ਹੰਬਡ਼ਾ, (ਸਤਨਾਮ ਹੰਬੜਾ)- ਨੇੜਲੇ ਪਿੰਡ ਚੰਗਣਾ ਦੇ ਵਸਨੀਕ ਕੁਲਦੀਪ ਸਿੰਘ ਉਰਫ ਤੇਜਾ ਦੀ 12 ਸਾਲਾ ਲੜਕੀ ਨੂੰ ਉਸ ਦੇ ਜਨਮ ਦਿਨ ਵਾਲੇ ਦਿਨ ਹੀ ਸੱਪ ਨੇ ਡੰਗ ਲਿਆ ਜਦੋਂ ਉਹ ਪਰਿਵਾਰ ਦੇ ਨਾਲ ਸੁੱਤੀ ਪਈ ਸੀ, ਜਿਸਦਾ ਪਤਾ ਉਨ੍ਹਾਂ ਨੂੰ ਹਸਪਤਾਲ ਜਾ ਕੇ ਲੱਗਿਆ।
ਜਾਣਕਾਰੀ ਅਨੁਸਾਰ ਮ੍ਰਿਤਕ ਲਡ਼ਕੀ ਜਸਪ੍ਰੀਤ ਕੌਰ ਪੁੱਤਰੀ ਕੁਲਦੀਪ ਸਿੰਘ ਵਾਸੀ ਪਿੰਡ ਚੰਗਣਾਂ ਰਾਤ ਸਮੇਂ ਜਦੋਂ ਆਪਣੇ ਘਰ ਅੰਦਰ ਪਰਿਵਾਰ ਸਮੇਤ ਸੁੱਤੀ ਪਈ ਸੀ ਤਾਂ ਸਵੇਰੇ 2 ਵਜੇ ਦੇ ਕਰੀਬ ਉਸ ਨੇ ਆਪਣੇ ਪਿਤਾ ਨੂੰ ਬਾਂਹ ’ਚ ਦਰਦ ਹੋਣ ਦੀ ਸ਼ਿਕਾਇਤ ਕੀਤੀ ਤਾਂ ਉਸਦਾ ਪਿਤਾ ਉਸਨੂੰ ਜਗਰਾਉਂ ਦੇ ਸਿਵਲ ਹਸਪਤਾਲ ਇਲਾਜ ਲਈ ਲੈ ਗਿਆ, ਜਿਥੇ ਡਾਕਟਰਾਂ ਨੇ ਇਲਾਜ ਦੌਰਾਨ ਲਡ਼ਕੀ ਦੇ ਸੱਪ ਦੇ ਡੰਗਣ ਦੀ ਪੁਸ਼ਟੀ ਕੀਤੀ ਅਤੇ ਕੁੱਝ ਸਮੇਂ ਬਾਅਦ ਹੀ ਜਸਪ੍ਰੀਤ ਦੀ ਮੌਤ ਹੋ ਗਈ। ਜਸਪ੍ਰੀਤ ਕੌਰ 7ਵੀਂ ਕਲਾਸ ਦੀ ਵਿਦਿਆਰਥਣ ਸੀ। ਥਾਣਾ ਦਾਖਾ ਦੀ ਪੁਲਸ ਨੇ ਪਿਤਾ ਕੁਲਦੀਪ ਸਿੰਘ ਦੇ ਬਿਆਨਾਂ ’ਤੇ ਧਾਰਾ 174 ਦੀ ਕਾਰਵਾਈ ਕਰਨ ਉਪਰੰਤ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ।
ਬਹੁਜਨ ਫਰੰਟ ਮੋਰਚੇ ਵੱਲੋਂ 5 ਦਿਨ ਪੰਜਾਬ ਦੇ ਡੀ.ਸੀ. ਦਫਤਰ ਅੱਗੇ ਭੁੱਖ ਹਡ਼ਤਾਲ ਦਾ ਐਲਾਨ
NEXT STORY