ਮੋਗਾ (ਰਾਕੇਸ਼)- ਸਡ਼ਕਾਂ ’ਤੇ ਫਿਰਦੇ 100 ਤੋਂ ਵੱਧ ਬੇਸਹਾਰਾ ਪਸ਼ੂਆਂ ਕਾਰਨ ਸ਼ਹਿਰ ’ਚ ਟ੍ਰੈਫਿਕ ਸਮੱਸਿਆ ਦਿਨੋ-ਦਿਨ ਵਧ ਰਹੀ ਹੈ ਪਰ ਪ੍ਰਸ਼ਾਸਨ ਨੇ ਇਨ੍ਹਾਂ ਪਸ਼ੂਆਂ ਦੀ ਸੰਭਾਲ ਲਈ ਕੋਈ ਪੁਖਤਾ ਪ੍ਰਬੰਧ ਨਹੀਂ ਕੀਤਾ। ਬਾਜ਼ਾਰਾਂ ’ਚ ਹਰ ਰੋਜ਼ ਬੇਸਹਾਰਾ ਪਸ਼ੂਆਂ ਦੇ ਝੁੰਡ ਆਪਸ ’ਚ ਲਡ਼ਦੇ ਹਨ, ਜਿਸ ਨਾਲ ਲੋਕਾਂ ਦੀਆਂ ਭਾਜਡ਼ਾਂ ਪੈਂਦੀਆਂ ਹਨ ਅਤੇ ਲੋਕ ਆਪਣੇ ਵ੍ਹੀਕਲ ਸਡ਼ਕਾਂ ’ਤੇ ਹੀ ਛੱਡ ਕੇ ਆਪਣੀ ਜਾਨ ਬਚਾਉਂਦੇ ਹਨ ਅਤੇ ਟ੍ਰੈਫਿਕ ਦੀਆਂ ਲਾਈਨਾਂ ਲੱਗ ਜਾਂਦੀਆਂ ਹਨ। ਇਹ ਸਮੱਸਿਆ ਇੰਨੀ ਗੰਭੀਰ ਪੈਦਾ ਹੋ ਗਈ ਹੈ ਕਿ ਰਾਤ ਨੂੰ ਪਸ਼ੂ ਸਡ਼ਕਾਂ ਵਿਚਕਾਰ ਆ ਬੈਠਦੇ ਹਨ ਤੇ ਤੇਜ਼ ਰਫਤਾਰ ਨਾਲ ਆ ਰਹੀਆਂ ਗੱਡੀਆਂ ਇਨ੍ਹਾਂ ਨਾਲ ਟਕਰਾਅ ਜਾਂਦੀਆਂ ਹਨ, ਜਿਸ ਨਾਲ ਜਿਥੇ ਵ੍ਹੀਕਲ ਸਵਾਰ ਜ਼ਖਮੀ ਹੋ ਜਾਂਦੇ ਹਨ, ਉਥੇ ਹੀ ਪਸ਼ੂ ਵੀ ਗੰਭੀਰ ਰੂਪ ’ਚ ਜ਼ਖਮੀ ਹੁੰਦੇ ਹਨ। ਭਾਵੇਂ ਸਰਕਾਰ ਗਊ ਸੈੱਸ ਵਸੂਲ ਰਹੀ ਹੈ ਪਰ ਪਸ਼ੂਆਂ ਦੀ ਸੰਭਾਲ ਕਰਨ ਤੋਂ ਸਰਕਾਰ ਨੇ ਚੁੱਪ ਵੱਟੀ ਹੈ। ਸੁਰਿੰਦਰ ਰਾਮ ਕੁੱਸਾ, ਮਾਸਟਰ ਸੁਖਮੰਦਰ ਸਿੰਘ, ਗੁਰਦਰਸ਼ਨ ਸਿੰਘ ਕਾਲੇਕੇ, ਪ੍ਰੀਤਮ ਸਿੰਘ ਪ੍ਰੀਤ, ਕੇਸਰ ਪਾਲ ਗਰਗ, ਪਰਮਜੀਤ ਸਿੰਘ ਰੱਖਰਾ ਨੇ ਮੰਗ ਕੀਤੀ ਕਿ ਸਰਕਾਰ ਪਸ਼ੂਆਂ ਦੀ ਸੰਭਾਲ ਲਈ ਫੌਰੀ ਕਦਮ ਚੁੱਕੇ।
ਸਾਇੰਸ ਪ੍ਰੋਗਰਾਮ ’ਚ ਵਿਦਿਆਰਥੀਆਂ ਮਾਰੀਆਂ ਮੱਲਾਂ
NEXT STORY