ਜਲੰਧਰ (ਧਵਨ)–ਖਣਨ ਮਾਫ਼ੀਆ ਵਿਰੁੱਧ ਪੰਜਾਬ ਸਰਕਾਰ ਵੱਲੋਂ ਵੱਡਾ ਐਕਸ਼ਨ ਕੀਤਾ ਜਾ ਸਕਦਾ ਹੈ। ਇਸ ਦੀ ਤਿਆਰੀ ਸ਼ੁਰੂ ਹੋ ਗਈ ਹੈ। ਕਾਂਗਰਸ ਹਾਈਕਮਾਨ ਤੋਂ ਖਣਨ ਮਾਫ਼ੀਆ ਨੂੰ ਖ਼ਤਮ ਕਰਨ ਦੇ ਮਿਲੇ ਨਿਰਦੇਸ਼ਾਂ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਗਲੇ ਕੁਝ ਦਿਨਾਂ ’ਚ ਵੱਡਾ ਕਦਮ ਚੁੱਕ ਸਕਦੇ ਹਨ। ਇਸ ਨੂੰ ਲੈ ਕੇ ਸੱਤਾ ਦੇ ਗਲਿਆਰਿਆਂ ’ਚ ਚਰਚਾ ਸ਼ੁਰੂ ਹੋ ਗਈ ਹੈ। ਖਣਨ ਮਾਫ਼ੀਆ ਦੀ ਸਿਆਸੀ ਨੇਤਾਵਾਂ ਨਾਲ ਕਾਫ਼ੀ ਨੇੜਤਾ ਦੱਸੀ ਜਾਂਦੀ ਹੈ। ਇਸ ’ਚ ਜਿੱਥੇ ਕੁਝ ਵਿਰੋਧੀ ਧਿਰ ਦੇ ਨੇਤਾ ਸ਼ਾਮਲ ਹਨ, ਉਥੇ ਸੱਤਾਧਾਰੀ ਕਾਂਗਰਸ ਦੇ ਕੁਝ ਨੇਤਾਵਾਂ ’ਤੇ ਵੀ ਕਾਫ਼ੀ ਸਮੇਂ ਤੋਂ ਉਂਗਲੀਆਂ ਉਠਦੀਆਂ ਰਹੀਆਂ ਹਨ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਇਸ ਗੱਲ ਦੀ ਪੂਰੀ ਜਾਣਕਾਰੀ ਸੀ।
ਇਹ ਵੀ ਪੜ੍ਹੋ: ਮਜੀਠੀਆ ਦੇ ਕੈਪਟਨ ’ਤੇ ਵੱਡੇ ਇਲਜ਼ਾਮ, ਕਿਹਾ-ਕੁਰਸੀ ਨੂੰ ਬਚਾਉਣ ਲਈ ਬਾਦਲ ਸਾਬ੍ਹ ਨੂੰ ਕਰਵਾਉਣਗੇ ਗ੍ਰਿਫ਼ਤਾਰ
ਉਹ ਕਈ ਵਾਰ ਇਸ ਮਾਮਲੇ ਨੂੰ ਕੇਂਦਰੀ ਲੀਡਰਸ਼ਿਪ ਦੇ ਸਾਹਮਣੇ ਉਠਾ ਵੀ ਚੁੱਕੇ ਸਨ। ਇਸ ਦੇ ਬਾਵਜੂਦ ਉੱਪਰ ਤੋਂ ਹਰੀ ਝੰਡੀ ਨਾ ਮਿਲਣ ਕਾਰਨ ਕੈਪਟਨ ਖਣਨ ਮਾਫ਼ੀਆ ਵਿਰੁੱਧ ਪੂਰੀ ਤਰ੍ਹਾਂ ਨਾਲ ਕਦਮ ਉਠਾ ਨਹੀਂ ਸਕੇ। ਹਾਲਾਂਕਿ ਉਨ੍ਹਾਂ ਨੇ ਖ਼ੁਦ ਹਵਾਈ ਨਿਰੀਖਣ ਕਰਕੇ ਇਸ ਦੀ ਜਾਣਕਾਰੀ ਹਾਸਲ ਕੀਤੀ ਸੀ। ਹੁਣ ਸੱਤਾਧਾਰੀ ਪਾਰਟੀ ਦੇ ਕੁਝ ਨੇਤਾਵਾਂ ਨੂੰ ਵੀ ਸਾਵਧਾਨ ਹੋ ਜਾਣਾ ਚਾਹੀਦਾ ਕਿਉਂਕਿ ਜੇ ਹੁਣ ਮੁੱਖ ਮੰਤਰੀ ਐਕਸ਼ਨ ’ਚ ਆ ਰਹੇ ਹਨ ਤਾਂ ਉਸ ’ਚ ਸਾਰੇ ਰਗੜੇ ਜਾਣਗੇ।
ਇਹ ਵੀ ਪੜ੍ਹੋ: ਰੂਪਨਗਰ ਦੇ ਇਸ ਪਿੰਡ ਦੀ ਸਿਆਸੀ ਆਗੂਆਂ ਨੂੰ ਚਿਤਾਵਨੀ, ਸੋਚ ਸਮਝ ਕੇ ਪਿੰਡ ਦਾਖ਼ਲ ਹੋਣ 'ਲੀਡਰ'
