ਲਹਿਰਾਗਾਗਾ (ਗਰਗ) – ਪਿੰਡ ਲਹਿਲ ਕਲਾਂ ਦੀ ਵਸਨੀਕ ਜ਼ਬਰ-ਜਨਾਹ ਦੀ ਸ਼ਿਕਾਰ ਇਕ 16 ਸਾਲਾਂ ਨਬਾਲਗ ਲੜਕੀ ਨੇ ਸਿਵਲ ਹਸਪਤਾਲ ਸੰਗਰੂਰ ਵਿਖੇ ਲੜਕੇ ਨੂੰ ਜਨਮ ਦਿੱਤਾ ਹੈ। ਪੀੜ੍ਹਤ ਲੜਕੀ ਦੀ ਮਾਂ ਲਖਵਿੰਦਰ ਕੌਰ ਵਾਸੀ ਲਹਿਲ ਕਲਾਂ ਨੇ ਪੁਲਸ ਕੋਲ ਬਿਆਨ ਦਰਜ ਕਰਵਾਇਆ ਹੈ ਕਿ ਫਰਵਰੀ 2025 ਨੂੰ ਉਸ ਦੀ ਲੜਕੀ ਜਿਸ ਦੀ ਉਮਰ 16 ਸਾਲ ਹੈ, ਘਰ ਵਿਚ ਇਕੱਲੀ ਸੀ ਤਾਂ 2 ਅਣਪਛਾਤੇ ਵਿਅਕਤੀਆਂ ਨੇ ਘਰ ਵਿਚ ਦਾਖਲ ਹੋ ਕੇ ਉਸ ਦੇ ਮੂੰਹ ਤੇ ਹੱਥ ਰੱਖ ਕੇ ਉਸ ਨਾਲ ਜ਼ਬਰ-ਜਨਾਹ ਕੀਤਾ।
ਉਨ੍ਹਾਂ ਵਿਅਕਤੀਆਂ ਦੀ ਉਮਰ 21-22 ਸਾਲ ਦੇ ਕਰੀਬ ਸੀ ਅਤੇ ਉਹ ਜ਼ਬਰ-ਜਨਾਹ ਕਰਨ ਤੋਂ ਬਾਅਦ ਧਮਕੀਆਂ ਦੇ ਕੇ ਚਲੇ ਗਏ। 11 ਅਕਤੂਬਰ ਨੂੰ ਲੜਕੀ ਦੇ ਪੇਟ ਵਿਚ ਦਰਦ ਹੋਇਆ ਤਾਂ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਸੰਗਰੂਰ ਵਿਖੇ ਦਾਖਲ ਕਰਵਾਇਆ ਗਿਆ। ਇਲਾਜ ਦੌਰਾਨ ਪੀੜ੍ਹਤ ਲੜਕੀ ਨੇ ਇਕ ਲੜਕੇ ਨੂੰ ਜਨਮ ਦਿੱਤਾ ਹੈ।
ਡੀਐਸਪੀ ਦਪਿੰਦਰਪਾਲ ਸਿੰਘ ਜੇਜੀ ਅਤੇ ਥਾਣਾ ਮੁਖੀ ਕਰਮਜੀਤ ਸਿੰਘ ਨੇ ਦੱਸਿਆ ਹੈ ਕਿ ਪੀੜ੍ਹਤ ਲੜਕੀ ਦੀ ਮਾਤਾ ਲਖਵਿੰਦਰ ਕੌਰ ਦੇ ਬਿਆਨਾਂ ਉੱਪਰ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ।
BSF ਦੀ ਵੱਡੀ ਕਾਰਵਾਈ, 5 ਕਰੋੜ ਦੀ ਹੈਰੋਇਨ ਸਣੇ ਦੋ ਡਰੋਨ ਜ਼ਬਤ
NEXT STORY