ਚੰਡੀਗੜ੍ਹ (ਹਾਂਡਾ) : ਪੰਜਾਬ ਸਰਕਾਰ ਨੂੰ ਸੂਬੇ 'ਚ ਮਾਈਨਿੰਗ ਦੇ ਮੁੱਦੇ 'ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਵੱਡਾ ਝਟਕਾ ਲੱਗਾ ਹੈ। ਹਾਈਕੋਰਟ ਨੇ ਇਨਵਾਇਰਮੈਂਟ ਕਲੀਅਰੈਂਸ ਬਗੈਰ ਕਿਸੇ ਵੀ ਨਿੱਜੀ ਕਾਂਟਰੈਕਟਰ ਦੇ ਮਾਈਨਿੰਗ ਕਰਨ 'ਤੇ ਰੋਕ ਲਾ ਦਿੱਤੀ ਹੈ। ਜਾਣਕਾਰੀ ਮੁਤਾਬਕ ਫਿਰੋਜ਼ਪੁਰ ਬਲਾਕ-3 'ਚ ਚੱਲ ਰਹੀਆਂ ਮਾਈਨਿੰਗ ਸਾਈਟਾਂ ਦਾ ਮੁੱਦਾ ਅਦਾਲਤ 'ਚ ਪੁੱਜਾ। ਅਦਾਲਤ 'ਚ ਨਿੱਜੀ ਕਾਂਟਰੈਕਟਰ ਵੱਲੋਂ ਸਰਕਾਰ 'ਤੇ ਗੈਰ ਕਾਨੂੰਨੀ ਮਾਈਨਿੰਗ ਕਰਨ ਦੇ ਦੋਸ਼ ਲਾਏ ਗਏ।
ਇਹ ਵੀ ਪੜ੍ਹੋ : ਪੰਜਾਬ 'ਚ ਹਥਿਆਰ ਰੱਖਣ ਦੇ ਸ਼ੌਕੀਨ ਜ਼ਰਾ ਪੜ੍ਹ ਲੈਣ ਇਹ ਖ਼ਬਰ, ਮੋਹਾਲੀ 'ਚ ਰੱਦ ਕੀਤੇ ਗਏ 32 ਅਸਲਾ ਲਾਇਸੈਂਸ
ਨਿੱਜੀ ਕਾਂਟਰੈਕਟਰ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਇਨਵਾਇਰਮੈਂਟ ਕਲੀਅਰੈਂਸ ਕਾਂਟਰੈਕਟਰ ਦੇ ਹੀ ਨਾਂ 'ਤੇ ਹੈ ਅਤੇ ਸਰਕਾਰ ਦੇ ਨਾਂ 'ਤੇ ਇਨਵਾਇਰਮੈਂਟ ਕਲੀਅਰੈਂਸ ਕਰਨ ਦਾ ਕੰਮ ਅਜੇ ਚੱਲ ਰਿਹਾ ਹੈ ਪਰ ਇਸ ਦੇ ਬਾਵਜੂਦ ਸਰਕਾਰ ਗੈਰ ਕਾਨੂੰਨੀ ਤਰੀਕੇ ਨਾਲ ਮਾਈਨਿੰਗ ਕਰ ਰਹੀ ਹੈ।
ਇਹ ਵੀ ਪੜ੍ਹੋ : ਖੰਨਾ 'ਚ ਸਕੂਲ ਬਾਹਰ ਮਾਸੂਮ ਬੱਚੀ ਨੂੰ ਬੁਲੇਟ ਨੇ ਦਰੜਿਆ, ਦਰਦਨਾਕ ਤਸਵੀਰਾਂ ਹਰ ਕਿਸੇ ਨੂੰ ਰੁਆ ਦੇਣਗੀਆਂ
ਹਾਈਕੋਰਟ ਨੇ ਅੱਜ ਸਾਫ਼ ਕੀਤਾ ਕਿ ਜਦੋਂ ਤੱਕ ਸਰਕਾਰ ਦੇ ਨਾਂ 'ਤੇ ਮਾਈਨਿੰਗ ਸਾਈਟਾਂ ਦੀ ਇਨਵਾਇਰਮੈਂਟ ਕਲੀਅਰੈਂਸ ਨਹੀਂ ਹੋ ਜਾਂਦੀ, ਉਦੋਂ ਤੱਕ ਨਿੱਜੀ ਕਾਂਟਰੈਕਟਰ ਕਿਸੇ ਵੀ ਮਾਈਨਿੰਗ ਸਾਈਟਾਂ 'ਤੇ ਮਾਈਨਿੰਗ ਨਹੀਂ ਕਰੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਲੁਧਿਆਣਾ : ਪੰਜਾਬ ਪੁਲਸ ਦੇ ਗ੍ਰਿਫ਼ਤਾਰ ਕੀਤੇ ਐਡੀਸ਼ਨਲ SHO ਦੀ ਨਿਸ਼ਾਨਦੇਹੀ 'ਤੇ 2 ਹੋਰ ਸਾਥੀ ਹੈਰੋਇਨ ਸਣੇ ਕਾਬੂ
NEXT STORY