ਮੋਗਾ (ਵਿਪਨ)—ਮੋਗਾ ਦੇ ਪਿੰਡ ਧਲੇਕੇ ਤੋਂ ਇਕ 25 ਸਾਲਾ ਕੁੜੀ ਨੂੰ ਅਗਵਾ ਕਰਕੇ ਉਸ ਦੇ ਨਾਲ ਗੈਂਗਰੇਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਉਸ ਦੇ ਵਿਆਹ ਨੂੰ 9 ਸਾਲ ਹੋ ਚੁੱਕੇ ਹਨ ਅਤੇ ਉਸ ਦੇ 2 ਬੱਚੇ ਵੀ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਲੜਕੀ ਨੇ ਦੱਸਿਆ ਕਿ ਉਹ ਆਪਣੀ ਭੈਣ ਨੂੰ ਮਿਲਣ ਕੱਲ ਧਲੇਕੇ ਪਿੰਡ ਗਈ ਸੀ ਅਤੇ 3 ਨਵੰਬਰ ਦਿਨ ਐਤਵਾਰ ਨੂੰ ਦੁਪਹਿਰ 2.30 ਵਜੇ ਦੇ ਕਰੀਬ ਉਹ ਰਸਤੇ 'ਚ 5 ਪੀਰ ਜਗ੍ਹਾ ਰੁਕੀ, ਉੱਥੇ ਪਿੱਛੋਂ 2 ਔਰਤਾਂ ਨੇ ਉਨ੍ਹਾਂ ਨੂੰ ਰੋਕਿਆ ਅਤੇ ਪਿੱਛੋਂ 2 ਕਾਰ ਸਵਾਰ ਮੁੰਡੇ ਆਏ ਉਨ੍ਹਾਂ 'ਚੋਂ ਇਕ ਮੁੰਡੇ ਨੇ ਉਤਰ ਕੇ ਅਤੇ ਦੋਵੇਂ ਔਰਤਾਂ ਨੇ ਉਸ ਨੂੰ ਜ਼ਬਰਦਸਤੀ ਕਾਰ 'ਚ ਧਕੇਲ ਦਿੱਤਾ ਅਤੇ ਉਸ ਨਾਲ ਮਾਰਕੁੱਟ ਕੀਤੀ ਅਤੇ ਉਸ ਨੂੰ ਨਸ਼ੇ ਦਾ ਟੀਕਾ ਲਗਾ ਦਿੱਤਾ। ਰਸਤੇ 'ਚ ਉਸ ਨਾਲ ਬਲਾਤਕਾਰ ਕੀਤਾ ਅਤੇ ਜਦੋਂ ਉਸ ਨੂੰ ਹੋਸ਼ ਆਈ ਤਾਂ ਉਸ ਨੇ ਦੇਖਿਆ ਕਿ ਉਹ ਧੁਰੀ ਜ਼ਿਲਾ ਸੰਗਰੂਰ 'ਚ ਸੀ। ਕਿਸੇ ਤਰ੍ਹਾਂ ਉੱਥੋਂ ਬੱਚ ਕੇ ਉਹ ਲੁਧਿਆਣਾ ਪਹੁੰਚੀ ਅਤੇ ਉੱਥੋਂ ਕਿਸੇ ਦੇ ਮੋਬਾਇਲ ਫੋਨ ਤੋਂ ਫੋਨ ਕੀਤਾ ਅਤੇ ਘਰਵਾਲਿਆਂ ਨੇ ਉੱਥੇ ਪਹੁੰਚ ਕੇ ਉਸ ਨੂੰ ਲੁਧਿਆਣਾ ਤੋਂ ਮੋਗਾ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ।
ਇਸ ਸਬੰਧੀ ਪੀੜਤਾ ਦੇ ਪਤੀ ਨੇ ਦੱਸਿਆ ਕਿ ਉਸ ਨੂੰ ਉਸ ਦੀ ਪਤਨੀ ਦਾ ਫੋਨ ਆਇਆ ਸੀ ਕਿ ਦੋ ਔਰਤਾਂ ਅਤੇ ਦੋ ਮੁੰਡੇ ਉਸ ਨੂੰ ਚੁੱਕ ਕੇ ਲੈ ਗਏ ਹਨ ਅਤੇ ਉਸ ਨਾਲ ਰੇਪ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਜਦੋਂ ਉਹ ਲੁਧਿਆਣਾ ਪਹੁੰਚੀ ਤਾਂ ਉਸ ਨੇ ਮੈਨੂੰ ਕਿਸੇ ਸਕਿਓਰਟੀ ਵਾਲੇ ਦੇ ਫੋਨ ਤੋਂ ਫੋਨ ਕੀਤਾ ਤਾਂ ਉਸ ਨੇ ਲੁਧਿਆਣਾ ਪਹੁੰਚ ਕੇ ਉਸ ਨੂੰ ਉੱਥੋਂ ਲੈ ਆਏ ਅਤੇ ਮੋਗਾ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾ ਦਿੱਤਾ। ਉਸ ਦੇ ਪਤੀ ਦਾ ਕਹਿਣਾ ਹੈ ਕਿ ਇਸ ਦੀ ਹਾਲਤ ਇੰਨੀ ਬੁਰੀ ਸੀ ਕਿ ਉਹ ਬੇਹੋਸ਼ੀ ਦੀ ਹਾਲਤ 'ਚ ਸੀ ਅਤੇ ਇਸ ਦੇ ਕੱਪੜੇ ਫਟੇ ਹੋਏ ਸਨ ਅਤੇ ਇਸ ਦੇ ਮੂੰਹ 'ਤੇ ਸੋਜ ਸੀ ਅਤੇ ਇਸ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਸੀ। ਪੁਲਸ ਅਧਿਕਾਰੀ ਖਲੀਲ ਖਾਨ ਨੇ ਕਿਹਾ ਕਿ ਇਸ ਸਬਧੀ 'ਚ ਲੜਕੀ ਦਾ ਬਿਆਨ ਦਰਜ ਕਰ ਲਿਆ ਹੈ ਅਤੇ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਜ਼ਿਲਾ ਪੁਲਸ ਦੇ ਨਾਲ ਗੱਲ ਕਰਕੇ ਕੀਤੀ ਜਾਵੇਗੀ।
ਅੰਮ੍ਰਿਤਸਰ 'ਚ ਲੱਗੇ ਸਿੱਧੂ ਤੇ ਇਮਰਾਨ ਖਾਨ ਦੇ ਪੋਸਟਰ, ਦੱਸਿਆ ਗਿਆ 'ਹੀਰੋ'
NEXT STORY