ਜਲਾਲਾਬਾਦ (ਬੰਟੀ ਦਹੂਜਾ) : ਇੱਥੇ ਇਕ ਨੌਜਵਾਨ ਦੇ ਮੋਬਾਇਲ ਦੀ ਬੈਟਰੀ ਅਚਾਨਕ ਫਟਣ ਕਾਰਨ ਮੋਬਾਇਲ ਸੜ ਕੇ ਸੁਆਹ ਹੋ ਗਿਆ। ਮੋਬਾਇਲ 'ਚ ਹੋਇਆ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਨੌਜਵਾਨ ਨੂੰ ਬਾਹਰ ਭੱਜ ਕੇ ਆਪਣੀ ਜਾਨ ਬਚਾਉਣੀ ਪਈ। ਜਾਣਕਾਰੀ ਮੁਤਾਬਕ ਮੁਕਤਸਰ ਸਰਕੂਲਰ ਰੋਡ 'ਤੇ ਪੈਂਦੇ ਸੇਠੀ ਕਲੀਨਿਕ ਦੇ ਸੰਚਾਲਕ ਰਾਕੇਸ਼ ਸੇਠੀ ਦੇ ਬੇਟੇ ਅਸ਼ਵਨੀ ਸੇਠੀ ਨੇ ਦੱਸਿਆ ਕਿ ਉਸ ਨੇ ਸਵਾ ਸਾਲ ਪਹਿਲਾਂ ਇਕ ਨਿਜੀ ਕੰਪਨੀ ਤੋਂ ਆਨਲਾਈਨ ਮੋਬਾਇਲ 10 ਹਜ਼ਾਰ ਰੁਪਏ 'ਚ ਖਰੀਦਿਆ ਸੀ।
ਅੱਜ ਸਵੇਰੇ 10 ਵਜੇ ਦੇ ਕਰੀਬ ਜਦੋਂ ਅਸ਼ਵਨੀ ਫੋਨ 'ਤੇ ਗੱਲ ਕਰਨ ਲੱਗਿਆ ਤਾਂ ਅਚਾਨਕ ਫੋਨ ਨੂੰ ਅੱਗ ਲੱਗ ਗਈ। ਇਸ ਤੋਂ ਬਾਅਦ ਅਸ਼ਵਨੀ ਨੇ ਜਲਦਬਾਜ਼ੀ 'ਚ ਫੋਨ ਸਟੂਲ 'ਤੇ ਰੱਖ ਦਿੱਤਾ। ਉਸੇ ਸਮੇਂ ਹੀ ਮੋਬਾਇਲ 'ਚ ਜ਼ੋਰਦਾਰ ਧਮਾਕਾ ਹੋਇਆ ਅਤੇ ਮੋਬਾਇਲ ਦੀ ਬੈਟਰੀ ਫਟਣ ਕਾਰਨ ਇਹ ਸੜ ਕੇ ਸੁਆਹ ਹੋ ਗਿਆ। ਇਸ ਹਾਦਸੇ ਕਾਰਨ ਪੂਰੇ ਕਮਰੇ 'ਚ ਧੂੰਆਂ-ਧੂੰਆਂ ਹੋ ਗਿਆ ਤੇ ਅਸ਼ਵਨੀ ਬਾਹਰ ਭੱਜ ਗਿਆ। ਫਿਲਹਾਲ ਅਸ਼ਵਨੀ ਨੇ ਕੰਪਨੀ ਅੱਗੇ ਮੰਗ ਕੀਤੀ ਹੈ ਉਸ ਨੂੰ ਉਕਤ ਮੋਬਾਇਲ ਦਾ ਕਲੇਮ ਦਿੱਤਾ ਜਾਵੇ।
ਬੂਆ ਸਿੰਘ ਸੰਧੂ ਨੂੰ ਮਾਲ ਮੰਤਰੀ ਦਾ ਓ. ਐੱਸ. ਡੀ. ਲਾਇਆ
NEXT STORY