ਸੁਲਤਾਨਪੁਰ ਲੋਧੀ (ਸੋਢੀ)-ਖਾਲਸਾ ਸਾਜਨਾ ਦਿਵਸ ਵਿਸਾਖੀ ਦੇ ਸਾਲਾਨਾ ਜੋੜ ਮੇਲੇ ਮੌਕੇ ਇਤਿਹਾਸਿਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਨਤਮਸਤਕ ਹੋਣ ਆਈਆਂ ਹਜ਼ਾਰਾਂ ਸੰਗਤਾਂ ਨੂੰ ਪੁਲਸ ਤੇ ਪ੍ਰਸ਼ਾਸ਼ਨ ਦੇ ਢਿੱਲੇ ਪ੍ਰਬੰਧਾਂ ਕਾਰਨ ਵਾਰ-ਵਾਰ ਟ੍ਰੈਫਿਕ ਜਾਮ ਵਿਚ ਲੰਮਾ ਸਮਾਂ ਫਸੇ ਰਹਿਣ ਕਾਰਨ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਗੁਰਦੁਆਰਾ ਬੇਰ ਸਾਹਿਬ ਰੋਡ ’ਤੇ ਦੋਵੇ ਪਾਸਿਓਂ ਆ ਰਹੀਆਂ ਵੱਖ-ਵੱਖ ਗੱਡੀਆਂ-ਕਾਰਾਂ ਤੇ ਟਰੈਕਟਰ-ਟਰਾਲੀਆਂ ਦੀ ਪਾਰਕਿੰਗ ਲਈ ਨਾ ਤਾਂ ਸਟੇਡੀਅਮ ਵਿਚ ਤੇ ਨਾ ਹੀ ਬਸ ਸਟੈਂਡ ਵਾਲੇ ਪਾਸੇ ਕੋਈ ਠੋਸ ਪ੍ਰਬੰਧ ਹੋਣ ਕਾਰਨ ਵਾਰ ਵਾਰ ਘੰਟਿਆਂ ਬੱਧੀ ਜਾਮ ਲੱਗਦੇ ਰਹੇ।
ਇਹ ਵੀ ਪੜ੍ਹੋ: ਪੰਜਾਬ 'ਚ ਲਗਾਤਾਰ 4 ਦਿਨ ਪਵੇਗਾ ਮੀਂਹ! ਹਨ੍ਹੇਰੀ-ਤੂਫ਼ਾਨ ਨੂੰ ਲੈ ਕੇ ਇਨ੍ਹਾਂ ਜ਼ਿਲ੍ਹਿਆਂ 'ਚ Alert ਜਾਰੀ
ਸ਼ਾਹਕੋਟ, ਲੋਹੀਆਂ ਅਤੇ ਮਖੂ ਵਾਲੇ ਪਾਸਿਓਂ ਆ ਰਹੀਆਂ ਸੰਗਤਾਂ ਨੂੰ ਗੁਰਦੁਆਰਾ ਸ੍ਰੀ ਹੱਟ ਸਾਹਿਬ ਜੀ ਤੋਂ ਲੈ ਕੇ ਗੁਰਦੁਆਰਾ ਬੇਰ ਸਾਹਿਬ ਤੱਕ ਗੱਡੀਆਂ ਤੇ ਟਰੈਕਟਰ ਟਰਾਲੀਆਂ, ਬੱਸ ਤੇ ਟਰੱਕ ਆਦਿ ਦੀਆਂ ਲੰਮੀਆਂ ਲਾਈਨਾਂ ਲੱਗੀਆਂ ਰਹੀਆਂ। ਇਸੇ ਤਰ੍ਹਾਂ ਹੀ ਮਾਛੀਜੋਆ ਪੁਲ ’ਤੇ ਗਰਾਰੀ ਚੌਕ ਵਾਲੇ ਪਾਸਿਓ ਵੀ ਬੱਸ ਸਟੈਂਡ ਦੇ ਨੇੜੇ ਤੱਕ ਸੰਗਤਾਂ ਗੱਡੀਆਂ ਲਗਾ ਕੇ ਰੁਕੀਆਂ ਰਹੀਆਂ। ਸਿਰਫ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੀ ਬੇਬੇ ਨਾਨਕੀ ਨਿਵਾਸ ਸਰਾਂ ਨੇੜੇ ਪਾਰਕਿੰਗ ਵਿਚ ਏਨੀਆਂ ਗੱਡੀਆਂ ਲਗਾਉਣ ਲਈ ਜਗ੍ਹਾ ਨਹੀਂ ਸੀ। ਹੋਰ ਤਾਂ ਹੋਰ ਗੁਰਦੁਆਰਾ ਹੱਟ ਸਾਹਿਬ ਵਾਲੇ ਪਾਸਿਓਂ ਜਦ ਲੋਕਾਂ ਨੇ ਗੁਰੂ ਨਾਨਕ ਸਟੇਡੀਅਮ ਨੇੜਿਓਂ ਬੱਸ ਸਟੈਂਡ ਵੱਲ ਨੂੰ ਗੱਡੀਆਂ ਕੱਢਣੀਆਂ ਚਾਹੀਆਂ ਤਾਂ ਵੀ ਕਾਰਾਂ ਤੇ ਹੋਰ ਗੱਡੀਆਂ ਨੂੰ ਪੰਡੋਰੀ ਮੁਹੱਲੇ ਦੀ ਸਟੇਡੀਅਮ ਸਾਹਮਣੇ ਮੁਹੱਲੇ ਵਿਚ ਪੁੱਟੀ ਥਾਨਾ ਸੁਲਤਾਨਪੁਰ ਲੋਧੀ ਨੇੜਲੀ ਸੜਕ ਤੇ ਲੱਗੀ ਹੋਈ ਜੇ. ਸੀ. ਬੀ. ਮਸ਼ੀਨ ਕਾਰਨ ਰਸਤਾ ਬੰਦ ਮਿਲਿਆ। ਸ਼ਹਿਰ ਵਿਚ ਪਿਛਲੇ ਦੋ ਸਾਲਾਂ ਤੋਂ ਜਗ੍ਹਾ-ਜਗ੍ਹਾ ਤੋਂ ਸੜਕਾਂ ਪੁੱਟ ਕੇ ਪਹਿਲਾਂ ਹੀ ਕਈ ਰਸਤੇ ਬੰਦ ਰਹਿੰਦੇ ਹਨ।
ਰੇਹੜੀ-ਫੜ੍ਹੀ ਵਾਲਿਆਂ ਵੱਲੋਂ ਕੀਤੇ ਨਾਜਾਇਜ਼ ਕਬਜ਼ਿਆਂ ਕਾਰਨ ਪੈਦਾ ਹੋਈ ਸਮੱਸਿਆ
ਦੱਸਣਯੋਗ ਹੈ ਕਿ ਗੁਰਦੁਆਰਾ ਬੇਰ ਸਾਹਿਬ ਦੇ ਬਾਹਰ ਦੋਵਾਂ ਪਾਸਿਆਂ ’ਤੇ ਰੇਹੜੀ-ਫੜ੍ਹੀ ਵਾਲਿਆਂ ਵੱਲੋਂ ਕੀਤੇ ਨਾਜਾਇਜ਼ ਕਬਜ਼ਿਆਂ ਅਤੇ ਬੇਤਰਤੀਬੇ ਢੰਗ ਨਾਲ ਕੁਝ ਸਮਾਨ ਵੇਚਣ ਵਾਲਿਆਂ ਨੇ ਵੀ ਟ੍ਰੈਫਿਕ ਜਾਮ ਲਗਾਉਣ ਲਈ ਵਿਸ਼ੇਸ਼ ਯੋਗਦਾਨ ਪਾਇਆ, ਜਿਸਨੇ ਪੁਲਸ ਤੇ ਪ੍ਰਸ਼ਾਸ਼ਨ ਦੇ ਵਿਸਾਖੀ ਤੇ ਕੀਤੇ ਪ੍ਰਬੰਧਾਂ ਦੀ ਪੋਲ ਖੋਹਲ ਕੇ ਰੱਖ ਦਿੱਤੀ।
ਇਹ ਵੀ ਪੜ੍ਹੋ: ਸ਼੍ਰੋਮਣੀ ਅਕਾਲੀ ਦਲ ਵੱਲੋਂ ਨਵੀਆਂ ਨਿਯੁਕਤੀਆਂ! ਇਨ੍ਹਾਂ ਆਗੂਆਂ ਨੂੰ ਮਿਲੀ ਅਹਿਮ ਜ਼ਿੰਮੇਵਾਰੀ
ਜੇਕਰ ਸਮੇਂ-ਸਿਰ ਕਾਰਵਾਈ ਕੀਤੀ ਜਾਂਦੀ ਤਾਂ ਸੰਗਤਾਂ ਜਲ-ਖੁਆਰ ਨਾ ਹੁੰਦੀਆਂ : ਸੋਢੀ
ਭਾਈ ਬਾਲਾ ਜੀ ਨਿਸ਼ਕਾਮ ਸੇਵਾ ਸੋਸਾਇਟੀ ਦੇ ਪ੍ਰਧਾਨ ਹਰਪ੍ਰੀਤ ਸਿੰਘ ਸੋਢੀ ਨੇ ਕਿਹਾ ਕਿ ਜੇਕਰ ਸਮੇਂ-ਸਿਰ ਕਾਰਵਾਈ ਕੀਤੀ ਜਾਂਦੀ ਤਾਂ ਸੰਗਤਾਂ ਨੂੰ ਖੱਜਲ-ਖੁਆਰ ਹੋ ਕੇ ਨਾ ਬਿਤਾਉਣਾ ਪੈਂਦਾ। ਉਨ੍ਹਾਂ ਮੰਗ ਕੀਤੀ ਕਿ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਬਾਹਰ ਦੋਵਾਂ ਪਾਸਿਆਂ ਤੋਂ ਤੁਰੰਤ ਨਾਜਾਇਜ਼ ਕਬਜ਼ੇ ਹਟਾਏ ਜਾਣ।
