ਪਟਿਆਲਾ—ਪੰਜਾਬ ਮਹਿਲਾ ਕਮਿਸ਼ਨ ਨੇ ਘਨੌਰ ਤੋਂ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਨੂੰ ਮਹਿਲਾਵਾਂ ਦੇ ਖਿਲਾਫ ਇਤਰਾਜਯੋਗ ਸ਼ਬਦਾਵਲੀ ਦਾ ਇਸਤੇਮਾਲ ਕੀਤੇ ਜਾਣ 'ਤੇ ਤਲਬ ਕਰ ਲਿਆ ਹੈ।ਜਲਾਲਪੁਰ ਦੇ ਖਿਲਾਫ ਨੋਟਿਸ ਕੱਢ ਕੇ ਕਮਿਸ਼ਨ ਨੇ ਉਨ੍ਹਾਂ ਤੋਂ 25 ਨਵੰਬਰ ਤੱਕ ਜਵਾਬ ਮੰਗਿਆ ਹੈ। ਅਜਿਹਾ ਨਾ ਹੋਣ 'ਤੇ ਇਸ ਮਾਮਲੇ ਨੂੰ ਮੁੱਖ ਮੰਤਰੀ ਦੇ ਸਾਹਮਣੇ ਚੁੱਕਣ ਦੀ ਗੱਲ ਵੀ ਕਹਿ ਦਿੱਤੀ ਹੈ। ਦਰਅਸਲ ਰਾਜਪੁਰਾ ਦੇ ਇਕ ਹਸਪਤਾਲ 'ਚ ਪਿਛਲੇ ਦਿਨਾਂ 'ਚ 2 ਧਿਰਾਂ 'ਚ ਝਗੜਾ ਹੋ ਗਿਆ ਸੀ। ਇਸ ਵਾਰਦਾਤ ਦੇ ਬਾਅਦ ਮੌਕੇ 'ਤੇ ਪਹੁੰਚੇ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਦਾ ਇਕ ਵੀਡੀਓ ਵਾਇਰਲ ਹੋ ਗਿਆ, ਜਿਸ 'ਚ ਉਹ ਪੁਲਸ ਨੂੰ ਕਹਿ ਰਹੇ ਹਨ ਕਿ ਵਿਰੋਧੀ ਧਿਰ 'ਚ ਸ਼ਾਮਲ ਦੋਸ਼ੀਆਂ ਨੂੰ ਸੋਹਣੀਆਂ ਕੁੜੀਆਂ (ਪਤਨੀਆਂ) ਨੂੰ ਚੁੱਕ ਲਿਆਓ, ਬਿਆਨ ਲੈ ਕੇ ਉਨ੍ਹਾਂ ਦੇ ਖਿਲਾਫ ਪਰਚੇ ਦਰਜ ਕਰੋ।
ਇਸ ਦੇ ਬਾਅਦ ਮਾਮਲਾ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਮੈਨ ਮਨੀਸ਼ਾ ਗੁਲਾਟੀ ਦੇ ਧਿਆਨ 'ਚ ਆਇਆ। ਉਨ੍ਹਾਂ ਨੇ ਤੁਰੰਤ ਇਸ ਮਾਮਲੇ 'ਚ ਜਲਾਲਪੁਰ ਨੂੰ ਤਲਬ ਕਰ ਲਿਆ। ਗੁਲਾਟੀ ਨੇ ਬਿਆਨ ਨੂੰ ਬੇਹੱਦ ਸ਼ਰਮਨਾਕ ਅਤੇ ਨਿੰਦਣਯੋਗ ਦੱਸਦੇ ਹੋਏ ਵਿਧਾਇਕ ਦੇ ਖਿਲਾਫ ਨੋਟਿਸ ਜਾਰੀ ਕਰਕੇ ਉਨ੍ਹਾਂ ਨੂੰ 25 ਨਵੰਬਰ ਤੱਕ ਮਾਮਲੇ 'ਚ ਆਪਣੇ ਸਪੱਸ਼ਟੀਕਰਨ ਦੇਣ ਨੂੰ ਕਿਹਾ ਹੈ। ਨਾਲ ਹੀ ਸਰਵਜਨਿਕ ਤੌਰ 'ਤੇ ਇਸ ਮਾਮਲੇ 'ਚ ਮੁਆਫੀ ਮੰਗਣ ਨੂੰ ਕਿਹਾ ਹੈ।
ਢਿੱਲੀ ਕਾਰਵਾਈ ਦੇ ਲਈ ਖੇੜੀ ਗੰਡਿਆਂ ਥਾਣਾ ਇੰਚਾਰਜ ਮੁਅੱਤਲ
ਐੱਸ.ਐੱਸ.ਪੀ. ਮਨਦੀਪ ਸਿੰਘ ਸਿੱਧੂ ਨੇ ਸ਼ੁੱਕਰਵਾਰ ਨੂੰ ਥਾਣਾ ਖੇੜੀ ਗੰਡਿਆ ਦੇ ਐੱਸ.ਐੱਚ.ਓ. ਇੰਸਪੈਕਟਰ ਸੋਹਨ ਸਿੰਘ ਨੂੰ ਮੁਅੱਤਲ ਕਰਕੇ ਲਾਈਨ ਹਾਜ਼ਰ ਕਰ ਦਿੱਤਾ। ਐੱਸ.ਐੱਸ.ਪੀ. ਦਾ ਕਹਿਣਾ ਹੈ ਕਿ ਬੀਤੇ ਦਿਨੀਂ ਰਾਜਪੁਰਾ ਦੇ ਸਰਕਾਰੀ ਹਸਪਤਾਲ 'ਚ ਸ਼ਰੇਆਮ ਗੁੰਡਾਗਰਦੀ ਕਰਨ ਵਾਲੇ 20 ਦੇ ਕਰੀਬ ਦੋਸ਼ੀਆਂ 'ਚ ਅਜੇ ਤੱਕ ਕੇਵਲ 2 ਨੂੰ ਹੀ ਗ੍ਰਿਫਤਾਰ ਕਰਕੇ ਐੱਸ.ਐੱਚ.ਓ. ਨੇ ਇਸ ਮਾਮਲੇ 'ਚ ਢਿੱਲੀ ਕਾਰਵਾਈ ਕੀਤੀ ਹੈ। ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਸਾਫ ਕੀਤਾ ਹੈ ਕਿ ਜੇਕਰ ਜਲਾਲਪੁਰ ਸਪੱਸ਼ਟੀਕਰਨ ਨਹੀਂ ਦੇਣਗੇ ਤਾਂ ਕਮਿਸ਼ਨ ਵਲੋਂ ਕਾਰਵਾਈ ਦੇ ਲਈ ਮਾਮਲੇ ਨੂੰ ਸੀ.ਐੱਮ. ਦੇ ਧਿਆਨ 'ਚ ਲਿਆਂਦਾ ਜਾਵੇਗਾ।
'ਧੁੰਦ' ਕਾਰਨ ਵਾਪਰ ਰਹੇ ਭਿਆਨਕ ਹਾਦਸੇ, ਜਾਰੀ ਨਹੀਂ ਹੋਈ ਐਡਵਾਈਜ਼ਰੀ
NEXT STORY