ਤਲਵੰਡੀ ਸਾਬੋ (ਮੁਨੀਸ਼) : ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਚਲਾ ਕੇ ਪੰਜਾਬ ਸਰਕਾਰ ਭਾਵੇਂ ਨਸ਼ੇ ਦੇ ਖ਼ਾਤਮੇ ਦੇ ਰੋਜ਼ ਦਾਅਵੇ ਕਰਦੀ ਨਹੀ ਥੱਕਦੀ ਪਰ ਉੱਪ ਮੰਡਲ ਤਲਵੰਡੀ ਸਾਬੋ ਦਾ ਪਿੰਡ ਭਾਗੀਵਾਂਦਰ ਅਜੇ ਵੀ ਨਸ਼ਿਆਂ ਦੇ ਪ੍ਰਕੋਪ ਨੂੰ ਆਪਣੇ ਪਿੰਡੇ ’ਤੇ ਹੰਢਾ ਰਿਹਾ ਹੈ। ਪਿਛਲੇ ਸਮੇਂ ’ਚ ਉਕਤ ਪਿੰਡ ’ਚ ਕੋਹੜ ਰੂਪੀ ਨਸ਼ੇ ‘ਚਿੱਟੇ’ ਨਾਲ ਕੁੱਝ ਘਰਾਂ ਦੇ ਚਿਰਾਗ ਬੁਝਣ ਦੀਆਂ ਖ਼ਬਰਾਂ ਧੁੰਦਲੀਆਂ ਵੀ ਨਹੀ ਸਨ ਪਈਆਂ ਕਿ ਹੁਣ ਪਿੰਡ ਭਾਗੀਵਾਂਦਰ ’ਚ 17 ਸਾਲ ਦੇ ਨਾਬਾਲਗ ਮੁੰਡੇ ਗੁਰਪ੍ਰੀਤ ਸਿੰਘ ਪੁੱਤਰ ਸੁਖਮੰਦਰ ਸਿੰਘ ਦੀ ‘ਚਿੱਟੇ’ ਦੀ ਓਵਰਡੋਜ਼ ਨਾਲ ਮੌਤ ਹੋ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਮੁਫ਼ਤ ਰਾਸ਼ਨ ਨੂੰ ਲੈ ਕੇ ਚਿੰਤਾ ਭਰੀ ਖ਼ਬਰ! ਇਨ੍ਹਾਂ ਪਰਿਵਾਰਾਂ ਲਈ ਖੜ੍ਹੀ ਹੋਈ ਵੱਡੀ ਮੁਸੀਬਤ
ਮ੍ਰਿਤਕ ਨੌਜਵਾਨ ਦੇ ਤਾਇਆ ਨਾਥ ਸਿੰਘ ਸਾਬਕਾ ਪੰਚ ਅਨੁਸਾਰ ਗੁਰਪ੍ਰੀਤ ਸਿੰਘ ਪਿਛਲੇ ਦੋ ਸਾਲਾਂ ਤੋਂ ਨਸ਼ਾ ਕਰ ਰਿਹਾ ਸੀ ਅਤੇ ਉਸਨੇ ਆਪਣੇ ਘਰ ’ਚ ਹੀ ਸਰਿੰਜ ਨਾਲ ਚਿੱਟੇ ਦੀ ਓਵਰਡੋਜ਼ ਲਾ ਲਈ, ਜਿਸ ਨੂੰ ਨਾ ਝੱਲਦਾ ਹੋਇਆ ਉਹ ਘਰ ਦੇ ਵਿਹੜੇ ਵਿਚ ਆ ਡਿੱਗਿਆ।
ਇਹ ਵੀ ਪੜ੍ਹੋ : ਪੰਜਾਬ 'ਚ ਵਿਆਹ ਦੀਆਂ ਰਸਮਾਂ ਵਿਚਾਲੇ ਮਚੀ ਹਾਹਾਕਾਰ! ਪੈਲਸ 'ਚੋਂ ਬਾਹਰ ਦੌੜਨ ਲੱਗੇ ਲੋਕ
ਜਦੋਂ ਉਨ੍ਹਾਂ ਨੇ ਉਸ ਨੂੰ ਚੁੱਕ ਕੇ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕੀਤੀ ਤਾਂ ਉਹ ਘਰ ’ਚ ਹੀ ਦਮ ਤੋੜ ਗਿਆ। ਜਦੋਂ ਮਾਮਲੇ ਸਬੰਧੀ ਥਾਣਾ ਤਲਵੰਡੀ ਸਾਬੋ ਮੁਖੀ ਹਰਬੰਸ ਸਿੰਘ ਮਾਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਨਸ਼ੇ ਨਾਲ ਕੋਈ ਮੌਤ ਹੋਣ ਦੀ ਜਾਣਕਾਰੀ ਨਹੀਂ ਪਹੁੰਚੀ ਹੈ ਪਰ ਜੇਕਰ ਅਜਿਹਾ ਹੋਇਆ ਹੈ ਤਾਂ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
SGPC ਚੋਣ: ਹਰਜਿੰਦਰ ਸਿੰਘ ਧਾਮੀ ਦੇ ਮੁਕਾਬਲੇ ਵਿਰੋਧੀ ਧਿਰ ਵਲੋਂ ਮਾਸਟਰ ਮਿੱਠੂ ਸਿੰਘ ਕਾਹਨੇਕੇ ਹੋਣਗੇ ਉਮੀਦਵਾਰ
NEXT STORY