ਲੁਧਿਆਣਾ (ਸਿਆਲ) : ਤਾਜਪੁਰ ਰੋਡ ਦੀ ਸੈਂਟਰਲ ਜੇਲ੍ਹ ਤੋਂ ਚੈਕਿੰਗ ਦੌਰਾਨ ਹਵਾਲਾਤੀਆਂ ਅਤੇ ਲਾਵਾਰਿਸ ਮੋਬਾਇਲਾਂ ਦੀ ਜ਼ਿਆਦਾ ਗਿਣਤੀ ਵਿਚ ਹੋਈ ਬਰਾਮਦਗੀ ਨੇ ਸੁਰੱਖਿਆ ਕਾਰਜ ਪ੍ਰਣਾਲੀ ਦੀ ਪੋਲ ਖੋਲ੍ਹ ਦਿੱਤੀ ਹੈ। ਸਹਾਇਕ ਸੁਪਰੀਡੈਂਟ ਦੀ ਸ਼ਿਕਾਇਤ ’ਤੇ ਥਾਣਾ ਡਵੀਜ਼ਨ ਨੰ. 7 ਦੀ ਪੁਲਸ ਨੇ ਹਵਾਲਾਤੀਆਂ ਅਤੇ ਅਣਪਛਾਤੇ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਹਾਇਕ ਸੁਪਰੀਡੈਂਟ ਸੁਰਿੰਦਰਪਾਲ ਸਿੰਘ, ਭਿਵਾਮ ਤੇਜ ਸਿੰਗਲਾ, ਅਵਤਾਰ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਜੇਲ ਦੀਆਂ ਬੈਰਕਾਂ ਅਤੇ ਹੋਰ ਸਥਾਨਾਂ ’ਤੇ ਚਲਾਏ ਜਾਣ ਵਾਲੇ ਸਰਚ ਮੁਹਿੰਮ ਦੌਰਾਨ ਹਵਾਲਾਤੀਆਂ ਜਗਸੀਰ ਸਿੰਘ ਜੱਗਾ, ਰਮਿੰਦਰ ਸਿੰਘ ਉਰਫ਼ ਗਗਨਦੀਪ ਸਿਘ, ਗੁਰਵਿੰਦਰ ਸਿੰਘ, ਆਕਾਸ਼ਦੀਪ ਉਰਫ਼ ਅਕਾਸ਼, ਰਵੀ ਕੁਮਾਰ, ਸੁਖਵਿੰਦਰ ਸਿੰਘ, ਅਮਨਦੀਪ ਸਿੰਘ ਉਰਫ਼ ਦੀਪੂ, ਸ਼ਿਵ ਕੁਮਾਰ ਤੋਂ 7 ਅਤੇ 19 ਮੋਬਾਇਲ ਲਾਵਾਰਿਸ ਹਾਲਾਤ ਵਿਚ ਬਰਾਮਦ ਕੀਤੇ ਗਏ ਹਨ। ਪੱਤਰ ਦੇ ਆਧਾਰ ’ਤੇ ਪੁਲਸ ਜਾਂਚ ਅਧਿਕਾਰੀ ਗੁਰਦਿਆਲ ਸਿੰਘ ਨੇ ਕਾਰਵਾਈ ਕਰਦੇ ਹੋਏ 52ਏ ਪ੍ਰੀਜ਼ਨ ਐਕਟ ਦੀ ਧਾਰਾ ਦੇ ਅਧੀਨ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।
ਲੋਕ ਸਭਾ ਚੋਣਾਂ : ਚੋਣ ਜ਼ਾਬਤਾ ਲਾਗੂ ਕਰਾਉਣ ਲਈ 24 ਘੰਟੇ ਸਰਗਰਮ ਰਹਿਣਗੀਆਂ 3 ਟੀਮਾਂ
NEXT STORY