ਅਬੋਹਰ (ਸੁਨੀਲ) : ਇਥੋਂ ਦੇ ਇਕ ਇਲਾਕੇ ਦੀ ਰਹਿਣ ਵਾਲੀ 15 ਸਾਲਾ ਲੜਕੀ ਨਾਲ ਜਬਰ-ਜ਼ਨਾਹ ਦੇ ਦੋਸ਼ 'ਚ ਪਿੰਡ ਘੱਲੂ ਵਾਸੀ ਦੋ ਨੌਜਵਾਨਾਂ ਵਿਰੁੱਧ ਥਾਣਾ ਖੂਈਖੇੜਾ 'ਚ ਵੱਖ-ਵੱਖ ਧਾਰਾਵਾਂ ਹੇਠ ਮੁਕੱਦਮਾ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਮਹਿਲਾ ਏ. ਐੱਸ. ਆਈ. ਰਜਨੀ ਬਾਲਾ ਕਰ ਰਹੀ ਹੈ। ਜਾਣਕਾਰੀ ਅਨੁਸਾਰ ਪੀੜਤ ਲੜਕੀ ਦੀ ਮਾਤਾ ਨੇ ਪੁਲਸ ਨੂੰ ਦੱਸਿਆ ਕਿ 3 ਅਕਤੂਬਰ ਦੀ ਸ਼ਾਮ ਲਗਭਗ 6 ਵਜੇ ਪਿੰਡ ਘੱਲੂ ਵਾਸੀ ਵਿੱਕੀ ਤੇ ਰਘੁਵੀਰ ਉਸਦੀ 15 ਸਾਲਾ ਬੇਟੀ ਨੂੰ ਉਸਦੇ ਪਿਤਾ ਨਾਲ ਮਿਲਾਉਣ ਦੇ ਬਹਾਨੇ ਆਪਣੇ ਨਾਲ ਲੈ ਗਏ। ਮਹਿਲਾ ਅਨੁਸਾਰ ਉਕਤ ਨੌਜਵਾਨਾਂ ਨੇ ਉਸ ਦੀ ਬੇਟੀ ਨੂੰ ਪਿੰਡ ਘੱਲੂ ਦੇ ਖੇਤਾਂ 'ਚ ਲਿਜਾ ਕੇ ਉਸ ਨਾਲ ਜਬਰ-ਜ਼ਨਾਹ ਕੀਤਾ।
ਪੀੜਤ ਲੜਕੀ ਦੀ ਮੈਡੀਕਲ ਜਾਂਚ ਸਿਵਲ ਹਸਪਤਾਲ ਅਬੋਹਰ 'ਚ ਕਰਵਾਈ ਜਾ ਰਹੀ ਹੈ। ਪੀੜਤ ਲੜਕੀ ਦੀ ਮਾਤਾ ਦੇ ਬਿਆਨਾਂ 'ਤੇ ਪਿੰਡ ਘੱਲੂ ਵਾਸੀ ਮੁਲਜ਼ਮ ਨੌਜਵਾਨਾਂ ਵਿੱਕੀ ਤੇ ਰਘੁਵੀਰ ਵਿਰੁੱਧ ਥਾਣਾ ਖੂਈਖੇੜਾ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਕਰ ਰਹੀ ਏ. ਐੱਸ. ਆਈ. ਰਜਨੀ ਬਾਲਾ ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
550ਵੇਂ ਪ੍ਰਕਾਸ਼ ਪੁਰਬ ਸਬੰਧੀ 'ਡਿਜੀਟਲ ਮਿਊਜ਼ੀਅਮ' ਦੇ ਦਰਸ਼ਨ ਕਰਨ ਪੁੱਜੇ ਹਜ਼ਾਰਾਂ ਲੋਕ
NEXT STORY