ਨਵੀਂ ਦਿੱਲੀ (ਭਾਸ਼ਾ) - ਭਾਰਤ ’ਚ ਆਈਫੋਨ ਬਣਾਉਣ ਵਾਲੀ ਤਾਈਵਾਨੀ ਕੰਪਨੀ ਫਾਕਸਕਾਨ ਦੇ ਕਈ ਚੀਨੀ ਤਕਨੀਕੀ ਮਾਹਰ ਹਾਲ ਹੀ ’ਚ ਵਾਪਸ ਚੀਨ ਚਲੇ ਗਏ ਹਨ। ਸੂਤਰਾਂ ਨੇ ਦੱਸਿਆ ਕਿ ਇਸ ਦਰਮਿਆਨ ਕੇਂਦਰ ਸਰਕਾਰ ਫਾਕਸਕਾਨ ਦੇ ਉਤਪਾਦਨ ਟੀਚਿਆਂ ’ਤੇ ਨਜ਼ਰ ਰੱਖ ਰਹੀ ਹੈ।
ਇਹ ਵੀ ਪੜ੍ਹੋ : 12 ਤੋਂ 20 ਜੁਲਾਈ ਦਰਮਿਆਨ 7 ਦਿਨ ਰਹਿਣਗੀਆਂ ਛੁੱਟੀਆਂ!
ਐਪਲ ਕੋਲ ਇਸ ਸਮੱਸਿਆ ਨਾਲ ਨਜਿੱਠਣ ਲਈ ਬਦਲ ਹਨ। ਇਹ ਮਾਮਲਾ ਐਪਲ ਅਤੇ ਫਾਕਸਕਾਨ ਦੇ ਵਿਚਾਲੇ ਦਾ ਹੈ ਅਤੇ ਕੰਪਨੀਆਂ ਆਪਣੇ ਪੱਧਰ ’ਤੇ ਹੱਲ ਕੱਢ ਰਹੀਆਂ ਹਨ। ਫਾਕਸਕਾਨ ਉਨ੍ਹਾਂ ਮੋਹਰੀ ਕੰਪਨੀਆਂ ’ਚੋਂ ਇਕ ਹੈ, ਜਿਨ੍ਹਾਂ ਨੂੰ ਸਰਕਾਰ ਵੱਲੋਂ ਉਤਪਾਦਨ ਨਾਲ ਜੁੜੀ ਪ੍ਰੋਤਸਾਹਨ ਯੋਜਨਾ ਦੇ ਤਹਿਤ ਚੁਣਿਆ ਗਿਆ ਹੈ।
ਇਹ ਵੀ ਪੜ੍ਹੋ : 45 ਸਾਲਾਂ ’ਚ ਡਾਲਰ ਦਾ ਹੋਇਆ ਸਭ ਤੋਂ ਮਾੜਾ ਹਾਲ
ਚੀਨੀ ਪੇਸ਼ੇਵਰਾਂ ਨੂੰ ਕਿਉਂ ਮੰਨਿਆ ਜਾ ਰਿਹਾ ਅਹਿਮ
ਦੱਸਿਆ ਜਾ ਰਿਹਾ ਹੈ ਕਿ ਇਹ ਚੀਨੀ ਪੇਸ਼ੇਵਰ ਫਾਕਸਕਾਨ ਦੀ ਉਤਪਾਦਨ ਪ੍ਰਕਿਰਿਆ, ਅਸੈਂਬਲੀ ਲਾਈਨ, ਪਲਾਂਟ ਡਿਜ਼ਾਈਨ ਅਤੇ ਮਸ਼ੀਨਾਂ ਚਲਾਉਣ ਲਈ ਭਾਰਤੀ ਕਰਮਚਾਰੀਆਂ ਨੂੰ ਸਿਖਲਾਈ ਦੇਣ ਵਰਗੇ ਅਹਿਮ ਕੰਮਾਂ ’ਚ ਲੱਗੇ ਹੋਏ ਸਨ। ਇਨ੍ਹਾਂ ਦੀ ਵਾਪਸੀ ਨਾਲ ਆਉਣ ਵਾਲੀ ਆਈਫੋਨ-17 ਸੀਰੀਜ਼ ਦੇ ਉਤਪਾਦਨ ’ਤੇ ਅਸਰ ਪੈਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ। ਮੋਬਾਈਲ ਫੋਨ ਦੇ ਨਿਰਮਾਣ ’ਚ ਵਰਤੇ ਜਾਣ ਵਾਲੇ ਜ਼ਿਆਦਾਤਰ ਉਪਕਰਣ ਚੀਨ ਤੋਂ ਆਉਂਦੇ ਹਨ ਅਤੇ ਚੀਨੀ ਤਕਨੀਕੀ ਪੇਸ਼ੇਵਰਾਂ ਨੂੰ ਇਨ੍ਹਾਂ ਦੇ ਸੰਚਾਲਨ ’ਚ ਮੁਹਾਰਤ ਪ੍ਰਾਪਤ ਹੈ।
ਸੂਤਰਾਂ ਮੁਤਾਬਕ ਸਰਕਾਰ ਨੇ ਚੀਨੀ ਕਰਮਚਾਰੀਆਂ ਲਈ ਵੀਜ਼ੇ ਦੀ ਸਹੂਲਤ ਪ੍ਰਦਾਨ ਕੀਤੀ ਹੈ ਪਰ ਹੁਣ ਕੰਪਨੀਆਂ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਉਤਪਾਦਨ ’ਚ ਕੋਈ ਰੁਕਾਵਟ ਨਾ ਆਏ।
