ਜਲੰਧਰ (ਗੁਲਸ਼ਨ)- ਭਾਜਪਾ ਦੀ ਮੈਂਬਰਸ਼ਿਪ ਮੁਹਿੰਮ ਇਨ੍ਹੀਂ ਦਿਨੀਂ ਪੂਰੇ ਜ਼ੋਰਾਂ ’ਤੇ ਚੱਲ ਰਹੀ ਹੈ। ਇਸ ਮੌਕੇ ਕੇਂਦਰੀ ਵਿਧਾਨ ਸਭਾ ਹਲਕਾ ਮੈਂਬਰਸ਼ਿਪ ਮੁਹਿੰਮ ਦੇ ਇੰਚਾਰਜ ਕਿਸ਼ਨ ਲਾਲ ਸ਼ਰਮਾ, ਮਹਿਲਾ ਮੋਰਚਾ ਜਨ. ਸਕੱਤਰ ਸ਼ਾਲੂ, ਐੱਸ.ਸੀ. ਮੋਰਚਾ ਕਨਵੀਨਰ ਅਜਮੇਰ ਸਿੰਘ ਬਾਦਲ, ਮੰਡਲ ਜਨ. ਸਕੱਤਰ ਰਾਮ ਲੁਭਾਇਆ ਆਦਿ ਨੇ ਸਿਟੀ ਰੇਲਵੇ ਸਟੇਸ਼ਨ ਦੇ ਬਾਹਰ ਲਾਲ ਵਰਦੀ ਕੁਲੀ, ਬੂਟ ਪਾਲਿਸ਼ ਕਰਨ ਵਾਲੇ ਮੋਚੀ, ਆਟੋ ਤੇ ਰਿਕਸ਼ਾ ਚਾਲਕ ਵੀ ਭਾਜਪਾ ਦੇ ਮੈਂਬਰ ਬਣਾਏ।
ਇਸ ਮੌਕੇ ਕਿਸ਼ਨ ਲਾਲ ਸ਼ਰਮਾ ਨੇ ਕਿਹਾ ਕਿ ਭਾਜਪਾ ਹੀ ਇਕ ਅਜਿਹੀ ਪਾਰਟੀ ਹੈ ਜੋ ਸਰਬ-ਵਿਆਪਕ ਹੈ ਤੇ ਸਮਾਜ ਦੇ ਹਰ ਵਰਗ ਨੂੰ ਨਾਲ ਲੈ ਕੇ ਚੱਲਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਪੰਡਿਤ ਦੀਨ ਦਿਆਲ ਉਪਾਧਿਆਏ ਦੇ ਸੁਪਨੇ ਨੂੰ ਪੂਰਾ ਕਰ ਰਹੀ ਹੈ।
ਸ਼ਰਮਾ ਨੇ ਕਿਹਾ ਕਿ ਮੈਂਬਰਸ਼ਿਪ ਮੁਹਿੰਮ ਨੂੰ ਲੈ ਕੇ ਸਮਾਜ ਦੇ ਹਰ ਵਰਗ ’ਚ ਭਾਜਪਾ ਦਾ ਮੈਂਬਰ ਬਣਨ ਲਈ ਭਾਰੀ ਉਤਸ਼ਾਹ ਹੈ, ਕਿਉਂਕਿ ਭਾਜਪਾ ਦੀ ਕਰਨੀ ਤੇ ਕਹਿਣੀ ’ਚ ਕੋਈ ਫਰਕ ਨਹੀਂ ਹੈ। ਮਹਿਲਾ ਮੋਰਚਾ ਦੀ ਜਨ. ਸਕੱਤਰ ਸ਼ਾਲੂ ਨੇ ਕਿਹਾ ਕਿ ਘਰ-ਘਰ ਜਾ ਕੇ ਲੋਕਾਂ ਨੂੰ ਭਾਜਪਾ ਨਾਲ ਜੋੜਿਆ ਜਾਵੇਗਾ ਤੇ ਮੋਦੀ ਸਰਕਾਰ ਦੀਆਂ ਨੀਤੀਆਂ ਬਾਰੇ ਦੱਸਿਆ ਜਾਵੇਗਾ।
ਇਹ ਵੀ ਪੜ੍ਹੋ- ਨੇਕ ਦਿਲ 'ਚੋਰ' ਦਾ ਅਜਿਹਾ ਕੰਮ, ਜਿਸ ਨੂੰ ਦੇਖ ਕੇ ਲੋਕਾਂ ਨੇ ਕਿਹਾ- 'ਇਨਸਾਨੀਅਤ ਅਜੇ ਜ਼ਿੰਦਾ ਹੈ...'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਟਰੇਨ 'ਚ ਲਈ ਫ਼ਿਰਦਾ ਸੀ 68 ਲੱਖ ਦੇ ਗਹਿਣੇ, ਚੈਕਿੰਗ ਦੌਰਾਨ ਕੀਤਾ ਬੁਰਾ ਸਲੂਕ ਤਾਂ ਪੁਲਸ ਨੇ ਕੀਤਾ ਕਾਬੂ
NEXT STORY