ਲੁਧਿਆਣਾ(ਬਹਿਲ)- ਮੋਦੀ ਸਰਕਾਰ ਦੇ ‘ਮੇਕ ਇਨ ਇੰਡੀਆ ਮੁਹਿੰਮ’ ਦੇ ਸਾਰੇ ਦਾਅਵਿਆਂ ਨੂੰ ਖੋਖਲਾ ਦੱਸਦੇ ਹੋਏ ਕਾਮਰਸ ਮੰਤਰਾਲੇ ਵਲੋਂ ਜਾਰੀ ਹੋਏ ਦਰਾਮਦ-ਨਿਰਯਾਤ ਤੱਥਾਂ ’ਚ ਇਹ ਸਾਫ ਹੋ ਚੁੱਕਾ ਹੈ ਕਿ ਭਾਰਤ ਪਿਛਲੇ 4 ਸਾਲਾਂ ’ਚ ਇਸ ਖੇਤਰ ਵਿਚ ਕਾਫੀ ਪੱਛਡ਼ ਚੁੱਕਾ ਹੈ, ਵਲੋਂ ਜਾਰੀ ਹੋਏ ਅੰਕਡ਼ਿਆਂ ਦੇ ਮੁਤਾਬਕ 2014 ’ਚ ਭਾਰਤ ਦਾ ਚੀਨ ਤੋਂ ਦਰਾਮਦ 3,09,235 ਕਰੋਡ਼ ਰੁਪਏ ਦਾ ਸੀ, ਜੋ ਕਿ ਸਾਲ 2017-18 ’ਚ ਵਧ ਕੇ 4,91,542 ਕਰੋਡ਼ ’ਤੇ ਪੁੱਜ ਗਿਆ ਜਦੋਂਕਿ ਭਾਰਤ ਤੋਂ ਚੀਨ ਨੂੰ ਸਾਲ 2014 ’ਚ 90,561 ਕਰੋਡ਼ ਰੁਪਏ ਦਾ ਬਰਾਮਦ ਗ੍ਰਾਫ ਸਾਲ 2017-18 ’ਚ ਘਟ ਕੇ 86,015 ’ਤੇ ਸਿਮਟ ਕੇ ਰਹਿ ਗਿਆ। ਜਿਸ ਤੋਂ ਸਪੱਸ਼ਟ ਰੂਪ ’ਚ ਭਾਰਤ ਦਾ ਚੀਨ ਨੂੰ ਪਿਛਲੇ 4 ਸਾਲਾਂ ’ਚ ਹੋਣ ਵਾਲਾ ਬਰਾਮਦ 5 ਫੀਸਦੀ ਘਟ ਗਿਆ ਹੈ ਅਤੇ ਇਨ੍ਹਾਂ 4 ਸਾਲਾਂ ’ਚ ਚੀਨ ਤੋਂ ਭਾਰਤ ਨੂੰ ਹੋਣ ਵਾਲੇ ਦਰਾਮਦ ’ਚ 60 ਫੀਸਦੀ ਦਾ ਵਾਧਾ ਦਰਜ ਹੋਇਆ ਹੈ। ਭਾਰਤ ਦੇ ਕੁੱਲ ਦਰਾਮਦ ’ਚ ਕੋਈ ਵੱਡਾ ਵਾਧਾ ਨਹੀਂ ਹੋਇਆ। 2014 ’ਚ ਭਾਰਤ ਦਾ ਕੁੱਲ ਬਰਾਮਦ 19 ਲੱਖ 5 ਹਜ਼ਾਰ 11 ਕਰੋਡ਼ ਰੁਪਏ ਦਾ ਸੀ ਜੋ ਕਿ ਪਿਛਲੇ 4 ਸਾਲਾਂ ’ਚ ਸਿਰਫ 2.5 ਫੀਸਦੀ ਵਧ ਕੇ 19 ਲੱਖ 55 ਹਜ਼ਾਰ 541 ਕਰੋਡ਼ ਦਾ ਹੋ ਗਿਆ ਹੈ। ਜੇਕਰ ਇਨ੍ਹਾਂ ਅੰਕਡ਼ਿਆਂ ’ਚ ਡਾਲਰ ਦੀ ਵਾਧਾ ਦਰ ਸ਼ਾਮਲ ਕਰ ਲਈ ਜਾਵੇ ਤਾਂ ਬਰਾਮਦ ਵਿਚ ਵੀ ਲਗਭਗ 3 ਫੀਸਦੀ ਦਾ ਕਮੀ ਹੋਈ ਹੈ। ਫੈੱਡਰੇਸ਼ਨ ਆਫ ਪੰਜਾਬ ਸਮਾਲ ਇੰਡਸਟ੍ਰੀਜ਼ ਐਸੋਸੀਏਸ਼ਨ ਦੇ ਪ੍ਰਧਾਨ ਬਦੀਸ਼ ਜਿੰਦਲ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਦੀਆਂ ਉਦਯੋਗ ਵਿਰੋਧੀ ਨੀਤੀਆਂ ਕਾਰਨ ਭਾਰਤ ਦੇ ਧੁਰ-ਵਿਰੋਧੀ ਚੀਨ ਲਈ ਭਾਰਤ ਦਾ ਵੱਡਾ ਬਾਜ਼ਾਰ ਖੋਲ੍ਹ ਦਿੱਤਾ ਗਿਆ ਹੈ। 