ਤਪਾ ਮੰਡੀ (ਸ਼ਾਮ, ਗਰਗ)- ਆਮ ਆਦਮੀ ਪਾਰਟੀ ਦੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕੰਮ ਕਰ ਰਹੀ ਪੰਜਾਬ ਸਰਕਾਰ ਨੇ ਸੂਬੇ ਦੀ ਅਰਥਵਿਵਸਥਾ, ਪ੍ਰਸ਼ਾਸਨ ਅਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਚੁਸਤ-ਦਰੁਸਤ ਕਰਨ ਦਾ ਜੋ ਬੀੜਾ ਚੁਕਿਆਂ ਹੈ, ਉਸ ਦੇ ਨਤੀਜੇ ਸਾਰਥਿਕ ਨਿਕਲ ਰਹੇ ਹਨ। ਇਹ ਦਾਅਵਾ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਨਗਰ ਕੌਂਸਲ ਤਪਾ ਦੇ ਦਫ਼ਤਰ ‘ਚ ਜੈਟਿੰਗ ਮਸ਼ੀਨ ਅਤੇ ਟੈਂਪੂਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨ ਮੌਕੇ ਕੀਤਾ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਡਾ. ਸੋਨਿਕਾ ਬਾਂਸਲ, ਮੀਤ ਪ੍ਰਧਾਨ ਰੀਸ਼ੂ ਰੰਗੀ ਨੇ ਵੀ ਸਾਥ ਦਿੱਤਾ।
ਇਹ ਖ਼ਬਰ ਵੀ ਪੜ੍ਹੋ : ਤਹਿਸੀਲਦਾਰਾਂ ਦੀਆਂ ਬਦਲੀਆਂ ਮਗਰੋਂ ਨਵੇਂ ਹੁਕਮ ਜਾਰੀ, ਚੁੱਕਿਆ ਗਿਆ ਇਕ ਹੋਰ ਕਦਮ
ਉਨ੍ਹਾਂ ਸ਼ਹਿਰ ਦੇ ਸੀਵਰੇਜ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਸੀਵਰੇਜ ਦਾ ਗੰਦਾ ਪਾਣੀ ਅਤੇ ਗਾਰ ਬਾਹਰ ਕੱਢਣ ਲਈ ਜੈਟਿੰਗ ਮਸ਼ੀਨ ਭੇਜੀ ਹੈ, ਜਿਸ ਨਾਲ ਹੁਣ ਸਫਾਈ ਸੇਵਕਾਂ ਨੂੰ ਸੀਵਰੇਜ ਦੇ ਹੇਠਾਂ ਉਤਰਕੇ ਗੰਦ ਕੱਢਣ ਦੀ ਲੋੜ ਨਹੀਂ ਪਵੇਗੀ ਅਤੇ ਸਫਾਈ ਸੇਵਕਾਂ ਦਾ ਜੀਵਨ ਵੀ ਸੁਰੱਖਿਅਤ ਰਹੇਗਾ। ਇਸ ਮਸ਼ੀਨ ਦੀ ਕੀਮਤ 52 ਲੱਖ ਰੁਪਏ ਹੈ। ਇਸ ਤੋਂ ਇਲਾਵਾ ਸ਼ਹਿਰ ਦੀ ਸਫਾਈ ਦੇ ਸੁਚੱਜੇ ਪ੍ਰਬੰਧ ਅਤੇ ਕੂੜੇ-ਕਰਕਟ ਨੂੰ ਚੁੱਕਣ ਲਈ ਦੋ ਟੈਂਪੂ ਵੀ ਭੇਜੇ ਹਨ, ਜਿਨ੍ਹਾਂ ਦੀ ਕੀਮਤ 15 ਲੱਖ ਰੁਪਏ ਹੈ। ਦੋ ਹੋਰ ਟੈਂਪੂ ਅਤੇ ਇਕ ਛੋਟੀ ਜੈਟਿੰਗ ਮਸ਼ੀਨ ਵੀ ਜਲਦੀ ਭੇਜੀ ਜਾ ਰਹੀ ਹੈ ਤਾਂ ਕਿ ਸਫਾਈ ਵਿਵਸਥਾ ਸੁਚਾਰੂ ਢੰਗ ਨਾਲ ਚੱਲਦੀ ਰਹੇ।
