ਗੁਰਦਾਸਪੁਰ (ਵਿਨੋਦ)- ਪੰਜਾਬ ’ਚ ਅਚਾਨਕ ਮੌਸਮ ਗਰਮ ਹੋਣਾ ਸ਼ੁਰੂ ਹੋ ਗਿਆ ਹੈ ਅਤੇ ਇਸ ਦਾ ਅਸਰ ਜਿਥੇ ਕਣਕ ਦੀ ਫ਼ਸਲ ਸਮੇਤ ਹੋਰ ਫ਼ਸਲਾਂ ’ਤੇ ਵੇਖਣ ਨੂੰ ਮਿਲ ਰਿਹਾ ਹੈ, ਉਥੇ ਗੁਰਦਾਸਪੁਰ ਦੇ ਨਜ਼ਦੀਕੀ ਕੇਸ਼ੋਪੁਰ ਛੰਭ ’ਚੋਂ ਪ੍ਰਵਾਸੀ ਪੰਛੀਆਂ ਨੇ ਵੀ ਮੌਸਮ ਵਿਚ ਗਰਮੀ ਨੂੰ ਵੇਖਦੇ ਹੋਏ ਵਾਪਸ ਆਪਣੇ ਆਪਣੇ ਦੇਸ਼ਾਂ ’ਚ ਜਾਣਾ ਸ਼ੁਰੂ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਅਨੁਸਾਰ ਵਿਦੇਸ਼ਾਂ ਵਿਚ ਬਹੁਤ ਜ਼ਿਆਦਾ ਬਰਫ਼ਬਾਰੀ ਹੋਣ ਦੇ ਬਾਵਜੂਦ ਰੂਸ-ਯੂਕ੍ਰੇਨ ਯੁੱਧ ਦੇ ਕਾਰਨ ਕੇਸ਼ੋਪੁਰ ਛੰਭ ’ਚ ਉਨੇ ਪ੍ਰਵਾਸੀ ਪੰਛੀ ਨਹੀਂ ਆਏ ਸੀ, ਜਿਨ੍ਹਾਂ ਦੀ ਆਸ ਸੀ। ਇਸ ਸਾਲ ਲਗਭਗ 17 ਹਜ਼ਾਰ ਪ੍ਰਵਾਸੀ ਪੰਛੀ ਸਾਈਬੇਰੀਆਂ, ਅਫ਼ਗਾਨਿਸਤਾਨ, ਉਜੇਬਕਿਸਤਾਨ ਅਤੇ ਲੱਦਾਖ ਤੋਂ ਆਏ ਸੀ।
ਇਹ ਵੀ ਪੜ੍ਹੋ- ਹੁਸ਼ਿਆਰਪੁਰ: ਚੱਲਦੀ ਰੇਲ ਗੱਡੀ 'ਚੋਂ ਅਣਪਛਾਤਿਆਂ ਨੇ ਧੱਕਾ ਮਾਰ ਕੇ ਹਿਮਾਚਲ ਦੇ ਫ਼ੌਜੀ ਨੂੰ ਸੁੱਟਿਆ ਬਾਹਰ
ਇਨ੍ਹਾਂ ਪੰਛੀਆਂ ਦੇ ਕਾਰਨ ਛੰਭ ਚਹਿਕ ਉਠਿਆ ਸੀ। ਸਾਧਾਰਨਤਾਂ ਤਾਂ ਇਹ ਪ੍ਰਵਾਸੀ ਪੰਛੀ ਮਾਰਚ ਦੇ ਅੰਤ ’ਚ ਜਾਂ ਅਪ੍ਰੈਲ ਦੇ ਪਹਿਲੇ ਹਫ਼ਤੇ ਵਾਪਸ ਆਪਣੇ ਆਪਣੇ ਦੇਸ਼ਾਂ ਨੂੰ ਜਾਣਾ ਸ਼ੁਰੂ ਹੋ ਜਾਂਦੇ ਹਨ, ਪਰ ਇਸ ਵਾਰ ਪੰਜਾਬ ’ਚ ਵੀ ਮੌਸਮ ਪਰਿਵਰਤਣ ਦੇ ਕਾਰਨ ਫ਼ਰਵਰੀ ’ਚ ਹੀ ਮੌਸਮ ’ਚ ਗਰਮੀ ਮਹਿਸੂਸ ਹੋਣ ਲੱਗੀ। ਜਿਸ ਕਾਰਨ ਲਗਭਗ 800 ਏਕੜ ’ਚ ਫੈਲੇ ਇਸ ਕੇਸ਼ੋਪੁਰ ਛੰਭ ਤੋਂ ਪ੍ਰਵਾਸੀ ਪੰਛੀ ਵਾਪਸ ਜਾਣਾ ਸ਼ੁਰੂ ਹੋ ਚੁੱਕੇ ਹਨ।ਇਸ ਸਬੰਧੀ ਕੇਸ਼ੋਪੁਰ ਛੰਭ ਦੇ ਇੰਚਾਰਜ ਸੁਖਦੇਵ ਸਿੰਘ ਨੇ ਦੱਸਿਆ ਕਿ ਅਜੇ ਤੱਕ ਲਗਭਗ 5 ਹਜ਼ਾਰ ਪੰਛੀ ਵਾਪਸ ਜਾ ਚੁੱਕੇ ਹਨ ਅਤੇ ਪੰਛੀਆਂ ਦੇ ਵਾਪਸ ਜਾਣ ਦਾ ਕ੍ਰਮ ਲਗਾਤਾਰ ਜਾਰੀ ਹੈ। ਜਦ ਮੌਸਮ ’ਚ ਇਸ ਤਰ੍ਹਾਂ ਗਰਮੀ ਵਧਦੀ ਗਈ ਤਾਂ ਮਾਰਚ ਦੇ ਪਹਿਲੇ ਹਫ਼ਤੇ ਹੀ ਸਾਰੇ ਪੰਛੀ ਵਾਪਸ ਆਪਣੇ ਆਪਣੇ ਦੇਸ਼ਾਂ ’ਚ ਚੱਲ ਜਾਣਗੇ।
ਇਹ ਵੀ ਪੜ੍ਹੋ- ਤਰਨਤਾਰਨ 'ਚ ਵੱਡੀ ਵਾਰਦਾਤ, ਮਾਰਕਿਟ ਕਮੇਟੀ ਦੇ ਸਾਬਕਾ ਚੇਅਰਮੈਨ ਦਾ ਦਿਨ-ਦਿਹਾੜੇ ਗੋਲੀਆਂ ਮਾਰ ਕੀਤਾ ਕਤਲ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਸ਼ਰਮਨਾਕ, ਪੰਜਵੀਂ ’ਚ ਪੜ੍ਹਦੀ ਕੁੜੀ ਨੂੰ ਹੋਟਲ ’ਚ ਲਿਜਾ ਕੇ ਕੀਤਾ ਜਬਰ-ਜ਼ਿਨਾਹ
NEXT STORY