ਚੰਡੀਗੜ੍ਹ (ਸੁਸ਼ੀਲ) : ਬੇਟੇ ਨੇ ਪਿਤਾ ਦੇ ਬੈਂਕ ਖਾਤੇ ਵਿਚੋਂ ਤਿੰਨ ਦਿਨਾਂ ਵਿਚ 32 ਲੱਖ ਰੁਪਏ ਹਰਦੀਪ ਸਿੰਘ ਰਾਏ ਦੇ ਖਾਤੇ ਵਿਚ ਟਰਾਂਸਫਰ ਕਰ ਦਿੱਤੇ। ਇਸ ਲਈ ਬੇਟੇ ਨੇ ਪਿਤਾ ਦਾ ਮੋਬਾਇਲ ਸਿਮ ਡੁਪਲੀਕੇਟ ਲਿਆ ਅਤੇ ਆਨਲਾਈਨ ਐੱਨ. ਐੱਫ. ਟੀ. ਦੇ ਜ਼ਰੀਏ ਲੱਖਾਂ ਰੁਪਏ ਟਰਾਂਸਫਰ ਕੀਤੇ। ਸੈਕਟਰ-33 ਨਿਵਾਸੀ ਨਵਨੀਤ ਸਿੰਘ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਸੈਕਟਰ-34 ਥਾਣਾ ਪੁਲਸ ਨੇ ਨਵਨੀਤ ਸਿੰਘ ਦੀ ਸ਼ਿਕਾਇਤ ’ਤੇ ਉਨ੍ਹਾਂ ਦੇ ਬੇਟੇ ਕਾਰਤੀਕੇਅ ਸਿੰਘ ਖਿਲਾਫ ਧੋਖਾਦੇਹੀ ਅਤੇ ਆਈ. ਟੀ. ਐਕਟ ਤਹਿਤ ਕੇਸ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ-'ਸੁਰੱਖਿਆ ਕੋਸ਼ਿਸ਼ਾਂ ਦੇ ਬਾਵਜੂਦ ਫਰਾਂਸ 'ਚ ਅੱਤਵਾਦੀ ਖਤਰਿਆਂ ਬਹੁਤ ਜ਼ਿਆਦਾ'
ਬੇਟੇ ’ਤੇ ਦਰਜ ਕਰਵਾਇਆ ਲੱਖਾਂ ਦੀ ਧੋਖਾਦੇਹੀ ਦਾ ਮਾਮਲਾ
ਸੈਕਟਰ-33 ਨਿਵਾਸੀ ਨਵਨੀਤ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਨ੍ਹਾਂ ਦਾ ਸੈਕਟਰ-26 ਸਥਿਤ ਬੈਂਕ ਵਿਚ ਖਾਤਾ ਹੈ। ਉਨ੍ਹਾਂ ਨੇ ਖਾਤੇ ਦੀ ਸਟੇਟਮੈਂਟ ਚੈੱਕ ਕੀਤੀ ਤਾਂ 32 ਲੱਖ ਰੁਪਏ ਐੱਨ. ਐੱਫ. ਟੀ. ਦੇ ਜ਼ਰੀਏ ਟਰਾਂਸਫਰ ਹੋਏ ਸਨ। ਜਾਂਚ ਵਿਚ ਪਤਾ ਚੱਲਿਆ ਕਿ ਉਨ੍ਹਾਂ ਦੇ ਬੈਂਕ ਖਾਤੇ ’ਚੋਂ 10 ਤੋਂ 13 ਅਕਤੂਬਰ, 2020 ਤਕ ਹਰਦੀਪ ਸਿੰਘ ਰਾਏ ਦੇ ਅਕਾਊਂਟ ਵਿਚ ਪੈਸੇ ਟਰਾਂਸਫਰ ਹੋਏ ਹਨ। ਹਰਦੀਪ ਸਿੰਘ ਰਾਏ ਦੇ ਖਾਤੇ ਵਿਚ 32 ਲੱਖ ਰੁਪਏ ਸ਼ਿਕਾਇਤਕਰਤਾ ਦੇ ਬੇਟੇ ਕਾਰਤੀਕੇਅ ਨੇ ਹੀ ਟਰਾਂਸਫਰ ਕੀਤੇ ਹਨ। ਇਸ ਲਈ ਮੁਲਜ਼ਮ ਨੇ ਪਿਤਾ ਦਾ ਡੁਪਲੀਕੇਟ ਮੋਬਾਇਲ ਸਿਮ ਜਾਰੀ ਕਰਵਾਇਆ ਅਤੇ ਆਨਲਾਈਨ ਐੱਨ. ਐੱਫ. ਟੀ. ਦੇ ਜ਼ਰੀਏ 32 ਲੱਖ ਰੁਪਏ ਟਰਾਂਸਫਰ ਕੀਤੇ।
ਨੋਟ-ਖਬਰ ਤੁਹਾਨੂੰ ਕਿਹੋ ਜਿਹੀ ਲੱਗੀ ਇਸ ਬਾਰੇ ਸਾਨੂੰ ਕੁਮੈਂਟ ਬਾਕਸ ਵਿਚ ਆਪਣੀ ਰਾਏ ਜ਼ਰੂਰ ਦੱਸੋ।
ABVP ਨੇ ਨਕਸਲਵਾਦ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
NEXT STORY