ਇਹ ਵੀ ਪੜ੍ਹੋ : Pan Card ਧਾਰਕਾਂ ਲਈ ਕੇਂਦਰ ਸਰਕਾਰ ਦੀ ਸਖ਼ਤੀ, ਜਾਰੀ ਹੋਏ ਨਵੇਂ ਨਿਯਮ
ਐਪਲ ਦਾ 60 ਮਿਲੀਅਨ ਆਈਫੋਨ ਉਤਪਾਦਨ ਦਾ ਟੀਚਾ
ਭਾਰਤ ’ਚ ਆਈਫੋਨ ਦੇ ਉਤਪਾਦਨ ਨਾਲ ਜੁਡ਼ੇ ਉਦਯੋਗਿਕ ਸੂਤਰਾਂ ਨੇ ਕਿਹਾ ਹੈ ਕਿ ਚੀਨੀ ਤਕਨੀਕੀ ਪੇਸ਼ੇਵਰਾਂ ਦੀ ਵਾਪਸੀ ਨਾਲ ਆਈਫੋਨ 17 ਦੇ ਉਤਪਾਦਨ ’ਤੇ ਕੋਈ ਅਸਰ ਨਹੀਂ ਪਵੇਗਾ ਅਤੇ ਕੰਪਨੀ ਭਾਰਤ ’ਚ ਉਤਪਾਦਨ ਵਧਾਉਣ ਲਈ ਵੀ ਲਗਾਤਾਰ ਕੰਮ ਕਰ ਰਹੀ ਹੈ। ਐਪਲ ਨੇ ਇਸ ਸਾਲ ਭਾਰਤ ’ਚ ਆਈਫੋਨ ਉਤਪਾਦਨ ਨੂੰ 35 ਤੋਂ 40 ਮਿਲੀਅਨ ਯੂਨਿਟ ਤੋਂ ਵਧਾ ਕੇ 60 ਮਿਲੀਅਨ ਯੂਨਿਟ ਤੱਕ ਲਿਜਾਣ ਦਾ ਟੀਚਾ ਰੱਖਿਆ ਹੈ। ਐਪਲ ਦੇ ਸੀ. ਈ. ਓ. ਟਿਮ ਕੁਕ ਨੇ ਹਾਲ ਹੀ ’ਚ ਐਲਾਨ ਕੀਤਾ ਸੀ ਕਿ ਜੂਨ ਤਿਮਾਹੀ ’ਚ ਅਮਰੀਕਾ ’ਚ ਵੇਚੇ ਜਾਣ ਵਾਲੇ ਸਾਰੇ ਆਈਫੋਨ ਭਾਰਤ ਤੋਂ ਸ਼ਿਪ ਕੀਤੇ ਗਏ।
ਇਹ ਵੀ ਪੜ੍ਹੋ : ਯੂਜ਼ਰਸ ਦੀਆਂ ਲੱਗ ਗਈਆਂ ਮੌਜਾਂ, ਲਾਂਚ ਹੋ ਗਿਆ 200 ਰੁਪਏ ਤੋਂ ਸਸਤਾ ਰੀਚਾਰਜ ਪਲਾਨ
ਫਾਕਸਕਾਨ ਅਤੇ ਟਾਟਾ ਇਲੈਕਟ੍ਰਾਨਿਕਸ ਕਰ ਰਹੇ ਨਵਾਂ ਪਲਾਂਟ ਸਥਾਪਿਤ
ਭਾਰਤ ’ਚ ਬਣੇ ਆਈਫੋਨ ਠੇਕਾ ਆਧਾਰਿਤ ਨਿਰਮਾਤਾ ਤਾਈਵਾਨੀ ਕੰਪਨੀ ਫਾਕਸਕਾਨ ਦੇ ਤਾਮਿਲਨਾਡੂ ਸਥਿਤ ਕਾਰਖਾਨੇ ’ਚ ਅਸੈਂਬਲ ਕੀਤੇ ਜਾਂਦੇ ਹਨ। ਟਾਟਾ ਇਲੈਕਟ੍ਰਾਨਿਕਸ, ਜੋ ਭਾਰਤ ’ਚ ਪੈਗਾਟ੍ਰਾਨ ਕਾਰਪ ਦਾ ਸੰਚਾਲਨ ਕਰਦੀ ਹੈ, ਇਕ ਹੋਰ ਪ੍ਰਮੁੱਖ ਨਿਰਮਾਤਾ ਹੈ। ਟਾਟਾ ਅਤੇ ਫਾਕਸਕਾਨ ਆਈਫੋਨ ਉਤਪਾਦਨ ਵਧਾਉਣ ਲਈ ਨਵੇਂ ਪਲਾਂਟ ਸਥਾਪਤ ਕਰ ਰਹੇ ਹਨ ਅਤੇ ਉਤਪਾਦਨ ਸਮਰੱਥਾ ਵਧਾ ਰਹੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟੇਕਆਫ ਤੋਂ ਕੁਝ ਸਕਿੰਟਾਂ ਬਾਅਦ ਪਾਇਲਟ ਨੇ ਦੂਜੇ ਨੂੰ ਕਿਹਾ ਸੀ- 'ਤੁਸੀਂ ਇੰਜਣ ਕਿਉਂ ਬੰਦ ਕੀਤਾ?'
NEXT STORY