ਜਲੰਧਰ (ਕੋਹਲੀ)— ਜਲੰਧਰ ਸੀਨੀਅਰ ਸਿਟੀਜ਼ਨ ਕੌਂਸਲ ਵੱਲੋਂ ਮਹੀਨਾਵਾਰ ਬੈਠਕ ਅਤੇ ਸਵ. ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਦੀ ਯਾਦ ਵਿਚ ਜੋੜਾਂ ਦੇ ਦਰਦ ਅਤੇ ਗੋਡੇ ਬਦਲਣ ਬਾਰੇ ਜਾਗਰੂਕਤਾ ਕੈਂਪ 'ਪੰਜਾਬ ਕੇਸਰੀ' ਸਥਿਤ ਹਾਲ 'ਚ ਪ੍ਰਧਾਨ ਗੋਪਾਲ ਕ੍ਰਿਸ਼ਨ ਚੋਢਾ ਦੀ ਪ੍ਰਧਾਨਗੀ ਹੇਠ ਲਗਾਇਆ ਗਿਆ। ਮੈਡੀਕਲ ਸੈਮੀਨਾਰ ਦੀ ਸ਼ੁਰੂਆਤ ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਨੂੰ ਸਾਰੇ ਮੈਂਬਰਾਂ ਵਲੋਂ ਸ਼ਰਧਾ ਦੇ ਫੁੱਲ ਭੇਟ ਕਰਕੇ ਕੀਤੀ ਗਈ।
ਮੰਚ ਦਾ ਸੰਚਾਲਨ ਕਰਦਿਆਂ ਜਨਰਲ ਸਕੱਤਰ ਵਿਨੋਦ ਸਲਵਾਨ ਨੇ ਪਹਿਲੇ ਮਹੀਨੇ ਹੋਈ ਬੈਠਕ ਦੀ ਕਾਰਵਾਈ ਪੜ੍ਹ ਕੇ ਸੁਣਾਈ ਅਤੇ ਕੌਂਸਲ ਵੱਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਦੱਸਿਆ। ਇਸ ਦੌਰਾਨ ਗੋਡੇ ਬਦਲਣ ਦੇ ਮਾਹਿਰ ਡਾ. ਰਾਜੇਸ਼ ਸੰਗਰ ਨੇ ਸਾਰਿਆਂ ਨੂੰ ਵਿਸਥਾਰ ਨਾਲ ਗੋਡਿਆਂ ਦੇ ਦਰਦ ਬਾਰੇ ਜਾਗਰੂਕ ਕੀਤਾ ਅਤੇ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ। ਜਿਨ੍ਹਾਂ ਲੋਕਾਂ ਨੂੰ ਜੋੜਾਂ ਦੀ ਤਕਲੀਫ ਸੀ, ਉਨ੍ਹਾਂ ਦੀ ਜਾਂਚ ਕੀਤੀ ਗਈ।

ਸਾਬਕਾ ਮੰਤਰੀ ਜੈਕਿਸ਼ਨ ਸੈਣੀ ਨੇ ਡਾ. ਸੰਗਰ ਵੱਲੋਂ ਸੈਮੀਨਾਰ ਵਿਚ ਦਿੱਤੀ ਜਾਣਕਾਰੀ ਅਤੇ ਇਸ ਦੀ ਸਫਲਤਾ 'ਤੇ ਕੌਂਸਲ ਦੇ ਸਾਰੇ ਮੈਂਬਰਾਂ ਅਤੇ ਮੈਡੀਕਲ ਟੀਮ ਦੀ ਸ਼ਲਾਘਾ ਕੀਤੀ। ਸ਼ਸ਼ੀ ਖੰਨਾ ਦਾ ਜਨਮ ਦਿਨ ਵੀ ਮਨਾਇਆ ਗਿਆ। ਐੱਮ. ਡੀ. ਸੱਭਰਵਾਲ ਨੇ ਸਾਰਿਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਯੋਗ ਅਚਾਰੀਆ ਵਰਿੰਦਰ ਸ਼ਰਮਾ, ਰਾਮਭਜ ਕਤਿਆਲ, ਬਲਦੇਵ ਗੁਪਤਾ, ਜੋਗਿੰਦਰ ਕ੍ਰਿਸ਼ਨ ਸ਼ਰਮਾ, ਸਕੱਤਰ ਗੁਰਪ੍ਰੀਤ ਸਿੰਘ ਬਾਬੀ, ਪੀ. ਡੀ. ਚਾਂਡੇ, ਕੈਲਾਸ਼ ਠੁਕਰਾਲ, ਮਹਿੰਦਰ ਠੁਕਰਾਲ, ਰਮੇਸ਼ ਗਰੇਵਾਲ, ਜੇ. ਐੱਮ. ਕਪੂਰ, ਕੁਲਦੀਪ ਜੋਸ਼ੀ, ਸੁਸ਼ੀਲ ਦੁੱਗਲ, ਮਨੋਹਰ ਲਾਲ ਮਹਾਜਨ, ਪ੍ਰਕਾਸ਼ ਚੰਦ ਸ਼ਰਮਾ, ਕੇ. ਵੀ. ਸ਼੍ਰੀਧਰ, ਆਦਿ ਮੌਜੂਦ ਸਨ। ਇਸ ਮੌਕੇ ਡਾ. ਰਾਜੇਸ਼ ਸੰਗਰ ਤੇ ਉਨ੍ਹਾਂ ਦੀ ਟੀਮ ਦੇ ਸੰਤੋਸ਼ ਸ਼ਰਮਾ ਅਤੇ ਅਸ਼ੁਮਨ ਪਾਂਡੇ ਨੂੰ ਸਨਮਾਨਤ ਵੀ ਕੀਤਾ ਗਿਆ।
ਸਿੱਧੂ ਦਾ ਖੁਲਾਸਾ, ਸੱਤਾ ਦੇ ਅਖੀਰਲੇ ਸਾਲ ਬਾਦਲਾਂ ਨੇ ਇਸ਼ਤਿਹਾਰਾਂ 'ਤੇ ਖਰਚੇ 184 ਕਰੋੜ ਰੁਪਏ (ਵੀਡੀਓ)
NEXT STORY