ਜਲੰਧਰ— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਆਖਿਰਕਾਰ ਪਦਮ ਸ਼੍ਰੀ ਅਤੇ ਕਾਂਗਰਸੀ ਆਗੂ ਵਿਧਾਇਕ ਪਰਗਟ ਸਿੰਘ ਖੁੱਲ੍ਹ ਕੇ ਮੈਦਾਨ ’ਚ ਉਤਰ ਗਏ ਹਨ। ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਪੱਖ ਪੂਰਦੇ ਹੋਏ ਬੁੱਧਵਾਰ ਨੂੰ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਵੱਡਾ ਬਿਆਨ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਦੀ ਵਿਧਾਇਕਾਂ ਨਾਲ ਕੀਤੀ ਗਈ ਮੀਟਿੰਗ ਤੋਂ ਬਾਅਦ ਪਰਗਟ ਸਿੰਘ ਨੇ ਕਿਹਾ ਕਿ ਕੈਪਟਨ ਨੇ ਜਾਣਬੁੱਝ ਕੇ ਬੇਅਦਬੀ ਮਾਮਲਿਆਂ ’ਚ 4 ਸਾਲ ਕੁਝ ਨਹੀਂ ਕੀਤਾ ਅਤੇ ਸਿਰਫ ਲੀਪਾਪੋਤੀ ਹੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਮੰਤਰੀ ਬੇਅਦਬੀ ਦੇ ਮਾਮਲਿਆਂ ’ਚ ਇਨਸਾਫ਼ ਦੀ ਆਵਾਜ਼ ਚੁੱਕਦਾ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਖੁੱਲ੍ਹ ਕੇ ਕਹਿੰਦੇ ਹਨ ਕਿ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਓ, ਜੋ ਮਰਜ਼ੀ ਕਰੋ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਲੈ ਕੇ ਚੰਡੀਗੜ੍ਹ ਨੇ ਵਧਾਇਆ 'ਨਾਈਟ ਕਰਫ਼ਿਊ' ਦਾ ਸਮਾਂ
ਇਸ ਦਾ ਮਤਲਬ ਸਾਫ਼ ਹੈ ਕਿ ਇਨ੍ਹਾਂ ਮਾਮਲਿਆਂ ’ਚ ਕੈਪਟਨ ਅਮਰਿੰਦਰ ਸਿੰਘ ਦੋਸ਼ੀਆਂ ਨੂੰ ਬਚਾਉਂਦੇ ਰਹੇ ਹਨ। ਨਵਜੋਤ ਸਿੰਘ ਸਿੱਧੂ ਨੂੰ ਕੈਪਟਨ ਵੱਲੋਂ ਪਟਿਆਲਾ ਤੋਂ ਚੋਣ ਲੜਨ ਦੀ ਦਿੱਤੀ ਗਈ ਖੁੱਲ੍ਹੀ ਚੁਣੌਤੀ ਬਾਰੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੀ ਗੱਲ ਕਰਨੀ ਹੀ ਨਹੀਂ ਚਾਹੀਦੀ। ਮੁੱਖ ਮੰਤਰੀ ਇਕ ਸੂਬੇ ਦਾ ਪਿਤਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਸਾਨੂੰ ਇਹੋ ਜਿਹੀਆਂ ਗੱਲਾਂ ’ਚ ਪੈਣਾ ਹੀ ਨਹੀਂ ਚਾਹੀਦਾ। ਇਹ ਤਾਂ ਇਹੋ ਜਿਹੀਆਂ ਗੱਲਾਂ ਛੋਟੇ ਕੱਦ ਦਾ ਆਗੂ ਹੀ ਕਰ ਸਕਦਾ ਹੈ।
ਇਹ ਵੀ ਪੜ੍ਹੋ : ‘ਕੋਰੋਨਾ’ ਬਣਿਆ ਆਫ਼ਤ, ਜਲੰਧਰ ਜ਼ਿਲ੍ਹੇ ’ਚ ਮਰੀਜ਼ਾਂ ਲਈ ਖ਼ੂਨ ਦੀ ਕਮੀ ਆਉਣੀ ਹੋਈ ਸ਼ੁਰੂ
ਪਰਗਟ ਸਿੰਘ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਬਹੁਤ ਛੋਟੇ ਕੱਦ ਦੇ ਆਗੂ ਹਨ, ਜਿਨ੍ਹਾਂ ਨੇ ਸਿੱਧੂ ਨੂੰ ਉਥੋਂ ਚੋਣਾਂ ਲੜਨ ਦਾ ਸੱਦਾ ਦਿੱਤਾ ਹੈ, ਅਜਿਹੀਆਂ ਗੱਲਾਂ ਛੋਟੇ ਲੀਡਰ ਕਰਦੇ ਹਨ, ਸੂਬੇ ਦੇ ਮੁੱਖ ਮੰਤਰੀ ਨਹੀਂ ਕਰਦਾ ਪਰ ਸਿੱਧੂ ਦੇ ਪਟਿਆਲਾ ’ਚ ਚੋਣ ਲੜਨ ਜਾਂ ਨਾ ਲੜਨ ਨਾਲ ਬੇਅਦਬੀ ਦਾ ਮਾਮਲਾ ਹਲ ਨਹੀਂ ਹੁੰਦਾ, ਆਖਿਰਕਾਰ ਮਾਮਲਾ ਤਾਂ ਹੱਲ ਕਰਨਾ ਹੀ ਹੋਵੇਗਾ। ਇੱਧਰ-ਉਧਰ ਦੀਆਂ ਗੱਲਾਂ ਕਰਨ ਨਾਲ ਮਾਮਲੇ ਨੂੰ ਠੰਡੇ ਬਸਤੇ ’ਚ ਨਹੀਂ ਪਾਇਆ ਜਾ ਸਕਦਾ।
ਇਹ ਵੀ ਪੜ੍ਹੋ : ਚੰਗੀ ਖ਼ਬਰ: ਪੰਜਾਬ ’ਚ ਘਰੇਲੂ ਇਕਾਂਤਵਾਸ ਦੌਰਾਨ ਠੀਕ ਹੋਏ 98 ਫ਼ੀਸਦੀ ਕੋਰੋਨਾ ਪੀੜਤ
Remdesivir ਟੀਕੇ ਦੀ ਕਾਲਾ ਬਜ਼ਾਰੀ ਦਾ ਸੁਣੋ ਅਸਲ ਸੱਚ, ਕੰਪਨੀ ਨੇ ਕੀਤੇ ਅਹਿਮ ਖ਼ੁਲਾਸੇ (ਵੀਡੀਓ)
NEXT STORY