ਚੰਡੀਗੜ੍ਹ (ਰਮਨਜੀਤ) : ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਦੀ ਕਾਰਵਾਈ ਉਪਰੰਤ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਐੱਮ. ਡੀ. ਭੁਪਿੰਦਰ ਸਿੰਘ ਨੇ ਮੰਗਲਵਾਰ ਨੂੰ 108 ਈ.ਆਰ.ਐੱਸ. ਐਂਬੂਲੈਂਸ ਵ੍ਹੀਕਲਾਂ ਦੀ ਜਾਂਚ ਦਾ ਹੁਕਮ ਜਾਰੀ ਕਰ ਦਿੱਤਾ। ਐੱਮ. ਡੀ. ਵਲੋਂ ਸਿਹਤ ਵਿਭਾਗ ਦੇ ਸਾਰੇ ਡਿਪਟੀ ਮੈਡੀਕਲ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਕਿ ਉਹ ਸਾਰੇ ਜ਼ਿਲਿਆਂ ਵਿਚ 108 ਈ.ਆਰ.ਐੱਸ. ਐਂਬੂਲੈਂਸਾਂ ਦੀ ਜਾਂਚ ਕਰਨ ਲਈ ਨਿਗਰਾਨ ਕਮੇਟੀਆਂ ਗਠਿਤ ਕਰਨ ਅਤੇ 3 ਦਿਨਾਂ ਦੇ ਅੰਦਰ ਰਿਪੋਰਟ ਸੌਂਪਣਾ ਯਕੀਨੀ ਕਰਨ।
ਇਹ ਵੀ ਪੜ੍ਹੋ : ਰਾਜ ਸਭਾ ਲਈ ਕਿਹੜੇ ਮੈਂਬਰ ਚੁਣੇ ਜਾਣਗੇ, ਇਹ ਵਿਰੋਧੀ ਪਾਰਟੀਆਂ ਤੈਅ ਨਹੀਂ ਕਰਨਗੀਆਂ : ਅਮਨ ਅਰੋੜਾ
ਜ਼ਿਕਰਯੋਗ ਹੈ ਕਿ ਵਿਧਾਇਕ ਦਿਨੇਸ਼ ਚੱਢਾ ਨੇ ਜ਼ਿਲਾ ਰੂਪਨਗਰ ਦੇ ਸਰਕਾਰੀ ਹਸਪਤਾਲਾਂ ਦਾ ਅਚਨਚੇਤ ਨਿਰੀਖਣ ਕੀਤਾ, ਜਿੱਥੇ ਗੰਭੀਰ ਮਰੀਜ਼ਾਂ ਨੂੰ 108 ਐਂਬੂਲੈਂਸ ਸੇਵਾਵਾਂ ਪ੍ਰਦਾਨ ਕਰਨ ਵਿਚ ਨਿੱਜੀ ਕੰਪਨੀ ਮੈਸਰਜ ਜੀਕਿਟਜਾ ਹੈਲਥ ਕੇਅਰ ਲਿਮਟਿਡ ਦੇ ਪੱਧਰ ’ਤੇ ਵੱਡੀ ਅਣਗਹਿਲੀ ਪਾਈ ਗਈ। ਚੱਢਾ ਨੇ ਇਸ ਸਬੰਧੀ ਸੂਬਾ ਪੱਧਰੀ ਕਾਰਵਾਈ ਲਈ ਸਿਹਤ ਵਿਭਾਗ ਨੂੰ ਲਿਖਿਆ ਸੀ। ਜਿਸ ਉਪਰੰਤ ਸਿਹਤ ਵਿਭਾਗ ਹਰਕਤ ਆ ਗਿਆ ਅਤੇ ਸੂਬੇ ਭਰ ਵਿਚ ਐਂਬੂਲੈਂਸਾਂ ਦੇ ਨਿਰੀਖਣ ਲਈ ਕਮੇਟੀਆਂ ਗਠਿਤ ਕਰਨ ਦੇ ਹੁਕਮ ਜਾਰੀ ਕੀਤੇ ਗਏ। ਚੱਢਾ ਨੇ ਕਿਹਾ ਕਿ ਕਈ ਐਂਬੂਲੈਂਸ ਵ੍ਹੀਕਲ ਬਿਨਾਂ ਆਸੀਜਨ ਪਾਈਪਸ ਦੇ ਹੀ ਚਲਾਏ ਜਾ ਰਹੇ ਮਿਲੇ, ਜੋ ਕਿ ਗੰਭੀਰ ਲਾਪ੍ਰਵਾਹੀ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਸ਼ਹੀਦ ਭਗਤ ਸਿੰਘ: ਲਹੂ ਭਿੱਜੀ ਮਿੱਟੀ ਤੋਂ ਇਨਕਲਾਬ-ਜ਼ਿੰਦਾਬਾਦ ਤੱਕ ਦਾ ਸਫ਼ਰ
NEXT STORY