ਜਲੰਧਰ (ਮਹੇਸ਼, ਸੋਨੂੰ)— ਜਲੰਧਰ 'ਚੋਂ ਫਿਰ ਤੋਂ ਮਾਸੂਮ ਬੱਚੀ ਦੇ ਨਾਲ ਬਲਾਤਕਾਰ ਹੋਣ ਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਜਲੰਧਰ ਦੇ ਇਕ ਇਲਾਕੇ 'ਚ 10 ਸਾਲਾ ਬੱਚੀ ਨੂੰ 35 ਸਾਲਾ ਵਿਅਕਤੀ ਨੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਨਾਬਾਲਗ ਲੜਕੀ ਪ੍ਰਵਾਸੀ ਮਜ਼ਦੂਰ ਦੀ ਧੀ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮੌਕੇ 'ਤੇ ਫੜ ਕੇ ਲੋਕਾਂ ਵੱਲੋਂ ਮੁਲਜ਼ਮ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮੁਲਜ਼ਮ ਵਿਅਕਤੀ ਪੀੜਤਾ ਦੇ ਗੁਆਂਢ 'ਚ ਹੀ ਰਹਿੰਦਾ ਸੀ।
ਉਕਤ ਵਿਅਕਤੀ ਨੇ ਉਸ ਸਮੇਂ ਬੱਚੀ ਨੂੰ ਹਵਸ ਦਾ ਸ਼ਿਕਾਰ ਬਣਾਇਆ ਜਦੋਂ ਉਸ ਦੀ ਮਾਂ ਕਿਸੇ ਕੰਮ ਲਈ ਬਾਹਰ ਗਈ ਹੋਈ ਸੀ। ਜਦੋਂ ਮਾਂ ਨੇ ਘਰ ਆ ਕੇ ਦੇਖਿਆ ਤਾਂ ਮਾਸੂਮ ਬੱਚੀ ਖੂਨ ਨਾਲ ਲਥਪਥ ਪਾਈ ਗਈ। ਮਾਂ ਨੇ ਦੇਖਿਆ ਕਿ ਇਕ ਵਿਅਕਤੀ ਵੀ ਘਰ 'ਚ ਦਾਖਲ ਸੀ। ਉਥੇ ਹੀ ਸੂਚਨਾ ਪਾ ਕੇ ਮੌਕੇ 'ਤੇ ਪਹੁੰਚੇ ਲੋਕਾਂ ਵੱਲੋਂ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਫਿਰ ਭੜਕੇ ਲੋਕਾਂ ਨੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਦਿੱਤੀ ਗਈ। ਫਿਰ ਸਬੰਧਤ ਥਾਣੇ ਨੂੰ ਸੂਚਨਾ ਦੇ ਕੇ ਪੁਲਸ ਦੇ ਹਵਾਲੇ ਕਰਵਾ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਨੇ ਨਸ਼ਾ ਕੀਤਾ ਹੋਇਆ ਸੀ। ਤਾਜ਼ਾ ਜਾਣਕਾਰੀ ਮੁਤਾਬਕ ਜਦੋਂ ਪੁਲਸ ਉਸ ਨੂੰ ਸਿਵਲ ਹਸਪਤਾਲ ਲਿਜਾ ਰਹੀ ਸੀ ਤਾਂ ਮੁਲਜ਼ਮ ਨੇ ਹਸਪਤਾਲ 'ਚ ਦਮ ਤੋੜ ਦਿੱਤਾ। ਥਾਣਾ ਰਾਮਾਮੰਡੀ ਦੇ ਏ. ਐੱਸ. ਆਈ. ਨਾਰਾਇਣ ਗੌੜ ਨੇ ਦੱਸਿਆ ਕਿ ਉਕਤ ਵਿਅਕਤੀ ਨਸ਼ੇ 'ਚ ਟੱਲੀ ਸੀ, ਜਿਸ ਕਰਕੇ ਉਹ ਆਪਣਾ ਬਿਆਨ ਨਹੀਂ ਦੇ ਸਕਿਆ। ਉਥੇ ਹੀ ਬੱਚੀ ਨੂੰ ਸਿਵਲ ਹਸਪਤਾਲ 'ਚ ਭੇਜ ਕੇ ਉਸ ਦਾ ਮੈਡੀਕਲ ਕਰਵਾਇਆ ਗਿਆ ਹੈ।
ਅਜਨਾਲਾ-ਅੰਮ੍ਰਿਤਸਰ ਰੋਡ 'ਤੇ ਦੋ ਨੌਜਵਾਨ ਦੋ ਜ਼ਿੰਦਾ ਗ੍ਰਨੇਡ ਸੁੱਟ ਕੇ ਹੋਏ ਫਰਾਰ
NEXT STORY