ਚੰਡੀਗੜ੍ਹ/ ਜਲੰਧਰ (ਪਰਾਸ਼ਰ, ਧਵਨ) - ਸਿਹਤ ਮੰਤਰੀ ਬ੍ਰਹਮ ਮਹਿੰਦਰਾ, ਪੰਜਾਬ ਮੈਡੀਕਲ ਕਾਊਂਸਲ ਦੇ ਪ੍ਰਧਾਨ ਡਾ. ਏ. ਐੱਸ. ਸੇਖੋਂ ਅਤੇ ਪੰਜਾਬ ਮੈਡੀਕਲ ਕਾਊਂਸਲ ਆਫ ਹੋਮਿਓਪੈਥੀ ਦੇ ਚੇਅਰਮੈਨ ਡਾ. ਤੇਜਿੰਦਰ ਪਾਲ ਸਿੰਘ ਨੇ ਵੀਰਵਾਰ ਨੂੰ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਸੂਬੇ 'ਚ ਨਸ਼ਿਆਂ ਦੇ ਖਿਲਾਫ ਸਰਕਾਰ ਵਲੋਂ ਛੇੜੀ ਗਈ ਮੁਹਿੰਮ ਦੇ ਸੰਬੰਧ 'ਚ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਦੇ ਯਤਨਾਂ ਸਦਕਾ ਨਸ਼ਾ ਛੁਡਾਓ ਕੇਂਦਰਾਂ 'ਚ ਆਪਣਾ ਇਲਾਜ ਕਰਵਾਉਣ ਲਈ ਆ ਰਹੇ ਰੋਗੀਆਂ ਦੀ ਗਿਣਤੀ 'ਚ ਕਾਫੀ ਵਾਧਾ ਹੋਇਆ ਹੈ। ਮੁੱਖ ਮੰਤਰੀ ਨੇ ਡੀ-ਐਡੀਕਸ਼ਨ ਮੁਹਿੰਮ ਨੂੰ ਅਮਲੀਜਾਮਾ ਪਹਿਨਾਉਣ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਪ੍ਰਸ਼ਾਸਨ ਨੂੰ ਇਸ ਸਿਲਸਿਲੇ 'ਚ ਹਾਲੇ ਹੋਰ ਯਤਨ ਕਰਨੇ ਹੋਣਗੇ, ਕਿਉਂਕਿ ਸੂਬੇ 'ਚ ਨਸ਼ਿਆਂ ਦੀ ਸਮੱਸਿਆ ਬਹੁਤ ਵੱਡੀ ਹੈ, ਇਸ ਲਈ ਇਸ ਨਾਲ ਨਿਪਟਣ ਲਈ ਲੰਬੀ ਲੜਾਈ ਲੜਣੀ ਹੋਵੇਗੀ।
ਸ਼੍ਰੋਮਣੀ ਕਮੇਟੀ ਨੂੰ ਮਹਾਨ ਕੋਸ਼ ਦੀ ਮੁੜ ਛਪਵਾਈ ਕਰਾਉਣ ਦੀ ਅਪੀਲ
NEXT STORY