ਮੋਗਾ (ਸੰਦੀਪ ਸ਼ਰਮਾ) : ਐਡੀਸ਼ਨਲ ਸੈਸ਼ਨ ਜੱਜ ਵਿਕਰਾਂਤ ਕੁਮਾਰ ਦੀ ਅਦਾਲਤ ਨੇ ਲਗਭਗ 3 ਸਾਲ ਪਹਿਲਾਂ ਭਤੀਜੀ ਨਾਲ ਜਬਰ-ਜ਼ਿਨਾਹ ਕਰਨ ਦੇ ਮਾਮਲੇ ਵਿਚ ਸ਼ਾਮਲ ਤਾਏ ਨੂੰ 20 ਸਾਲ ਦੀ ਕੈਦ ਅਤੇ 10 ਹਜ਼ਾਰ ਰੁਪਏ ਜ਼ੁਰਮਾਨਾ ਕਰਨ ਦਾ ਆਦੇਸ਼ ਦਿੱਤਾ ਹੈ। ਇਸ ਮਾਮਲੇ ਵਿਚ ਪੀੜਤ ਵੱਲੋਂ 4 ਜੂਨ 2019 ਨੂੰ ਥਾਣਾ ਧਰਮਕੋਟ ਪੁਲਸ ਨੂੰ ਦਿੱਤੀ ਗਈ ਸ਼ਿਕਾਇਤ ਵਿਚ ਦੱਸਿਆ ਸੀ ਕਿ ਘਟਨਾ ਵਾਲੇ ਦਿਨ ਉਸਦੇ ਪਿਤਾ ਆਪਣੇ ਕੰਮ ’ਤੇ ਅਤੇ ਭਰਾ ਸਕੂਲ ਪੜ੍ਹਨ ਗਿਆ ਸੀ ਅਤੇ ਮਾਂ ਵੀ ਘਰ ਵਿਚ ਨਹੀਂ ਸੀ।
ਇਹ ਵੀ ਪੜ੍ਹੋ : 11 ਸਾਲਾ ਬੱਚੀ ਨਾਲ ਕੀਤਾ ਸੀ ਜਬਰ-ਜ਼ਿਨਾਹ, ਅਖੀਰ ਜੱਜ ਨੇ ਸੁਣਾਈ ਸਖ਼ਤ ਸਜ਼ਾ
ਉਸਨੇ ਦੱਸਿਆ ਸੀ ਕਿ ਉਹ ਜਿਸ ਘਰ ਵਿਚ ਰਹਿੰਦੇ ਹਨ, ਉਸਦੇ ਤਾਇਆ ਬਚਿੱਤਰ ਸਿੰਘ ਦਾ ਪਰਿਵਾਰ ਵੀ ਇਸ ਘਰ ਵਿਚ ਹੀ ਰਹਿੰਦਾ ਹੈ ਅਤੇ ਉਸਦੇ ਤਾਏ ਦੇ ਬੇਟੇ ਅਤੇ ਬੇਟੀ ਸ਼ਾਦੀਸ਼ੁਦਾ ਹਨ। ਇਸ ਦੌਰਾਨ ਘਰ ਵਿਚ ਉਸਦੇ ਇਲਾਵਾ ਹੋਰ ਕੋਈ ਨਹੀਂ ਸੀ ਕਿ ਉਸ ਦਾ ਤਾਇਆ ਉਨ੍ਹਾਂ ਦੇ ਕਮਰੇ ਵਿਚ ਆਇਆ ਅਤੇ ਉਸ ਨੂੰ ਪਾਣੀ ਦਾ ਗਿਲਾਸ ਲਿਆਉਣ ਨੂੰ ਕਿਹਾ, ਜਿਵੇਂ ਉਹ ਪਾਣੀ ਲੈ ਕੇ ਵਾਪਸ ਆਈ ਤਾਂ ਉਸ ਦੇ ਤਾਏ ਨੇ ਉਸ ਨਾਲ ਜ਼ਬਰਦਸਤੀ ਖਿੱਚਧੂੰਹ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਦੇ ਨਾਲ ਜਬਰ-ਜ਼ਿਨਾਹ ਕੀਤਾ। ਇਹ ਹੀ ਨਹੀਂ ਇਸ ਉਪਰੰਤ ਉਸਨੇ ਉਸ ਨੂੰ ਧਮਕਾਇਆ ਕਿ ਜੇਕਰ ਇਸ ਘਟਨਾ ਸਬੰਧੀ ਕਿਸੇ ਹੋਰ ਨੂੰ ਦੱਸਿਆ ਤਾਂ ਉਹ ਉਸਦੇ ਪਰਿਵਾਰ ਨੂੰ ਜਾਨ ਤੋਂ ਮਾਰ ਦੇਵੇਗਾ ਪਰ ਕਿਸੇ ਤਰ੍ਹਾਂ ਹਿੰਮਤ ਜੁਟਾ ਕੇ ਉਸ ਨੇ ਇਸ ਘਟਨਾ ਸਬੰਧੀ ਆਪਣੀ ਮਾਂ ਨੂੰ ਦੱਸਿਆ, ਜਿਸ ਦੇ ਬਾਅਦ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ।
ਇਹ ਵੀ ਪੜ੍ਹੋ : ਚਾਈਨਾ ਡੋਰ ਨੇ ਉਜਾੜਿਆ ਹੱਸਦਾ-ਖੇਡਦਾ ਪਰਿਵਾਰ, 4 ਸਾਲਾ ਬੱਚੀ ਅਸ਼ਲੀਨ ਕੌਰ ਦੀ ਗੱਲ ਵੱਢਣ ਕਾਰਣ ਮੌਤ
ਪੁਲਸ ਵੱਲੋਂ ਘਟਨਾ ਦੀ ਸ਼ਿਕਾਰ ਪੀੜਤਾ ਨੇ 17 ਸਾਲਾ ਨਾਬਾਲਗਾ ਲੜਕੀ ਦੇ ਬਿਆਨਾਂ ਦੇ ਆਧਾਰ ’ਤੇ ਉਸਦੇ ਤਾਏ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਪੁਲਸ ਵੱਲੋਂ ਇਸ ਮਾਮਲੇ ਵਿਚ ਪ੍ਰੋਟਕਸ਼ਨ ਆਫ ਚਾਈਲਡ ਫਰਾਮ ਸੈਕਸੂਅਲ ਆਫਸ ਧਾਰਾ ਵੀ ਸ਼ਾਮਲ ਕੀਤੀ ਗਈ ਸੀ। ਇਸ ਮਾਮਲੇ ਵਿਚ ਮਾਣਯੋਗ ਅਦਾਲਤ ਨੇ ਘਟਨਾ ਨੂੰ ਅੰਜਾਮ ਦੇਣ ਵਾਲੇ ਪੀੜਤਾ ਦੇ ਤਾਏ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਸ ਨੂੰ 20 ਸਾਲ ਦੀ ਕੈਦ ਅਤੇ ਜ਼ੁਰਮਾਨਾ ਕੀਤਾ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਵੋਟਾਂ ਵਾਲੇ ਦਿਨ ਤਨਖ਼ਾਹ ਸਮੇਤ ਛੁੱਟੀ ਦਾ ਐਲਾਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਰਵਨੀਤ ਬਿੱਟੂ ਦਾ ਵੱਡਾ ਬਿਆਨ, 'CM ਚੰਨੀ ਦੇ ਭਾਣਜੇ ਨੂੰ ਬੋਰੀਆਂ 'ਚ ਪਾ-ਪਾ ਕੁੱਟਿਆ ਗਿਆ'
NEXT STORY