ਨੂਰਪੁਰਬੇਦੀ (ਕਮਲਜੀਤ, ਅਵਿਨਾਸ਼)— ਰੂਪਨਗਰ ਵਾਇਆ ਨੂਰਪੁਰਬੇਦੀ-ਝੱਜ ਚੌਕ ਮੁੱਖ ਸੜਕ ਦੇ ਅੱਧ-ਵਿਚਕਾਰ ਲਟਕੇ ਕੰਮ ਨੂੰ ਪੂਰਾ ਕਰਨ ਨੂੰ ਲੈ ਕੇ ਲੋਕ ਸੰਘਰਸ਼ ਕਮੇਟੀ ਵੱਲੋਂ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ ਦਿੱਤਾ ਜਾ ਰਿਹਾ ਧਰਨਾ ਤੀਜੇ ਦਿਨ 'ਚ ਦਾਖਲ ਹੋ ਚੁੱਕਾ ਹੈ। ਧਰਨਾਕਾਰੀਆਂ ਦੇ ਸੰਘਰਸ਼ ਨੂੰ ਬੀਤੇ ਦਿਨ ਉਸ ਸਮੇਂ ਹੋਰ ਬਲ ਮਿਲਿਆ, ਜਦੋਂ ਹਲਕਾ ਰੂਪਨਗਰ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ, ਬਲਾਕ ਯੂਥ ਕਾਂਗਰਸ ਪ੍ਰਧਾਨ ਨਰਿੰਦਰ ਬੱਗਾ ਤੇ ਬਜਰੰਗ ਦਲ ਰੂਪਨਗਰ ਦੇ ਜ਼ਿਲਾ ਪ੍ਰਧਾਨ ਵਿੱਕੀ ਧੀਮਾਨ ਨੇ ਆਪਣੇ ਸਾਥੀਆਂ ਸਮੇਤ ਆਪਣਾ ਸਮਰਥਨ ਦਿੱਤਾ। ਵਿਧਾਇਕ ਸੰਦੋਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੀ. ਡਬਲਿਊ. ਡੀ. ਵਿਭਾਗ ਦੇ ਅਧਿਕਾਰੀ ਲੋੜੀਂਦਾ ਮੈਟੀਰੀਅਲ ਉਪਲੱਬਧ ਨਾ ਹੋਣ ਬਾਰੇ ਸਰਾਸਰ ਝੂਠ ਬੋਲ ਰਹੇ ਹਨ, ਜਦਕਿ ਸੱਚਾਈ ਇਹ ਹੈ ਕਿ ਵਿੱਤ ਮੰਤਰੀ ਵੱਲੋਂ ਸੜਕ ਲਈ ਲੋੜੀਂਦਾ ਪੈਸਾ ਹੀ ਮੁਹੱਈਆ ਨਹੀਂ ਕਰਵਾਇਆ ਜਾ ਰਿਹਾ।
ਉਨ੍ਹਾਂ ਕਿਹਾ ਕਿ ਉਹ ਲੋੜੀਂਦੇ ਫੰਡ ਲਈ ਵਿੱਤ ਮੰਤਰੀ ਪੰਜਾਬ ਨੂੰ ਕਈ ਵਾਰ ਮਿਲ ਚੁੱਕੇ ਹਨ ਅਤੇ ਇਸ ਸੜਕ ਦੀ ਹਾਲਤ ਨੂੰ ਸੁਧਾਰਨ ਦਾ ਮੁੱਦਾ ਵਿਧਾਨ ਸਭਾ ਸੈਸ਼ਨ 'ਚ ਪਹਿਲਾਂ ਵੀ ਉਠਾ ਚੁੱਕੇ ਹਨ ਤੇ ਪੈਸੇ ਰਿਲੀਜ਼ ਕਰਵਾਉਣ ਲਈ ਉਹ ਇਸੇ ਸੈਸ਼ਨ ਦੌਰਾਨ ਵਿੱਤ ਮੰਤਰੀ ਨੂੰ ਟਾਈਮ ਬਾਊਂਡ ਕਰਨ ਦੀ ਪੂਰੀ ਕੋਸ਼ਿਸ਼ ਕਰਨਗੇ। ਜੇਕਰ ਸਰਕਾਰ ਨੇ ਫਿਰ ਵੀ ਕੁਝ ਨਾ ਕੀਤਾ ਤਾਂ ਉਹ ਵਿਧਾਨ ਸਭਾ ਦੇ ਬਾਹਰ ਧਰਨਾ ਦੇਣਗੇ। ਲੋਕ ਸੰਘਰਸ਼ ਕਮੇਟੀ ਵੱਲੋਂ ਡਾ. ਦਵਿੰਦਰ ਬਜਾੜ, ਸੰਜੀਵ ਲੋਟੀਆ, ਕੁਲਦੀਪ ਚੰਦਰ ਢੰਡ ਨੇ ਕਿਹਾ ਕਿ ਜ਼ਿਲਾ ਰੂਪਨਗਰ ਦੇ ਵਸਨੀਕ ਹੋਣ ਕਾਰਨ ਵਿਧਾਨ ਸਭਾ ਸਪੀਕਰ ਰਾਣਾ ਕੇ. ਪੀ. ਸਿੰਘ ਦਾ ਵੀ ਇਹ ਨਿੱਜੀ ਫਰਜ਼ ਬਣਦਾ ਹੈ ਕਿ ਉਹ ਚਾਲੂ ਸੈਸ਼ਨ ਦੌਰਾਨ ਵਿਧਾਇਕ ਸੰਦੋਆ ਨੂੰ ਇਨ੍ਹਾਂ ਖਸਤਾਹਾਲ ਸੜਕਾਂ ਦਾ ਮੁੱਦਾ ਰੱਖਣ ਦਾ ਸਮਾਂ ਦੇਣ ਤੇ ਨਿੱਜੀ ਤੌਰ 'ਤੇ ਖੁਦ ਵਿੱਤ ਮੰਤਰੀ ਪੰਜਾਬ ਤੋਂ ਲੋੜੀਂਦਾ ਪੈਸਾ ਜਾਰੀ ਕਰਾਉਣ ਦੀ ਪਹਿਲਕਦਮੀ ਕਰਨ।
ਇਸ ਮੌਕੇ ਮਹਿੰਦਰ ਭੂੰਬਲਾ, ਰਜਿੰਦਰ ਕਾਲਾ ਝਾਂਗੜੀਆਂ, ਧਰਮਪਾਲ ਚੌਹਾਨ, ਅਮਨ ਸੈਣੀ, ਕੈਪਟਨ ਸਤਿੰਦਰ ਮੁਕਾਰੀ, ਮਾ. ਗੁਰਨੈਬ ਸਿੰਘ ਜੇਤੇਵਾਲ, ਮਾ. ਦਰਸ਼ਨ ਕੁਮਾਰ ਸੈਣੀ ਮਾਜਰਾ, ਹਰਪਿੰਦਰ ਗੋਲੂ, ਮੋਨੂ ਪੰਡਿਤ, ਗੁਰਪ੍ਰੀਤ, ਰਾਮ ਕੁਮਾਰ ਮੁਕਾਰੀ, ਸੁਭਾਸ਼ ਰਾਮਪੁਰ, ਸੋਹਣ ਲਾਲ ਚੇਚੀ, ਅਜਮੇਰ ਸਿੰਘ, ਗੁਰਦੇਵ ਸਿੰਘ, ਨਰਿੰਦਰ ਸੈਣੀ, ਤਿਲਕ ਰਾਜ, ਜਸਵੀਰ ਫੌਜੀ, ਸੁਖਵਿੰਦਰ ਸਿੰਘ, ਨੀਟਾ ਸ਼ਰਮਾ, ਸਾਲਗ ਰਾਮ, ਅਵਤਾਰ ਸਿੰਘ, ਰਣਜੀਤ ਸਿੰਘ ਗੋਗਾ, ਸੰਜੀਵ ਸੈਣੀ ਆਦਿ ਹਾਜ਼ਰ ਸਨ।
200 ਰੁਪਏ ਵਾਧੂ ਟੈਕਸ ਲਗਾਉਣ 'ਤੇ ਦੇਖੋ ਕੀ ਬੋਲੇ ਬਿੱਟੂ (ਵੀਡੀਓ)
NEXT STORY