ਮੁੱਖ ਮੰਤਰੀ ਦੇ ਨੇੜਲੇ ਸੂਤਰਾਂ ਦਾ ਮੰਨਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਐਕਸ਼ਨ ਪਲਾਨ ਨੂੰ ਅਗਲੇ ਕੁਝ ਦਿਨਾਂ ’ਚ ਜ਼ਮੀਨੀ ਰੂਪ ਦਿੱਤਾ ਜਾ ਸਕਦਾ ਹੈ। ਕਾਂਗਰਸ ਦੇ 1-2 ਵਿਧਾਇਕਾਂ ਦੇ ਨਾਂ ਵੀ ਪਹਿਲਾਂ ਸਾਹਮਣੇ ਆਉਂਦੇ ਰਹੇ ਹਨ। ਹੁਣ ਕਾਰਵਾਈ ਹੋਈ ਤਾਂ ਉਹ ਵੀ ਇਸ ਦੀ ਲਪੇਟ ’ਚ ਆਉਣਗੇ। ਸੂਤਰਾਂ ਨੇ ਦੱਸਿਆ ਕਿ ਕਾਂਗਰਸ ਦੀ 3 ਮੈਂਬਰੀ ਕਮੇਟੀ ਨੇ ਜਦ ਖਣਨ ਮਾਫ਼ੀਆ ਨੂੰ ਲੈ ਕੇ ਕੈਪਟਨ ਨਾਲ ਗੱਲਬਾਤ ਕੀਤੀ ਸੀ ਤਾਂ ਮੁੱਖ ਮੰਤਰੀ ਨੇ ਉਨ੍ਹਾਂ ਦੇ ਸਾਹਮਣੇ ਸਾਰੇ ਸਬੂਤ ਵੀ ਪੇਸ਼ ਕਰ ਦਿੱਤੇ ਸਨ ਅਤੇ ਉਨ੍ਹਾਂ ਨੇਤਾਵਾਂ ਦੇ ਨਾਂ ਵੀ ਦੱਸ ਦਿੱਤੇ ਸਨ, ਜੋ ਸੱਤਾਧਾਰੀ ਪਾਰਟੀ ਨਾਲ ਸੰਬੰਧ ਰੱਖਦੇ ਹਨ।
ਇਹ ਵੀ ਪੜ੍ਹੋ: ਜਲੰਧਰ: ਪਿੰਡ ’ਚ ਹੋਏ ਝਗੜੇ ਦੌਰਾਨ ਪਤੀ ਨੂੰ ਛੁਡਾਉਣਾ ਪਤਨੀ ਨੂੰ ਪਿਆ ਮਹਿੰਗਾ, ਮਿਲੀ ਦਰਦਨਾਕ ਮੌਤ
ਵਿਰੋਧੀ ਧਿਰ ਤੋਂ ਮੁੱਦਾ ਖੋਹਣ ਦੀ ਤਿਆਰੀ
ਸੂਬੇ ’ਚ ਕਿਉਂਕਿ ਵਿਧਾਨ ਸਭਾ ਚੋਣਾਂ ’ਚ ਹੁਣ 7-8 ਮਹੀਨਿਆਂ ਦਾ ਸਮਾਂ ਬਾਕੀ ਰਹਿ ਗਿਆ ਹੈ, ਇਸ ਲਈ ਵਿਰੋਧੀ ਧਿਰ ਦੇ ਹੱਥ ਖਣਨ ਮਾਫ਼ੀਆ ਦਾ ਮੁੱਦਾ ਨਾ ਲੱਗੇ, ਇਸ ਲਈ ਕੈਪਟਨ ਅਮਰਿੰਦਰ ਸਿੰਘ ਹੁਣ ਵੱਡੇ ਐਕਸ਼ਨ ’ਚ ਆ ਰਹੇ ਹਨ। ਜੁਲਾਈ ਮਹੀਨੇ ਤੋਂ ਸਰਕਾਰ ਦੇ ਵੱਡਾ ਐਕਸ਼ਨ ਕਰਨ ਦੀ ਉਮੀਦ ਹੈ।
ਇਹ ਵੀ ਪੜ੍ਹੋ: ਜੈਮਾਲਾ ਦੀ ਰਸਮ ਤੋਂ ਬਾਅਦ ਲਾੜੇ ਨੇ ਰੱਖੀ ਅਜਿਹੀ ਮੰਗ ਕਿ ਪੈ ਗਿਆ ਭੜਥੂ, ਫਿਰ ਬਿਨਾਂ ਲਾੜੀ ਦੇ ਪੁੱਜਾ ਘਰ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਪੰਜਾਬ ਦੇ ਇਸ ਜ਼ਿਲ੍ਹੇ ’ਚ ਵੀ ਖ਼ਤਮ ਹੋਇਆ ਐਤਵਾਰ ਦਾ ਕਰਫ਼ਿਊ, ਰਾਤ 8 ਵਜੇ ਤੱਕ ਖੁੱਲ੍ਹਣਗੀਆਂ ਸਾਰੀਆਂ ਦੁਕਾਨਾਂ
NEXT STORY