ਫਰੀਦਕੋਟ/ਅੰਮ੍ਰਿਤਸਰ - ਐੱਨ. ਆਰ. ਆਈ. ਵਿਦਿਆਰਥੀਆਂ ਨੂੰ ਲੁਭਾਉਣ ਲਈ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਮੇਡੀਕਲ ਕਾਲਜ ਨੇ ਆਪਣੀ ਫੀਸ 'ਚੋਂ ਕਟੌਤੀ ਕਰ ਦਿੱਤੀ ਹੈ। ਉਸ ਨੇ ਵਿਦੇਸ਼ੀ ਵਿਦਿਆਰਥੀਆਂ ਲਈ ਫੀਸ 70 ਤੋਂ 60.47 ਲੱਖ ਕਰਨ ਦੇ ਨਾਲ ਹੀ 10.5 ਲੱਖ ਰਜਿਸਟ੍ਰੇਸ਼ਨ ਫੀਸ ਮੁਆਫ ਦਿੱਤੀ ਹੈ। ਹੁਣ ਐੱਨ. ਆਰ. ਆਈ ਵਿਦਿਆਰਥੀਆਂ ਨੂੰ 20.05 ਲੱਖ ਰੁਪਏ ਘੱਟ ਫੀਸ ਦਾ ਭੁਗਤਾਨ ਕਰਨਾ ਹੋਵੇਗਾ।
ਜ਼ਿਕਰਯੋਗ ਹੈ ਕਿ ਐੱਸ. ਜੀ. ਪੀ. ਸੀ. ਵਲੋਂ ਚਲਾਇਆ ਜਾ ਰਿਹਾ ਮੈਡੀਕਲ ਕਾਲਜ 'ਚ ਐੱਨ. ਆਰ. ਆਈ. ਕੋਟੇ ਦੇ ਤਹਿਤ ਐੱਮ. ਬੀ. ਬੀ. ਐੱਸ. ਦੀ 23 ਸੀਟਾਂ ਹਨ ਫਿਰ ਵੀ ਐੱਮ. ਬੀ. ਬੀ. ਐੱਸ. ਕਰਨ ਲਈ ਵਧੇਕੇ ਵਿਦਿਆਰਥੀ ਅੰਮ੍ਰਿਤਸਰ ਨਾਲੋਂ ਲੁਧਿਆਣਾ ਦੇ ਡੀ. ਐੱਮ. ਸੀ. ਮੈਡੀਕਲ ਕਾਲਜ 'ਚ ਦਾਖਲਾ ਲੈਣ ਨੂੰ ਪਹਿਲ ਦਿੰਦੇ ਹਨ। ਹੁਣ ਫੀਸਾਂ 'ਚ ਕਟੌਤੀ ਕਰਕੇ ਅੰਮ੍ਰਿਤਸਰ ਦਾ ਮੈਡੀਕਲ ਕਾਲਜ ਡੀ. ਐੱਮ. ਸੀ. ਨੂੰ ਸਖਤ ਟਕੱਰ ਦੇਣ ਜਾ ਰਿਹਾ ਹੈ।
ਉਥੇ ਹੀ ਬੀ. ਡੀ. ਐੱਸ. ਲਈ ਗੁਰੂ ਰਾਮ ਦਾਸ ਮੈਡੀਕਲ ਕਾਲਜ 'ਚ ਐੱਨ. ਆਰ. ਆਈ. ਵਿਦਿਆਰਥੀਆਂ ਦੀ ਫੀਸ 28 ਲੱਖ ਤੋਂ ਘਟਾ ਕੇ 19 ਲੱਖ ਕਰ ਦਿੱਤੀ ਗਈ ਹੈ। ਹੁਣ ਬੀ. ਡੀ. ਐੱਸ ਦੇ ਐੱਨ. ਆਰ. ਆਈ. ਵਿਦਿਆਰਥੀਆਂ ਕੋਲੋਂ ਹੋਸਟਲ ਫੀਸ ਵੀ ਨਹੀਂ ਲਈ ਜਾਵੇਗੀ। ਦੂਜੇ ਪਾਸੇ ਅੰਮ੍ਰਿਤਸਰ ਕਾਲਜ ਦੀ ਨਕਲ ਕਰ ਕੇ ਹੁਕਮ ਮੇਡੀਕਲ ਕਾਲਜ ਵੀ ਐੱਨ. ਆਰ. ਆਈ. ਕੋਟੇ ਦੀ ਫੀਸ ਘੱਟ ਕਰਨ ਜਾ ਰਿਹਾ ਹੈ। ਉਥੇ ਵਿਦੇਸ਼ੀ ਵਿਦਿਆਰਥੀਆਂ ਲਈ ਐੱਮ. ਬੀ. ਬੀ. ਐੱਸ. ਦੀ ਫੀਸ 79.5 ਲੱਖ ਰੁਪਏ ਹੈ। ਫੀਸਾਂ ਨੂੰ ਘੱਟ ਕਰਨ ਦਾ ਮੁੱਖ ਕਾਰਨ ਇਹ ਹੈ ਕਿ ਫੀਸ ਵੱਧ ਹੋਣ ਕਾਰਨ ਜ਼ਿਆਦਾਤਰ ਮੈਡੀਕਲ ਕਾਲਜਾਂ ਦੀਆਂ ਐੱਨ. ਆਰ. ਆਈ. ਕੋਟੇ ਦੇ ਤਹਿਤ ਸੀਟਾਂ ਖਾਲੀ ਹੋਣਾ ਹੈ।
ਪੁਲਸ ਨੇ ਚੋਰਾ ਪੋਸਤ ਸਮੇਤ 2 ਵਿਅਕਤੀਆਂ ਕੀਤਾ ਗ੍ਰਿਫਤਾਰ
NEXT STORY