ਸ਼ੇਰਪੁਰ (ਅਨੀਸ਼)— ਵਧੀਕ ਸੈਸ਼ਨ ਜੱਜ ਜੇ.ਐੱਸ. ਭਿੰਡਰ ਦੀ ਅਦਾਲਤ ਨੇ ਇਕ ਨਾਬਾਲਗ ਲੜਕੀ ਨਾਲ ਜਬਰ-ਜ਼ਨਾਹ ਕਰਨ ਵਾਲੇ ਤਾਂਤਰਿਕ ਨੂੰ 10 ਸਾਲ ਦੀ ਕੈਦ ਦੀ ਸ਼ਜਾ ਸੁਣਾਈ ਹੈ। ਮੁਦੱਈ ਪੱਖ ਦੀ ਵਕੀਲ ਅਮਨਦੀਪ ਕੌਰ ਮਾਨ ਨੇ ਦੱਸਿਆ ਕਿ ਪੁਲਸ ਥਾਣਾ ਸਦਰ ਧੂਰੀ ਵਿਖੇ 13 ਜੁਲਾਈ 2018 ਨੂੰ ਦਰਜ ਮਾਮਲੇ ਮੁਤਾਬਕ ਪੀੜਤ 17 ਸਾਲਾ ਲੜਕੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਪ੍ਰਾਈਵੇਟ ਨੌਕਰੀ ਕਰਦੀ ਹੈ, ਸਾਹ ਦੀ ਤਕਲੀਫ ਹੋਣ ਕਾਰਣ ਜਦੋਂ ਉਹ ਕਈ ਡਾਕਟਰਾਂ ਦੀ ਦਵਾਈ ਨਾਲ ਠੀਕ ਨਾ ਹੋਈ ਤਾਂ ਉਸਦੇ ਮਾਤਾ-ਪਿਤਾ ਉਸ ਨੂੰ ਇਲਾਜ ਲਈ ਤਾਂਤਰਿਕ ਮਨਦੀਪ ਸਿੰਘ ਵਾਸੀ ਰੂੜਗੜ੍ਹ ਕੋਲ ਲੈ ਗਏ, ਜਿਸ 'ਤੇ ਉਸਦੇ ਮਾਤਾ-ਪਿਤਾ ਵਿਸ਼ਵਾਸ ਕਰਦੇ ਸਨ।
ਕੁਝ ਸਮੇਂ ਬਾਅਦ ਤਾਂਤਰਿਕ ਨੇ ਉਸ ਨੂੰ ਸ਼ਨੀਵਾਰ ਨੂੰ ਬੁਲਾਉਣਾ ਸ਼ੁਰੂ ਕਰ ਦਿੱਤਾ। ਦਸਬੰਰ 2017 ਵਿਚ ਤਾਂਤਰਿਕ ਨੇ ਉਸ ਦੀ ਮਾਤਾ ਨੂੰ ਅਲੱਗ ਕਮਰੇ 'ਚ ਬਿਠਾ ਦਿੱਤਾ ਅਤੇ ਇਲਾਜ ਲਈ ਪੀੜਤਾ ਨੂੰ ਦੂਸਰੇ ਕਮਰੇ 'ਚ ਲੈ ਗਿਆ, ਜਿਥੇ ਤਾਂਤਰਿਕ ਨੇ ਧੱਕੇ ਨਾਲ ਜਬਰ-ਜ਼ਨਾਹ ਕੀਤਾ। ਤਾਂਤਰਿਕ ਧਮਕੀ ਦਿੰਦਾ ਰਿਹਾ ਕਿ ਜੇਕਰ ਕਿਸੇ ਨੂੰ ਦੱਸਿਆ ਤਾਂ ਉਸ ਦੇ ਪਰਿਵਾਰ ਨੂੰ ਜਾਨੋ ਮਾਰ ਦੇਵਾਂਗਾ। ਉਸ ਨੇ ਡਰ ਦੇ ਮਾਰੇ ਕਿਸੇ ਨੂੰ ਨਾ ਦੱਸਿਆ ਅਤੇ ਉਹ ਗਰਭਵਤੀ ਹੋ ਗਈ ਅਤੇ ਇਕ ਲੜਕੇ ਨੂੰ ਜਨਮ ਦਿੱਤਾ। ਪੁਲਸ ਨੇ ਜਬਰ-ਜ਼ਨਾਹ ਅਤੇ ਪੋਸਕੋ ਐਕਟ ਅਧੀਨ ਮਾਮਲਾ ਦਰਜ ਕਰ ਕੇ ਤਾਂਤਰਿਕ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਂਚ ਦੌਰਾਨ ਪਾਇਆ ਗਿਆ ਕਿ ਬੱਚਾ ਤਾਂਤਰਿਕ ਦਾ ਹੀ ਹੈ। ਹੁਣ ਅਦਾਲਤ ਨੇ ਸੁਣਵਾਈ ਮੁਕੰਮਲ ਹੋਣ 'ਤੇ ਤਾਂਤਰਿਕ ਮਨਦੀਪ ਸਿੰਘ ਨੂੰ 10 ਸਾਲ ਦੀ ਕੈਦ ਅਤੇ 1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ ।
'ਕੈਪਟਨ ਸਰਕਾਰੇ! ਬਿਜਲੀ ਦੇ ਅਣਐਲਾਨੇ ਕੱਟਾਂ ਨੇ ਲੋਕ ਗਰਮੀ 'ਚ ਮਾਰੇ'
NEXT STORY