ਬਠਿੰਡਾ (ਵਿਜੈ ਵਰਮਾ) : ਇੱਥੇ ਸ਼ੁੱਕਰਵਾਰ ਤੜਕੇ ਸਾਢੇ 3 ਵਜੇ ਦੇ ਕਰੀਬ ਸਕੋਡਾ ਕਾਰ 'ਚ ਸਵਾਰ ਅਣਪਛਾਤੇ ਵਿਅਕਤੀਆਂ ਨੇ ਥਾਣਾ ਕੈਂਟ ਨੇੜੇ ਨਾਕਾ ਤੋੜ ਕੇ ਪੁਲਸ ਮੁਲਾਜ਼ਮ ਨੂੰ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਉਸ ਦੀ ਐੱਸ. ਐੱਲ. ਆਰ. ਖੋਹ ਲਈ। ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਬਠਿੰਡਾ ਸ਼ਹਿਰ ਵੱਲ ਭੱਜ ਗਏ। ਇਸ ਦੀ ਸੂਚਨਾ ਮਿਲਦੇ ਹੀ ਬਠਿੰਡਾ ਪੁਲਸ ਨੇ ਪੂਰੇ ਸ਼ਹਿਰ ਨੂੰ ਸੀਲ ਕਰਕੇ ਸਕੋਡਾ ਕਾਰ ਸਵਾਰ ਨੌਜਵਾਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : 'ਕੈਬ' ਦੀ ਬੁਕਿੰਗ ਪਾਉਣ ਵਾਲੇ ਪਹਿਲਾਂ ਪੜ੍ਹ ਲੈਣ ਇਹ ਖ਼ਬਰ, ਇਸ ਤਾਰੀਖ਼ ਤੱਕ ਹੋ ਸਕਦੀ ਹੈ ਭਾਰੀ ਮੁਸ਼ਕਲ
ਖ਼ਬਰ ਲਿਖੇ ਜਾਣ ਤੱਕ ਮੁਲਜ਼ਮਾਂ ਬਾਰੇ ਕੁੱਝ ਵੀ ਪਤਾ ਨਹੀਂ ਲੱਗ ਸਕਿਆ ਹੈ। ਜਾਣਕਾਰੀ ਮੁਤਾਬਕ ਥਾਣਾ ਕੈਂਟ ਦੀ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਇਕ ਸਕੋਡਾ ਕਾਰ ਬਠਿੰਡਾ ਤੋਂ ਚੰਡੀਗੜ੍ਹ ਜਾ ਰਹੀ ਹੈ, ਜਿਸ 'ਚ ਸ਼ੱਕੀ ਲੋਕ ਬੈਠੇ ਹਨ। ਜਦੋਂ ਪੁਲਸ ਨੇ ਕਾਰ 'ਚ ਬੈਠੇ ਲੋਕਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਨੇ ਕਾਰ ਰੋਕਣ ਦੀ ਬਜਾਏ ਬੈਰੀਕੇਡ ਤੋੜ ਕੇ ਪੁਲਸ ਮੁਲਾਜ਼ਮ 'ਤੇ ਕਾਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ : ਪੰਜਾਬ 'ਚ ਹਜ਼ਾਰਾਂ ਕਰੋੜ ਦੇ ਡਰੱਗਜ਼ ਮਾਮਲੇ 'ਚ ਹਾਈਕੋਰਟ ਨੇ ਆਰਡਰ ਕੀਤੇ ਰਿਜ਼ਰਵ
ਇਸ ਤੋਂ ਬਾਅਦ ਕਾਰ 'ਚ ਸਵਾਰ ਲੋਕਾਂ ਨੇ ਬਾਹਰ ਨਿਕਲ ਕੇ ਪੁਲਸ ਮੁਲਾਜ਼ਮ ਦੀ ਐੱਸ. ਐੱਲ. ਆਰ. ਖੋਹ ਲਈ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਘਟਨਾ ਦੇ ਤੁਰੰਤ ਮਗਰੋਂ ਮਾਮਲੇ ਦੀ ਜਾਣਕਾਰੀ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ। ਫਿਲਹਾਲ ਬਠਿੰਡਾ ਪੁਲਸ ਨੂੰ ਅਲਰਟ 'ਤੇ ਰੱਖਿਆ ਗਿਆ ਸੀ। ਬਠਿੰਡਾ ਸ਼ਹਿਰ ਦੀਆਂ ਸਾਰੀਆਂ ਥਾਵਾਂ ਦੀ ਪੁਲਸ ਨੇ ਸ਼ਹਿਰ 'ਚ ਨਾਕਾਬੰਦੀ ਕਰਕੇ ਸਕੋਡਾ ਕਾਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ 'ਚ ਹਜ਼ਾਰਾਂ ਕਰੋੜ ਦੇ ਡਰੱਗਜ਼ ਮਾਮਲੇ 'ਚ ਹਾਈਕੋਰਟ ਨੇ ਆਰਡਰ ਕੀਤੇ ਰਿਜ਼ਰਵ
NEXT STORY