ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਵਿਜੀਲੈਂਸ ਦੀ ਪੁੱਛਗਿੱਛ ਤੋਂ ਬਾਅਦ ਕੈਬਨਿਟ ਮੰਤਰੀ ਹਰਪਾਲ ਚੀਮਾ ਦਾ ਬਿਆਨ ਸਾਹਮਣੇ ਆਇਆ ਹੈ। ਹਰਪਾਲ ਚੀਮਾ ਨੇ ਚੰਨੀ ’ਤੇ ਪਲਟਵਾਰ ਕਰਦਿਆਂ ਕਿਹਾ ਕਿ ਚੰਨੀ ਚੋਣਾਂ ਦੌਰਾਨ ਮਗਰਮੱਛ ਦੇ ਹੰਝੂ ਵਹਾ ਕੇ ਦਲਿਤ ਵੋਟ ਬੈਂਕ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ।
ਇਹ ਖ਼ਬਰ ਵੀ ਪੜ੍ਹੋ : ਵਿਜੀਲੈਂਸ ਦਫ਼ਤਰ ’ਚੋਂ ਨਿਕਲਦਿਆਂ ਬੋਲੇ ਸਾਬਕਾ CM ਚੰਨੀ, ‘ਮੇਰੇ ਖਿਲਾਫ਼ ਰਚੀ ਜਾ ਰਹੀ ਸਾਜ਼ਿਸ਼’
ਚੀਮਾ ਨੇ ਸਵਾਲ ਕੀਤਾ ਕਿ ਜਦੋਂ ਪੰਜਾਬ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਕਈ ਲੋਕਾਂ ਦੀ ਮੌਤ ਹੋ ਗਈ ਸੀ ਤਾਂ ਚੰਨੀ ਚੁੱਪ ਕਿਉਂ ਸਨ? ਉਨ੍ਹਾਂ ਦੇ ਭਾਣਜੇ ਤੋਂ 10 ਕਰੋੜ ਦੀ ਬਰਾਮਦਗੀ ’ਤੇ ਵੀ ਚੰਨੀ ਕਿਉਂ ਚੁੱਪ ਰਹੇ? ਹਰਪਾਲ ਚੀਮਾ ਨੇ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਭ੍ਰਿਸ਼ਟਾਚਾਰ ਸਿਖਰਾਂ ’ਤੇ ਸੀ, ਉਦੋਂ ਚੰਨੀ ਚੁੱਪ ਕਿਉਂ ਸਨ।
ਇਹ ਖ਼ਬਰ ਵੀ ਪੜ੍ਹੋ : ਵਿਸਾਖੀ ਦੇਖਣ ਗਏ ਪਰਿਵਾਰ ਦੀ ਕਾਰ ਨੂੰ ਲੱਗੀ ਭਿਆਨਕ ਅੱਗ, ਪਲਾਂ ’ਚ ਹੋਈ ਸਵਾਹ, ਸਵਾਰ ਸਨ 8 ਜੀਅ
ਜ਼ਿਕਰਯੋਗ ਹੈ ਕਿ ਵਿਜੀਲੈਂਸ ਨੇ ਅੱਜ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੁਹਾਲੀ ਸਥਿਤ ਵਿਜੀਲੈਂਸ ਦਫ਼ਤਰ ’ਚ ਤਲਬ ਕੀਤਾ ਸੀ। ਮੁਹਾਲੀ ਦਫ਼ਤਰ ’ਚ ਤਕਰੀਬਨ 7 ਘੰਟੇ ਤਕ ਪੁੱਛਗਿੱਛ ਚੱਲੀ। ਚੰਨੀ ਤੋਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ ਪੁੱਛਗਿੱਛ ਕੀਤੀ ਗਈ ਹੈ।
CBI ਵੱਲੋਂ ਕੇਜਰੀਵਾਲ ਨੂੰ ਸੰਮਨ ਭੇਜਣ ਤੋਂ ਬਾਅਦ CM ਮਾਨ ਦਾ ਧਮਾਕੇਦਾਰ ਟਵੀਟ
NEXT STORY