ਰਾਏਪੁਰ- ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ 'ਚ ਨਕਲੀ ਦਵਾਈਆਂ ਦੇ ਗੈਰ-ਕਾਨੂੰਨੀ ਕਾਰੋਬਾਰ ਦਾ ਪਰਦਾਫਾਸ਼ ਕਰਦੇ ਹੋਏ ਪੁਲਸ ਨੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਦੋਸ਼ੀਆਂ 'ਚ ਇਕ ਇੰਦੌਰ ਤੋਂ ਦਵਾਈ ਸਪਲਾਈ ਕਰਨ ਵਾਲਾ ਅਤੇ 2 ਸਥਾਨਕ ਮੈਡੀਕਲ ਸਟੋਰ ਸੰਚਾਲਕ ਸ਼ਾਮਲ ਹੈ। ਅਦਾਲਤ ਨੇ ਸਾਰੇ ਦੋਸ਼ੀਆਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਜੇਲ੍ਹ ਭੇਜ ਦਿੱਤਾ ਹੈ। ਪੁਲਸ ਸੂਤਰਾਂ ਅਨੁਸਾਰ, ਇਸ ਸੰਗਠਿਤ ਰੈਕੇਟ ਦਾ ਖੁਲਾਸਾ ਉਸ ਸਮੇਂ ਹੋਇਆ, ਜਦੋਂ ਗੋਗਾਂਵ ਖੇਤਰ ਸਥਿਤ ਇਕ ਟਰਾਂਸਪੋਰਟ 'ਚ ਸ਼ੱਕੀ ਦਵਾਈਆਂ ਦੀ ਵੱਡੀ ਖੇਪ ਬਰਾਮਦ ਕੀਤੀ ਗਈ। ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਕਿ ਇਹ ਦਵਾਈਆਂ ਮੱਧ ਪ੍ਰਦੇਸ਼ ਦੇ ਇੰਦੌਰ 'ਚ ਮੰਗਾਈਆਂ ਗਈਆਂ ਸਨ। ਇਸ ਤੋਂ ਬਾਅਦ ਡਰੱਗ ਵਿਭਾਗ ਅਤੇ ਪੁਲਸ ਦੀ ਸੰਯੁਕਤ ਟੀਮ ਨੇ ਸਾਰੰਗੜ੍ਹ ਅਤੇ ਭਾਠਾਪਾਰਾ ਖੇਤਰ ਦੇ ਕਈ ਮੈਡੀਕਲ ਅਦਾਰਿਆਂ 'ਤੇ ਛਾਪੇਮਾਰੀ ਕੀਤੀ।
ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਜਨਵਰੀ ਮਹੀਨੇ 'ਚ ਸਾਰੰਗੜ੍ਹ ਦੇ ਇਕ ਦਵਾਈ ਵਪਾਰੀ ਦੀ ਰਾਏਪੁਰ 'ਚ ਸਹਾਇਕ ਡਰੱਗ ਕੰਟਰੋਲਰ ਸੰਜੇ ਕੁਮਾਰ ਨੇਤਾਮ ਨਾਲ ਇਕ ਹੋਟਲ 'ਚ ਮੁਲਾਕਾਤ ਹੋਈ ਸੀ, ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ। ਵੀਡੀਓ 'ਚ ਫਾਈਲਾਂ ਦੇ ਆਦਾਨ-ਪ੍ਰਦਾਨ ਅਤੇ ਸ਼ੱਕੀ ਗਤੀਵਿਧੀਆਂ ਨਜ਼ਰ ਆਈਆਂ। ਮਾਮਲੇ ਦੇ ਨੋਟਿਸ 'ਚ ਆਉਣ ਮਗਰੋਂ ਸੰਬੰਧਤ ਅਧਿਕਾਰੀ ਨੂੰ ਮੁਅੱਤਲ ਕਰ ਕੇ ਵਿਭਾਗੀ ਜਾਂਚ ਸ਼ੁਰੂ ਕੀਤੀ ਗਈ। ਅੱਗੇ ਦੀ ਜਾਂਚ 'ਚ ਪੁਸ਼ਟੀ ਹੋਈ ਕਿ ਇੰਦੌਰ ਤੋਂ ਨਕਲੀ ਦਵਾਈਆਂ ਦੀ ਸਪਲਾਈ ਕਰ ਕੇ ਉਨ੍ਹਾਂ ਨੂੰ ਸਥਾਨਕ ਮੈਡੀਕਲ ਸਟੋਰ ਦੇ ਮਾਧਿਅਮ ਨਾਲ ਬਾਜ਼ਾਰ 'ਚ ਵੇਚਿਆ ਜਾ ਰਿਹਾ ਸੀ। ਪੁਲਸ ਨੇ ਇਸ ਮਾਮਲੇ 'ਚ ਇੰਦੌਰ ਵਾਸੀ ਰੋਚਕ ਅਗਰਵਾਲ, ਸਾਰੰਗੜ੍ਹ ਦੇ ਖੇਮਰਾਮ ਬਾਨੀ ਅਤੇ ਭਾਠਾਪਾਰਾ ਦੇ ਸੁਰੇਂਦਰ ਕੁਮਾਰ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ 'ਚ ਪੇਸ਼ ਕੀਤਾ, ਜਿੱਥੋਂ ਉਨ੍ਹਾਂ ਨੂੰ ਨਿਆਇਕ ਰਿਮਾਂਡ 'ਤੇ ਭੇਜਿਆ ਗਿਆ। ਪੁਲਸ ਦਾ ਕਹਿਣਾ ਹੈ ਕਿ ਇਸ ਨੈੱਟਵਰਕ ਨਾਲ ਜੁੜੇ ਹੋਰ ਲੋਕਾਂ ਦੀ ਤਲਾਸ਼ ਜਾਰੀ ਹੈ ਅਤੇ ਮਾਮਲੇ ਦੀ ਵਿਸਤ੍ਰਿਤ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ 'ਚ ਪਵੇਗਾ 'ਸੋਕਾ' ! ਗਰਮੀ ਕੱਢੇਗੀ ਵੱਟ, ਬੇਅਸਰ ਰਹੇਗਾ ਮਾਨਸੂਨ, ਜਾਣੋ ਕੀ ਹੈ ਮੌਸਮ ਵਿਭਾਗ ਦੀ ਭਵਿੱਖਬਾਣੀ
NEXT STORY