ਪਟਿਆਲਾ (ਬਲਜਿੰਦਰ)—ਪਿੰਡ ਖੇੜੀ ਗੰਡਿਆਂ ਦੇ ਲਾਪਤਾ ਬੱਚਿਆਂ ਦੇ ਪਰਿਵਾਰ ਨੂੰ ਮਿਲਣ ਲਈ ਅੱਜ ਰਿਟਾ. ਡੀ. ਆਈ. ਜੀ. ਹਰਿੰਦਰ ਸਿੰਘ ਚਹਿਲ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਥੇ ਉਨ੍ਹਾਂ ਐਲਾਨ ਕੀਤਾ ਕਿ ਜਿਹੜਾ ਵੀ ਵਿਅਕਤੀ ਲਾਪਤਾ ਬੱਚਿਆਂ ਨੂੰ ਲੱਭੇਗਾ ਜਾਂ ਉਨ੍ਹਾਂ ਬਾਰੇ ਸੂਚਨਾ ਦੇਵੇਗਾ ਤਾਂ ਉਸ ਨੂੰ ਉਹ 'ਜਾਗੋ ਨਸ਼ੇ ਤਿਆਗੋ', 'ਦੌੜਦਾ ਪੰਜਾਬ' ਅਤੇ ਕੋਸ਼ਿਸ਼ ਟਰੱਸਟ ਵੱਲੋਂ 2 ਲੱਖ ਰੁਪਏ ਦਾ ਇਨਾਮ ਦੇਣਗੇ। ਉਨ੍ਹਾਂ ਮੌਕੇ 'ਤੇ ਪਿੰਡ ਦੀ ਪੰਚਾਇਤ ਨੂੰ 50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ।
ਚਹਿਲ ਨੇ ਪਰਿਵਾਰ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਪਟਿਆਲਾ ਦੇ ਆਈ. ਜੀ. ਏ. ਐੱਸ. ਰਾਏ ਅਤੇ ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਪੰਜਾਬ ਦੇ ਕਾਬਲ ਅਫਸਰਾਂ ਵਿਚੋਂ ਇਕ ਹਨ, ਜਿਨ੍ਹਾਂ ਨੇ Îਹੁਣ ਤੱਕ ਵੱਡੇ-ਵੱਡੇ ਕੇਸ ਟਰੇਸ ਕੀਤੇ ਹਨ। ਇਸ ਲਈ ਇਨ੍ਹਾਂ ਅਧਿਕਾਰੀਆਂ 'ਤੇ ਭਰੋਸਾ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਹੀ ਚੱਲਣਾ ਚਾਹੀਦਾ ਹੈ। ਡੀ. ਆਈ. ਜੀ. ਚਹਿਲ ਨੇ ਕਿਹਾ ਕਿ ਇਸ ਸਮੇਂ ਪਰਿਵਾਰ 'ਤੇ ਦੁੱਖਾਂ ਦਾ ਕਹਿਰ ਹੈ। ਅਜਿਹੇ ਸਮੇਂ ਵਿਚ ਸਾਨੂੰ ਸਾਰਿਆਂ ਨੂੰ ਮਿਲ ਕੇ ਪਰਿਵਾਰ ਦਾ ਸਾਥ ਦੇਣਾ ਚਾਹੀਦਾ ਹੈ।
ਦੱਸਣਯੋਗ ਹੈ ਕਿ ਚਹਿਲ ਵੱਲੋਂ 'ਜਾਗੋ ਨਸ਼ੇ ਤਿਆਗੋ', 'ਦੌੜਦਾ ਪੰਜਾਬ' ਅਤੇ ਕੋਸ਼ਿਸ਼ ਟਰੱਸਟ ਚਲਾਇਆ ਜਾ ਰਿਹਾ ਹੈ। ਉਹ ਸ਼ਹੀਦ ਫੌਜੀਆਂ ਦੇ ਪਰਿਵਾਰਾਂ ਅਤੇ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਦੀ ਮਦਦ ਤੋਂ ਇਲਾਵਾ ਬੂਟੇ ਲਾਉਣ ਅਤੇ ਹੋਰ ਸਮਾਜ ਭਲਾਈ ਦੇ ਕੰਮ ਲੰਬੇ ਸਮੇਂ ਤੋਂ ਕਰਦੇ ਆ ਰਹੇ ਹਨ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਹਰਬੰਸ ਸਿੰਘ ਦਦਹੇੜਾ ਵਿਸ਼ੇਸ਼ ਤੌਰ 'ਤੇ ਪਹੁੰਚੇ ਹੋਏ ਸਨ।
ਸ਼ਰਾਬ ਦੇ ਨਸ਼ੇ 'ਚ ਪ੍ਰੇਮੀ ਨੇ ਸਟਾਫ ਨਰਸ 'ਤੇ ਦਾਗੀ ਗੋਲੀ
NEXT STORY