ਉਨ੍ਹਾਂ ਦੱਸਿਆ ਕਿ ਰੇਹੜੀ-ਫੜ੍ਹੀ ਵਾਲਿਆਂ ਵੱਲੋਂ ਦੋਵੇਂ ਪਾਸੇ ਕੀਤੇ ਕਬਜ਼ਿਆਂ ਕਾਰਨ ਰਸਤੇ ਬਹੁਤ ਤੰਗ ਹੋ ਗਏ, ਜਿਸ ਨਾਲ ਲੱਗੇ ਲੰਮੇ ਜਾਮਾਂ ਨੇ ਬਜ਼ੁਰਗਾਂ, ਮਹਿਲਾਵਾਂ ਅਤੇ ਬੱਚਿਆਂ ਲਈ ਹਾਲਤ ਹੋਰ ਵੀ ਕਠਿਨ ਬਣਾ ਦਿੱਤੀ। ਸੰਗਤਾਂ ਘੰਟਿਆਂ ਤੱਕ ਰਸਤੇ ਵਿਚ ਫਸੀਆਂ ਰਹੀਆਂ ਪਰ ਪ੍ਰਸ਼ਾਸਨ ਵੱਲੋਂ ਕੋਈ ਢੰਗ ਦੀ ਵਿਵਸਥਾ ਨਜ਼ਰ ਨਹੀਂ ਆਈ। ਹਾਲਾਤ ਇੰਨੇ ਬੇਕਾਬੂ ਹੋ ਗਏ ਸਨ ਕਿ ਅੰਤ ’ਚ ਭਾਈ ਬਾਲਾ ਜੀ ਨਿਸ਼ਕਾਮ ਸੇਵਾ ਸੋਸਾਇਟੀ ਦੇ ਸੇਵਾਦਾਰਾਂ ਨੂੰ ਹੀ ਖੁਦ ਟ੍ਰੈਫਿਕ ਚਲਾਉਣ ਲਈ ਸੜਕਾਂ ’ਤੇ ਜ਼ਿੰਮੇਵਾਰੀ ਸੰਭਾਲਣੀ ਪਈ।
ਟ੍ਰੈਫਿਕ ਨੂੰ ਸੁਚਾਰੂ ਰੂਪ ’ਚ ਚਲਾਉਣ ਲਈ ਲਗਾਈਆਂ ਪੁਲਸ ਪਾਰਟੀਆਂ, ਸ਼ਾਮ ਤੱਕ ਸਾਰੀ ਸਮੱਸਿਆ ਹੋ ਗਈ ਠੀਕ : ਐੱਸ. ਐੱਚ. ਓ.
ਦੂਜੇ ਪਾਸੇ ਥਾਣਾ ਸੁਲਤਾਨਪੁਰ ਲੋਧੀ ਦੇ ਐੱਸ. ਐੱਚ. ਓ. ਹਰਿੰਦਰ ਸਿੰਘ ਨੇ ਕਿਹਾ ਕਿ ਪੁਲਸ ਪਾਰਟੀਆਂ ਟ੍ਰੈਫਿਕ ਨੂੰ ਸੁਚਾਰੂ ਰੂਪ ਵਿਚ ਚਲਾਉਣ ਲਈ ਲਗਾਇਆ ਗਿਆ ਸੀ ਤੇ ਸ਼ਾਮ ਤੱਕ ਸਾਰੀ ਟ੍ਰੈਫਿਕ ਠੀਕ ਕਰਵਾ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਅਧਿਕਾਰੀਆਂ ਨੂੰ ਨਾਲ ਲੈ ਕੇ ਸੜਕਾਂ ਤੋਂ ਨਾਜਾਇਜ਼ ਕਬਜ਼ੇ ਹਟਾ ਦਿੱਤੇ ਜਾਣਗੇ।
ਇਹ ਵੀ ਪੜ੍ਹੋ: ਜਲੰਧਰ ਦੇ ਭੀੜ-ਭੜੱਕੇ ਵਾਲੇ ਬਾਜ਼ਾਰ 'ਚ ਪਈਆਂ ਭਾਜੜਾਂ! ਚੱਲੀਆਂ ਤਲਵਾਰਾਂ, ਮੈਡੀਕਲ ਸਟੋਰ ਮਾਲਕ 'ਤੇ ਹਮਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ 'ਚ ਲਗਾਤਾਰ 4 ਦਿਨ ਪਵੇਗਾ ਮੀਂਹ! ਹਨ੍ਹੇਰੀ-ਤੂਫ਼ਾਨ ਨੂੰ ਲੈ ਕੇ ਇਨ੍ਹਾਂ ਜ਼ਿਲ੍ਹਿਆਂ 'ਚ Alert ਜਾਰੀ
NEXT STORY