਨ।
221 ਬੋਤਲਾਂ ਸ਼ਰਾਬ ਸਣੇ ਵਿਅਕਤੀ ਕਾਬੂ
NEXT STORY