ਵਿਧਾਇਕ ਉਗੋਕੇ ਨੇ ਦੱਸਿਆ ਕਿ ਉਨ੍ਹਾਂ ਦੀ ਸਿਫਾਰਿਸ਼ 'ਤੇ ਮੁੱਖ ਮੰਤਰੀ ਪੰਜਾਬ ਨੇ ਤਪਾ ਵਿਚ ਖੇਡ ਸਟੇਡੀਅਮ ਬਣਾਉਣ ਲਈ ਤਿੰਨ ਕਰੋੜ ਰੁਪਏ ਦੀ ਗਰਾਂਟ ਮੰਜ਼ੂਰ ਕਰ ਦਿੱਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਤਪਾ ਦੀਆਂ ਹੋਰ ਮੰਗਾਂ ਦੇ ਨਿਪਟਾਰੇ ਲਈ ਵੀ ਮੁੱਖ ਮੰਤਰੀ ਦੀ ਪਹੁੰਚ ਸਾਰਥਕ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਨਸ਼ੇ ਵਿਰੁਧ ਯੁੱਧ ਮੁਹਿੰਮ ਦੇ ਵੀ ਚੰਗੇ ਨਤੀਜੇ ਨਿਕਲ ਰਹੇ ਹਨ। ਨਸ਼ਾ ਤਸ਼ਕਰਾਂ ਨੂੰ ਪੰਜਾਬ ਛੱਡਣ ਲਈ ਮਜਬੂਰ ਹੋਣਾ ਪਿਆ ਹੈ। ਮੁੱਖ ਮੰਤਰੀ ਨੇ ਆਪਣੇ ਕਾਰਜਕਾਲ ਦੇ ਆਉਂਦੇ ਦੋ ਸਾਲਾਂ ‘ਚ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਦਾ ਜੋ ਟੀਚਾ ਮਿਥਿਆ ਹੈ, ਉਸ ਨੂੰ ਵੀ ਸਫਲਤਾ ਮਿਲ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਨਗਰ ਕੌਂਸਲ ਤਪਾ ‘ਚ ਅਧੂਰੇ ਪਏ ਵਿਕਾਸ ਕੰਮਾਂ ਲਈ ਜਲਦੀ ਹੀ ਕਰੋੜਾਂ ਰੁਪਏ ਦੀਆਂ ਗਰਾਟਾਂ ਆ ਰਹੀਆਂ ਹਨ,ਜਿਵੇਂ ਅਨਾਜ ਮੰਡੀ ‘ਚ ਸੀਵਰੇਜ ਅਤੇ ਹੋਰ ਬਸਤੀਆਂ ‘ਚ ਪਾਉਣ ਲਈ ਜਲਦੀ ਹੀ ਕੰਮ ਸ਼ੁਰੂ ਹੋਣ ਜਾ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਨੇ ਪੂਰੀ ਕੀਤੀ ਗਾਰੰਟੀ, ਮੁੱਖ ਮੰਤਰੀ ਨੇ ਖੁਦ ਦਿੱਤੀ ਜਾਣਕਾਰੀ
ਇਸ ਮੌਕੇ ਟਰੱਕ ਯੂਨੀਅਨ ਦੇ ਪ੍ਰਧਾਨ ਜਸਵਿੰਦਰ ਸਿੰਘ ਚੱਠਾ ਅਤੇ ਗੁਰਤੇਜ ਸਿੰਘ ਦਰਾਜ, ਬਲਜੀਤ ਸਿੰਘ ਬਾਸੀ, ਡਾ.ਬਾਲ ਚੰਦ ਬਾਂਸਲ, ਕੁਲਵਿੰਦਰ ਸਿੰਘ ਚੱਠਾ, ਭੁਪਿੰਦਰ ਪੁਰਬਾ, ਮੁਨੀਸ਼ ਗਰਗ, ਅਮਨ ਦਰਾਜ, ਹੈਰੀ ਧਾਲੀਵਾਲ, ਕੌਂਸਲਰ ਅਨਿਲ ਕੁਮਾਰ, ਕੌਂਸਲਰ ਪ੍ਰਵੀਨ ਕੁਮਾਰੀ, ਕੌਂਸਲਰ ਲਾਭ ਸਿੰਘ ਚਹਿਲ, ਦੀਪਕ ਗੋਇਲ ਗੱਗ, ਜੱਗਾ ਸਿੰਘ, ਲਖਵਿੰਦਰ ਸਿੰਘ ਲੱਖਾ, ਕੌਂਸਲਰ ਰਣਜੀਤ ਲਾਡੀ, ਬੂਟਾ ਸਿੰਘ ਰੋਸ਼ਾ,ਕੁਲਵੰਤ ਸਿੰਘ ਧਾਲੀਵਾਲ,ਗੁਰਚਰਨ ਸਿੰਘ ਰੋਸ਼ਾ,ਰਿੰਕਾ ਅਰੋੜਾ,ਸਿਕੰਦਰ ਸਿੰਘ ਸਵਰਨਕਾਰ,ਰਾਜ ਮਾਰਕੰਡਾ,ਤਰਸੇਮ ਚੰਦ ਖਿਲੂ,ਸਫਾਈ ਇੰਸਪੈਕਟਰ ਅਮਨ ਸ਼ਰਮਾ,ਕੁਲਵਿੰਦਰ ਸਿੰਘ,ਹਰਦੀਪ ਸਿੰਘ,ਗੁਰਦੀਪ ਸਿੰਘ ਆਦਿ ਵੱਡੀ ਗਿਣਤੀ ‘ਚ ਸਫਾਈ ਸੇਵਕ ਅਤੇ ਮੁਲਾਜ਼ਮ ਹਾਜ਼ਰ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੈਨਸ਼ਨ ਧਾਰਕਾਂ ਤੇ ਮੁਲਾਜ਼ਮਾਂ ਲਈ ਚਿੰਤਾ ਭਰੀ ਖ਼ਬਰ, ਖੜ੍ਹੀ ਹੋਈ ਨਵੀਂ ਮੁਸੀਬਤ
NEXT STORY