ਭਿੱਖੀਵਿੰ (ਅਮਨ, ਸੁਖਚੈਨ)- ਸਥਾਨਕ ਕਸਬਾ ਭਿੱਖੀਵਿੰਡ ਵਿਖੇ ਦਿਨ-ਬ-ਦਿਨ ਵੱਧਦੀ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਅੱਜ ਸਬ-ਡਵੀਜ਼ਨ ਭਿੱਖੀਵਿੰਡ ਦੇ ਡੀ. ਐੱਸ. ਪੀ. ਸੁਲੱਖਣ ਸਿੰਘ ਮਾਨ ਅਤੇ ਥਾਣਾ ਭਿੱਖੀਵਿੰਡ ਦੇ ਮੁੱਖੀ ਕਸ਼ਮੀਰ ਸਿੰਘ ਨੇ ਅੱਡੇ ਦੇ ਸਮੂਹ ਰੇਹੜੀ ਮਾਲਕਾਂ ਅਤੇ ਦੁਕਾਨਦਾਰਾਂ ਨਾਲ ਮੀਟਿੰਗ ਕੀਤੀ।
ਇਸ ਮੌਕੇ ਜਿਥੇ ਡੀ. ਐੱਸ. ਪੀ. ਨੇ ਜਿਥੇ ਦੁਕਾਨਦਾਰਾਂ ਅਤੇ ਰੇਹੜੀ ਮਾਲਕਾਂ ਦੀਆਂ ਸਮੱਸਿਆਵਾਂ ਸੁਣੀਆਂ, ਉਥੇ ਹੀ ਟ੍ਰੈਫਿਕ ਸਮੱਸਿਆ ਸਬੰਧੀ ਸਹਿਯੋਗ ਦੀ ਮੰਗ ਵੀ ਕੀਤੀ। ਉਨ੍ਹਾਂ ਕਿਹਾ ਕਿ ਟ੍ਰੈਫਿਕ ਨਾਲ ਜਿਥੇ ਆਮ ਰਾਹਗੀਰਾਂ ਨੂੰ ਤਾਂ ਲੰਘਣ 'ਚ ਸਮੱਸਿਆ ਆਉਂਦੀ ਹੈ ਉਥੇ ਕਈ ਵਾਰ ਮਰੀਜ਼ਾਂ ਵਾਲੀਆਂ ਐਂਬੂਲੈਂਸਾਂ ਨੂੰ ਬੜੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਾਰੇ ਹੱਲ ਲਈ ਆਪਾਂ ਸਾਰੇ ਰਲ ਕੇ ਹੱਲਾ ਮਾਰੀਏੇ ਤਾਂ ਜੋ ਟ੍ਰੈਫਿਕ 'ਚ ਕੋਈ ਸਮੱਸਿਆ ਨਾ ਆਵੇ।
ਉਨ੍ਹਾਂ ਦੁਕਾਨਦਾਰਾਂ ਅਤੇ ਰੇਹੜੀ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਸਾਮਾਨ ਫੁੱਟਪਾਥਾਂ ਤੋਂ ਪਿੱਛੇ ਰੱਖਣ ਅਤੇ ਸੜਕ ਦੇ ਕੰਢੇ 'ਤੇ ਰੇਹੜੀਆਂ ਨਾ ਲਾਉਣ, ਜਿਸ ਕਾਰਨ ਟ੍ਰੈਫਿਕ ਵਿਚ ਵਿਘਨ ਪੈਂਦਾ ਹੈ। ਜੇਕਰ ਫਿਰ ਕੋਈ ਸਾਡੀ ਇਸ ਅਪੀਲ ਨੂੰ ਨਹੀਂ ਮੰਨਦਾ ਤਾਂ ਆਉਣ ਵਾਲੇ ਦਿਨਾਂ ਅੰਦਰ ਨਗਰ ਪੰਚਾਇਤ ਦੇ ਈ. ਓ. ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਨਾਲ ਲੈ ਕੇ ਸਖਤੀ ਨਾਲ ਪੇਸ਼ ਆਇਆ ਜਾਵੇਗਾ ਅਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।
ਇਸ ਮੌਕੇ ਸ਼ਹਿਰ ਦੇ ਦੁਕਾਨਦਾਰਾਂ ਤੋਂ ਇਲਾਵਾ ਰੇਹੜੀ ਯੂਨੀਅਨ ਦੇ ਅਹੁਦੇਦਾਰ ਵੀ ਮੌਜੂਦ ਸਨ।
ਪੰਜਾਬ ਸਰਕਾਰ ਵੱਲ ਬਿਜਲੀ ਸਬਸਿਡੀ ਦਾ 5010 ਕਰੋੜ ਰੁਪਏ ਹਾਲੇ ਵੀ ਬਕਾਇਆ
NEXT STORY