ਆਦਮਪੁਰ (ਰਣਦੀਪ, ਦਿਲਬਾਗੀ, ਚਾਂਦ)- ਆਦਮਪੁਰ ਨੇੜੇ ਪਿੰਡ ਚੂਹੜਵਾਲੀ ਵਿਖੇ ਮਾਰਕਫੈੱਡ ਦੀ ਕੈਨਰੀ ਦੇ ਸਟੋਰ ਵਿੱਚੋਂ ਅਣਚੱਲੀ ਮਿਜ਼ਾਈਲ ਮਿਲਣ 'ਤੇ ਹਾਹਾਕਾਰ ਮੱਚ ਗਈ ਅਤੇ ਲੋਕ ਸਹਿਮ ਗਏ। ਮਿਲੀ ਜਾਣਕਾਰੀ ਮੁਤਾਬਕ ਮਾਰਕਫੈਡ ਕੈਨਰੀ ਚੂਹੜਵਾਲੀ ਵਿਖੇ ਸ਼ੁੱਕਰਵਾਰ ਅਤੇ ਸ਼ਨੀਵਾਰ ਦੀ ਰਾਤ ਨੂੰ ਆਦਮਪੁਰ ਅਤੇ ਇਸ ਦੇ ਨੇੜੇ ਜੋ ਧਮਾਕੇ ਸੁਣਾਈ ਦਿੱਤੇ ਸਨ, ਉਨ੍ਹਾਂ ਵਿੱਚੋਂ ਇਕ ਮਿਜ਼ਾਈਲ ਮਾਰਕਫੈੱਡ ਕੈਨਰੀ ਦੇ ਜਰਨੇਟਰ ਰੂਮ ਵਿੱਚ ਜਾ ਡਿੱਗੀ, ਜਿਸ ਦਾ ਪਤਾ ਮਾਰਕਫੈੱਡ ਕੈਨਰੀ ਵਿੱਚ ਸ਼ਨੀਵਾਰ ਅਤੇ ਐਤਵਾਰ ਦੀ ਛੁੱਟੀ ਹੋਣ ਤੋਂ ਬਾਅਦ ਸੋਮਵਾਰ ਕੈਨਰੀ ਖੁੱਲ੍ਹਣ 'ਤੇ ਜਦ ਕਰਮਚਾਰੀਆਂ ਨੇ ਜਰਨੇਟਰ ਰੂਮ ਵਿੱਚ ਜਾ ਕੇ ਵੇਖਿਆ ਤਾਂ ਉੱਥੇ ਛੱਤ ਪਾੜ ਕੇ ਮਿਜ਼ਾਈਲ ਡਿੱਗੀ ਪਈ ਸੀ।

ਜਿਸ 'ਤੇ ਕਰਮਚਾਰੀਆਂ ਨੇ ਇਸ ਦੀ ਸੂਚਨਾ ਆਪਣੇ ਉੱਚ ਅਧਿਕਾਰੀਆਂ ਨੂੰ ਦਿੱਤੀ। ਉੱਚ ਅਧਿਕਾਰੀਆਂ ਨੇ ਮੌਕਾ ਵੇਖਣ ਤੋਂ ਬਾਅਦ ਇਸ ਦੀ ਸੂਚਨਾ ਡੀ. ਐੱਸ. ਪੀ. ਸਬ ਡਿਵੀਜ਼ਨ ਆਦਮਪੁਰ ਕੁਲਵੰਤ ਸਿੰਘ ਨੂੰ ਦਿੱਤੀ, ਜਿਸ 'ਤੇ ਪੁਲਸ ਦੇ ਉੱਚ ਅਧਿਕਾਰੀਆਂ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਏਅਰ ਫੋਰਸ ਅਤੇ ਆਰਮੀ ਦੇ ਉੱਚ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦਿੱਤੀ।
ਇਹ ਵੀ ਪੜ੍ਹੋ: ਭਾਰਤ-ਪਾਕਿ ਜੰਗਬੰਦੀ ਮਗਰੋਂ ਵੀ ਪੰਜਾਬ 'ਚ ਬੱਸ ਸੇਵਾ ਬੰਦ! ਯਾਤਰੀਆਂ ਲਈ ਖੜ੍ਹੀ ਹੋਈ ਮੁਸੀਬਤ

ਸੂਚਨਾ ਮਿਲਣ 'ਤੇ ਏਅਰ ਫੋਰਸ ਅਤੇ ਆਰਮੀ ਦੇ ਦਸਤਿਆਂ ਨੇ ਮੌਕੇ 'ਤੇ ਪਹੁੰਚ ਕੇ ਤਕਰੀਬਨ 2 ਵਜੇ ਦੇ ਕਰੀਬ ਇਸ ਮਿਜ਼ਾਈਲ ਨੂੰ ਡਿਫਿਊਜ਼ ਕੀਤਾ। ਉੱਚ ਅਧਿਕਾਰੀਆਂ ਨੇ ਦੱਸਿਆ ਕਿ ਬਹੁਤ ਹੀ ਖ਼ੁਸ਼ਕਿਸਮਤੀ ਰਹੀ ਕਿ ਇਹ ਮਿਜ਼ਾਈਲ ਫੱਟ ਨਹੀਂ ਸਕੀ, ਜੇਕਰ ਮਿਜ਼ਾਈਲ ਫੱਟ ਜਾਂਦੀ ਤਾਂ ਇਸ ਨਾਲ ਕਾਫ਼ੀ ਵੱਡਾ ਨੁਕਸਾਨ ਹੋ ਸਕਦਾ ਸੀ।
ਇਹ ਵੀ ਪੜ੍ਹੋ: ਭਾਰਤ-ਪਾਕਿ ਜੰਗਬੰਦੀ ਮਗਰੋਂ ਪੰਜਾਬ 'ਚ ਪੈਟਰੋਲ ਪੰਪਾਂ ਨਾਲ ਜੁੜੀ ਵੱਡੀ ਅਪਡੇਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਦਿਵਾਈ ਰਾਹਤ, ਰਸਤਿਆਂ ’ਚ ਖੜ੍ਹੇ ਪਾਣੀ ਤੋਂ ਰਾਹਗੀਰ ਪਰੇਸ਼ਾਨ
NEXT STORY