ਚੰਡੀਗੜ੍ਹ : ਸ਼ਹਿਰ 'ਚ ਬੀਤੇ ਦਿਨ ਕੈਬ ਡਰਾਈਵਰ ਦੇ ਕਤਲ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਸ਼ਹਿਰ ਦੇ ਜ਼ਿਆਦਾਤਰ ਕੈਬ ਡਰਾਈਵਰ ਅੱਜ ਹੜਤਾਲ 'ਤੇ ਚਲੇ ਗਏ ਹਨ। ਡਰਾਈਵਰਾਂ ਨੇ ਆਪਣਾ ਕੰਮ ਬੰਦ ਕਰ ਦਿੱਤਾ ਹੈ ਅਤੇ ਸੈਕਟਰ-25 ਵਿਖੇ ਇਕੱਠੇ ਹੋ ਕੇ ਅਗਲੀ ਰਣਨੀਤੀ ਉਲੀਕੀ ਜਾ ਰਹੀ ਹੈ। ਟ੍ਰਾਈਸਿਟੀ ਦੇ ਕੈਬ ਡਰਾਈਵਰ 10 ਤੋਂ 15 ਅਗਸਤ ਤੱਕ ਹੜਤਾਲ 'ਤੇ ਰਹਿਣਗੇ।
ਇਹ ਵੀ ਪੜ੍ਹੋ : ਲੁਧਿਆਣਾ 'ਚ ਲਗਾਤਾਰ ਵੱਧ ਰਹੇ ਡੇਂਗੂ ਦੇ ਮਰੀਜ਼, 8 ਨਵੇਂ ਮਰੀਜ਼ਾਂ 'ਚ ਹੋਈ ਪੁਸ਼ਟੀ
ਜੇਕਰ ਇਹ ਹੜਤਾਲ ਲਗਾਤਾਰ ਜਾਰੀ ਰਹੀ ਤਾਂ ਅਜਿਹੇ 'ਚ ਕੰਮਕਾਜੀ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਟ੍ਰਾਈਸਿਟੀ 'ਚ ਸੈਂਕੜਿਆਂ ਦੀ ਗਿਣਤੀ 'ਚ ਓਲਾ, ਉਬਰ, ਬਲਾ-ਬਲਾ ਅਤੇ ਇਨ ਡਰਾਈਵਰ ਵਰਗੀਆਂ ਕੰਪਨੀਆਂ ਦੀ ਕੈਬ ਚੱਲਦੀ ਹੈ। ਕੈਬ ਡਰਾਈਵਰਾਂ ਦੇ ਹੜਤਾਲ 'ਤੇ ਜਾਣ ਨਾਲ ਨੌਕਰੀਪੇਸ਼ਾ ਲੋਕਾਂ ਸਮੇਤ ਔਰਤਾਂ, ਕੁੜੀਆਂ ਅਤੇ ਵਿਦਿਆਰਥੀਆਂ ਨੂੰ ਵੀ ਭਾਰੀ ਪਰੇਸ਼ਾਨੀ ਹੋ ਸਕਦੀ ਹੈ।
ਇਹ ਵੀ ਪੜ੍ਹੋ : ਮੋਹਾਲੀ 'ਚ ਅਪਰਾਧ ਕਰਨ ਵਾਲੇ ਆਪਣਾ ਪੜ੍ਹਿਆ ਵਿਚਾਰ ਲੈਣ, Photo ਖਿੱਚਣ ਵਾਲੇ ਬੈਰੀਕੇਡ ਭੱਜਣ ਨਹੀਂ ਦੇਣਗੇ
31 ਜੁਲਾਈ ਨੂੰ ਹੋਇਆ ਸੀ ਡਰਾਈਵਰ ਦਾ ਕਤਲ
ਬੀਤੀ 31 ਜੁਲਾਈ ਨੂੰ ਸੈਕਟਰ-43 ਬੱਸ ਅੱਡੇ ਤੋਂ ਸਵਾਰੀ ਲੈ ਕੇ ਗਏ ਧਰਮਪਾਲ ਨਾਂ ਦੇ ਡਰਾਈਵਰ ਦਾ ਕਤਲ ਕਰ ਦਿੱਤਾ ਗਿਆ ਸੀ। ਮੁੱਲਾਂਪੁਰ ਦੇ ਪਿੰਡ ਮਿਲਕ ਨੇੜਿਓਂ ਉਸ ਦੀ ਲਾਸ਼ ਬਰਾਮਦ ਹੋਈ ਸੀ। ਇਸ ਕਤਲਕਾਂਡ ਤੋਂ ਬਾਅਦ ਕੈਬ ਡਰਾਈਵਰਾਂ ਨੂੰ ਜਾਨ ਦਾ ਖ਼ਤਰਾ ਬਣਿਆ ਹੋਇਆ ਹੈ। ਹਾਲਾਂਕਿ ਪੁਲਸ ਕੈਬ ਡਰਾਈਵਰ ਧਰਮਪਾਲ ਦੇ ਕਤਲ ਦੇ ਦੋਸ਼ੀ ਨੂੰ ਮਾਨਸਾ ਤੋਂ ਗ੍ਰਿਫ਼ਤਾਰ ਕਰ ਚੁੱਕੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪਠਾਨਕੋਟ ਪੰਚਾਇਤੀ ਜ਼ਮੀਨ ਘਪਲੇ 'ਚ ਵਿਜੀਲੈਂਸ ਦੀ ਵੱਡੀ ਕਾਰਵਾਈ, ਸਾਬਕਾ ਏ.ਡੀ.ਸੀ. ਖ਼ਿਲਾਫ਼ ਮਾਮਲਾ ਦਰਜ
NEXT STORY