ਮੋਗਾ (ਸੰਜੀਵ, ਗਰੋਵਰ, ਗਾਂਧੀ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਮੌਕੇ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਸੰਤ ਬਾਬਾ ਗੁਰਮੀਤ ਸਿੰਘ ਜੀ ਖੋਸਾ ਕੋਟਲਾ ਵਾਲਿਆਂ ਨੂੰ ਪੰਥ ਦੀ ਸੇਵਾ, ਵਿੱਦਿਆ ਦੇ ਖੇਤਰ, ਖੇਡਾਂ ਅਤੇ ਧਾਰਮਕ ਖੇਤਰ ’ਚ ਕੀਤੇ ਕਾਰਜਾਂ ਕਰ ਕੇ ਸ਼੍ਰੋਮਣੀ ਸੇਵਾ ਰਤਨ ਅਤੇ ਵਿੱਦਿਆ ਮਾਰਤੰਡ ਦਾ ਖਿਤਾਬ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ, ਪ੍ਰਧਾਨ ਅਵਤਾਰ ਸਿੰਘ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤਾ ਗਿਆ।
ਸੰਤ ਬਾਬਾ ਗੁਰਮੀਤ ਸਿੰਘ ਜੀ ਵਲੋਂ ਸਿੱਖ ਧਰਮ ਲਈ ਕੀਤੇ ਕਾਰਜ, ਵਾਤਾਵਰਣ, ਸਿੱਖਿਆ, ਖੇਡਾਂ ਅਤੇ ਧਾਰਮਕ ਸਿੱਖਿਆ ਲਈ ਕੀਤੇ ਕਾਰਜ ਬਹੁਤ ਹੀ ਸ਼ਲਾਘਾਯੋਗ ਹਨ। ਇਸ ਸਨਮਾਨ ਦੇ ਮਿਲਣ ’ਤੇ ਇਲਾਕੇ ਦੀ ਸਮੂਹ ਸੰਗਤ ’ਚ ਖੁਸ਼ੀ ਦੀ ਲਹਿਰ ਦੌਡ਼ ਗਈ। ਇਸ ਮੌਕੇ ਖੋਸਾ ਕੋਟਲਾ, ਖੋਸਾ ਰਣਧੀਰ, ਖੋਸਾ ਜਲਾਲ, ਖੋਸਾ ਪਾਂਡੋ, ਗਲੋਟੀ, ਰੰਡਿਆਲਾ ਤੇ ਪਿੰਡ ਖੋਸਾ ਦਲ ਸਿੰਘ ਦੀਆਂ ਸੰਗਤਾਂ ਵੱਲੋਂ ਵਿਸ਼ੇਸ਼ ਤੌਰ ’ਤੇ ਵਧਾਈ ਦਿੱਤੀ ਗਈ। ਸੰਤ ਬਾਬਾ ਗੁਰਮੀਤ ਸਿੰਘ ਜੀ ਨੇ ਅਕਾਲ ਪੁਰਖ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ।
ਬਲਵੀਰ ਸਿੰਘ ਕਾਂਗਰਸ ਐੱਸ. ਸੀ. ਵਿੰਗ ਦੇ ਬਣੇ ਚੇਅਰਮੈਨ
NEXT STORY