ਬੁਢਲਾਡਾ (ਮਨਜੀਤ) — ਕੇਂਦਰ ਦੀ ਮੋਦੀ ਸਰਕਾਰ ਨੂੰ ਲਾਰੇ ਲੱਪੇ ਖਿਤਾਬ ਨਾਲ ਸਨਮਾਨਿਤ ਕਰਨਾ ਚਾਹੀਦਾ ਹੈ, ਕਿਉਂਕਿ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਵਾਅਦਿਆਂ 'ਚੋਂ ਇਕ ਵੀ ਵਾਅਦਾ ਇਸ ਸਰਕਾਰ ਨੇ ਪੂਰਾ ਨਹੀ ਕੀਤਾ । ਇਹ ਸ਼ਬਦ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਜਰਨਲ ਸਕੱਤਰ ਅਤੇ ਹਲਕਾ ਬੁਢਲਾਡਾ ਦੀ ਸੇਵਾਦਾਰ ਬੀਬੀ ਰਣਜੀਤ ਕੋਰ ਭੱਟੀ ਨੇ ਪਿੰਡ ਮੰਡੇਰ, ਸਿਰਸੀਵਾਲਾ, ਗੋਬਿੰਦਪੁਰਾ, ਖੱਤਰੀਵਾਲਾ, ਰੰਘੜਿਆਲ, ਦਾਤੇਵਾਸ, ਰੱਲੀ, ਚੱਕ ਭਾਈਕੇ ਵਿਖੇ ਕੇਂਦਰ ਸਰਕਾਰ ਵਿਰੁੱਧ ਕੀਤੇ ਜਾ ਰਹੇ ਰੋਸ ਮੁਜਾਹਰਿਆਂ ਤੇ ਅਰਥੀ ਫੂਕ ਮੁਜਾਹਰਿਆਂ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰਾਂ ਉਹ ਹੁੰਦੀਆਂ ਹਨ, ਜੋ ਲੋਕਾਂ ਦੀਆਂ ਦੁੱਖ ਤਕਲੀਫਾਂ ਨੂੰ ਦੂਰ ਕਰਨ ਲਈ ਹਰ ਅਸੰਭਵ ਯਤਨ ਕਰਨ । ਜਿਸ ਤਰ੍ਹਾਂ ਪੰਜਾਬ ਦੀ ਕੈਪਟਨ ਸਰਕਾਰ ਸਮੁੱਚੇ ਵਰਗਾਂ ਦਾ ਖਿਆਲ ਰੱਖ ਰਹੀ ਹੈ ਪਰ ਮੋਦੀ ਸਰਕਾਰ ਨੇ ਆਪਣੇ ਕੀਤੇ ਵਾਅਦਿਆਂ ਤੋਂ ਕੰਨੀ ਕਤਰਾਉਂਦਿਆਂ ਲੋਕਾਂ ਦੀ ਝੋਲੀ 'ਚ ਅੱਤ ਦੀ ਮਹਿੰਗਾਈ ਪਾਈ ਹੋਈ ਹੈ, ਜਿਸ ਨੂੰ ਹੁਣ ਦੇਸ਼ ਦੇ ਲੋਕ ਬਰਦਾਸ਼ਤ ਨਹੀ ਕਰਨਗੇ । ਇਸ ਦੌਰਾਨ ਰੋਸ ਮੁਜਾਹਰਿਆਂ 'ਚ ਬੀਬੀ ਭੱਟੀ ਨਾਲ ਸੀਨੀਅਰੀ ਕਾਂਗਰਸੀ ਆਗੂ ਜਸਵਿੰਦਰ ਸਿੰਘ ਬੱਗਾ ਰੱਲੀ, ਗੋਪਾਲ ਸ਼ਰਮਾ, ਮੋਹਨ ਸਿੰਘ ਖੂਡਾਲ, ਸਰਪੰਚ ਗੁਰਲਾਲ ਸਿੰਘ ਗੋਬਿੰਦਪੁਰਾ, ਰਾਣੀ ਕੋਰ ਭਾਵਾ, ਸੋਨੂੰ ਕਟੋਦੀਆ, ਕੇ.ਸੀ ਬਾਵਾ ਬੱਛੌਆਣਾ ਵੀ ਮੌਜੂਦ ਸਨ । ਇਸ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਸੀਨੀਅਰੀ ਨੇਤਾ ਸੁਖਦੇਵ ਸਿੰਘ ਭੱਟੀ ਸਾਬਕਾ ਆਈ.ਪੀ.ਐੱਸ ਅਧਿਕਾਰੀ ਦੀ ਅਗਵਾਈ 'ਚ ਬੋਹਾ ਸਰਕਲ ਦੇ ਪਿੰਡ ਮੰਘਾਣੀਆਂ, ਸ਼ੇਰਖਾਂ, ਆਂਡਿਆਵਾਲੀ ਵਿਖੇ ਕੇਂਦਰ ਸਰਕਾਰ ਦੇ ਪੁਤਲੇ ਫੂਕ ਕੇ ਨਾਅਰੇਬਾਜੀ ਕੀਤੀ ਗਈ । ਇਸ ਮੌਕੇ ਨਵੀਨ ਕੁਮਾਰ ਕਾਲਾ ਬੋਹਾ, ਮਾ: ਪ੍ਰਕਾਸ਼ ਚੰਦ ਸ਼ਰਮਾ, ਹਰਪ੍ਰੀਤ ਸਿੰਘ ਪਿਆਰੀ, ਬਲਵਿੰਦਰ ਸਿੰਘ ਆਂਡਿਆਵਾਲੀ, ਬਲਵਿੰਦਰ ਸਿੰਘ ਸੈਦੇਵਾਲਾ ਆਦਿ ਮੌਜੂਦ ਸਨ।
ਮਾਮਲਾ ਗੰਦੇ ਪਾਣੀ ਤੇ ਬਦਬੂ ਦਾ : ਫੈਕਟਰੀ ਮਾਲਕ ਖਿਲਾਫ ਖਡੂਰ ਸਾਹਿਬ ਵਾਸੀਆਂ ਕੀਤਾ ਪ੍ਰਦਰਸ਼ਨ
NEXT STORY