2014 ’ਚ ਭਾਰਤ ਤੇ ਚੀਨ ਦਾ ਕਾਰੋਬਾਰੀ ਅਸੰਤੁਲਨ 2 ਲੱਖ 18 ਹਜ਼ਾਰ 674 ਕਰੋਡ਼ ਦਾ ਸੀ ਜੋ ਕਿ 2017-18 ’ਚ ਵਧ ਕੇ 4 ਲੱਖ 5 ਹਜ਼ਾਰ 527 ਕਰੋਡ਼ ਪੁੱਜ ਚੁੱਕਾ ਹੈ। ਇਸ ਤੋਂ ਇਲਾਵਾ ਚੀਨ ਤੋਂ ਵੱਡੀ ਗਿਣਤੀ ’ਚ ਮਾਲ ਸਾਊਥ-ਈਸਟ ਫ੍ਰੀ ਟ੍ਰੇਡ ਐਗਰੀਮੈਂਟ (ਸਾਫਟਾ) ਦੇ ਤਹਿਤ ਬੰਗਲਾਦੇਸ਼ ਤੇ ਸ਼੍ਰੀਲੰਕਾ ਵਰਗੇ ਦੇਸ਼ਾਂ ਰਾਹੀਂ ਆ ਰਿਹਾ ਹੈ। ਚੀਨ ਤੋਂ ਇੰਪੋਰਟ ਕਰਨ ਵਾਲੇ ਇੰਪੋਰਟਰ ਡਿਊਟੀ ਬਚਾਉਣ ਲਈ ਜ਼ਿਆਦਾਤਰ ਮਾਲ ਅੰਡਰ ਇਨਵਾਈਸਿੰਗ ’ਤੇ ਮੰਗਵਾਉਂਦੇ ਹਨ ਤੇ ਜੇਕਰ ਇਨ੍ਹਾਂ ਅੰਕਡ਼ਿਆਂ ਨੂੰ ਜੋਡ਼ ਦਿੱਤਾ ਜਾਵੇ ਤਾਂ ਭਾਰਤ ਦਾ ਚੀਨ ਤੋਂ ਦਰਾਮਦ 7 ਲੱਖ ਕਰੋਡ਼ ਦੇ ਅੰਕੜੇ ਨੂੰ ਵੀ ਪਾਰ ਕਰ ਜਾਵੇਗਾ।
®ਦੂਜੇ ਪਾਸੇ ਭਾਰਤ ਤੋਂ ਚੀਨ ਨੂੰ ਭੇਜੇ ਜਾਣ ਵਾਲੇ 86,015 ਕਰੋਡ਼ ਦੇ ਸਾਮਾਨ ’ਚ 36,500 ਕਰੋਡ਼ ਦੇ ਖਣਿਜ ਪਦਾਰਥ, 6476 ਕਰੋਡ਼ ਦੇ ਕਾਟਨ ਸ਼ਾਮਲ ਹਨ, ਜੋ ਕਿ ਭਾਰਤ ਦੇ ਉਦਯੋਗਾਂ ਲਈ ਜ਼ਰੂਰੀ ਕੱਚਾ ਮਾਲ ਹੈ। ਫੋਪਸੀਆ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਨ੍ਹਾਂ ਅੰਕਡ਼ਿਆਂ ਦੀ ਜਾਣਕਾਰੀ ਭੇਜ ਕੇ ਇਹ ਬੇਨਤੀ ਕੀਤੀ ਗਈ ਹੈ ਕਿ ਜੇਕਰ ਐਗਜ਼ਿਮ ਨੀਤੀ ਨੂੰ ਨਾ ਬਦਲਿਆ ਗਿਆ ਤਾਂ ਕਈ ਉਦਯੋਗਾਂ ’ਚ ਤਾਲਾਬੰਦੀ ਦਾ ਖਤਰਾ ਪੈਦਾ ਹੋ ਸਕਦਾ ਹੈ। ਇਸ ਲਈ ਚੀਨ ਤੋਂ ਹੋਣ ਵਾਲੇ ਫ੍ਰੀ–ਟ੍ਰੇਡ ਐਗਰੀਮੈਂਟ ’ਤੇ ਮੁਡ਼ ਵਿਚਾਰ ਹੋਣਾ ਚਾਹੀਦਾ ਹੈ।
ਕਾਰ ਨਾਲ ਟਕਰਾਅ ਕੇ ਮਿੰਨੀ ਬੱਸ ਪਲਟੀ, 8 ਜ਼ਖਮੀ
NEXT STORY