ਚੰਡੀਗੜ, (ਵੈਬ ਡੈਸਕ)- ਸਾਬਕਾ ਕ੍ਰਿਕਟਰ, ਅਦਾਕਾਰ ਅਤੇ ਸਿਆਸਤਦਾਨ ਨਵਜੋਤ ਸਿੰਘ ਸਿੱਧੂ ਵਲੋਂ ਪੰਜਾਬ ਕੈਬਨਿਟ ‘ਚੋਂ ਮੰਤਰੀ ਦੇ ਅਹੁੱਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ। ਇਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੂੰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਰਾਜ ਮੰਤਰੀ ਰਾਮਦਾਸ ਅਠਾਵਲੇ ਨੇ ਸੱਦਾ ਦਿੱਤਾ ਹੈ ਕਿ ਉਹ ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ ਵਿਚ ਮੁੜ ਸ਼ਾਮਲ ਹੋ ਜਾਣ।ਚੰਡੀਗੜ ਵਿਚ ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਵਾ ਚੱਲ ਰਹੀ ਹੈ ਤਾਂ ਉਸ ਕਾਰਨ ਕਾਂਗਰਸ ਦੀ ਹਵਾ ਖਸਤਾਹਾਲ ਹੈ। ਜਿਸ ਦਾ ਅਹਿਸਾਸ ਸਿੱਧੂ ਨੂੰ ਹੋ ਗਿਆ ਹੋਵੇਗਾ। ਅਠਾਵਲੇ ਨੇ ਕਿਹਾ ਕਿ ਸਿੱਧੂ ਨੂੰ ਅਹਿਸਾਸ ਹੋ ਗਿਆ ਹੋਵੇਗਾ, ਕਿ ਭਾਜਪਾ ਨੂੰ ਛੱਡ ਕੇ ਉਨ੍ਹਾਂ ਨੇ ਗਲਤੀ ਕੀਤੀ ਹੈ ਅਤੇ ਅਸੀਂ ਅਪੀਲ ਕਰਦੇ ਹਾਂ ਕਿ ਉਹ ਮੋਦੀ ਦੀ ਹਵਾ ਵੱਲ ਦੁਬਾਰਾ ਆਉਣ, ਕਿਉਂਕਿ ਰਾਹੁਲ ਗਾਂਧੀ ਦੀ ਹਵਾ ਤਾਂ ਅਜੇ ਕਈ ਸਾਲ ਚੱਲਣ ਵਾਲੀ ਨਹੀਂ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਜੇਕਰ ਅੱਜ ਭਾਜਪਾ ਵਿਚ ਹੁੰਦੇ ਤਾਂ ਅੱਜ ਕੇਂਦਰੀ ਮੰਤਰੀ ਹੁੰਦੇ।
ਇਥੇ ਦੱਸ ਦਈਏ ਕਿ ਰਾਮ ਦਾਸ ਅਠਾਵਲੇ ਮੋਦੀ ਸਰਕਾਰ ਵਿਚ ਸੋਸ਼ਲ ਜਸਟੀਸ ਤੇ ਇੰਪਾਵਰਮੈਂਟ ਮੰਤਰਾਲਾ ਦੇ ਰਾਜ ਮੰਤਰੀ ਹਨ ਤੇ ਰਿਪਬਲਿਕਨ ਪਾਰਟੀ ਆਫ ਇੰਡੀਆਂ ਦੇ ਪ੍ਰਧਾਨ ਹਨ। ਅਠਾਵਲੇ ਰਾਜ ਸਭਾ ਮੈਂਬਰ ਹਨ।
ਸਿੱਧੂ ਨੂੰ ਬਿਜਲੀ ਮਾਫੀਆ ਖਤਮ ਕਰਨ ਦੀ ਜ਼ਿੰਮੇਵਾਰੀ ਤੋਂ ਨਹੀਂ ਭੱਜਣਾ ਚਾਹੀਦਾ : ਅਮਨ ਅਰੋੜਾ
NEXT STORY