ਮੋਗਾ (ਬਿੰਦਾ)-ਦੇਸ਼ਾਂ-ਵਿਦੇਸ਼ਾਂ ’ਚ ਵੱਸਦੇ ਪੰਜਾਬ ਦੇ ਫਿਕਰਮੰਦ ਪੰਜਾਬੀਆਂ ਵੱਲੋਂ ਬਣਾਏ ਗਏ ਗਰੁੱਪ ‘ਮਿਸ਼ਨ ਗ੍ਰਾਮ ਸਭਾ’ ਵਲੋਂ ਟ੍ਰੇਨਿੰਗ ਸੈਮੀਨਾਰਾਂ ਦੀ ਸ਼ੁਰੂਆਤ ਮੋਗਾ ਜ਼ਿਲੇ ਦੇ ਪਿੰਡ ਸੋਸ਼ਣ ਤੋਂ ਕੀਤੀ ਗਈ। ਇਸ ਮੌਕੇ ਰੱਖੇ ਗਏ ਸੂਬਾ ਪੱਧਰੀ ਪ੍ਰੋਗਰਾਮ ਦੌਰਾਨ ਤੀਰਥ ਚਡ਼ਿੱਕ ਦੀ ਨਿਰਦੇਸ਼ਾਂ ਹੇਠ ‘ਸ਼ਹੀਦ ਭਗਤ ਸਿੰਘ ਲੋਕ ਕਲਾਂ ਮੰਚ’ ਮੋਗਾ ਵਲੋਂ ਵਿਸ਼ੇਸ਼ ਤੌਰ ’ਤੇ ਤਿਆਰ ਕੀਤਾ ਗਿਆ ਡਰਾਮਾ ‘ਪਿੰਡ ਦੀ ਸਭਾ’ ਦਾ ਮੰਚਨ ਕੀਤਾ ਗਿਆ। ਪਿੰਡ ਦੇ ਨੌਜਵਾਨ ਸਰਪੰਚ ਇੰਜੀਨੀਅਰ ਗੁਰਵਿੰਦਰ ਸਿੰਘ ਸੇਖੋਂ, ਸੰਤ ਮਹੇਸ਼ ਮੁਨੀ ਕਲੱਬ ਦੇ ਪ੍ਰਧਾਨ ਤੇ ਪੰਚਾਇਤ ਦੇ ਪੰਚ ਗੁਰਵੰਤ ਸਿੰਘ ਸਿਵੀਆਂ ਅਤੇ ਸਿਹਤ ਵਿਭਾਗ ਦੇ ਬੀ. ਈ. ਈ. ਰਛਪਾਲ ਸਿੰਘ ਸੋਸਣ ਦੇ ਉੱਦਮ ਸਦਕਾ ਕਰਵਾਏ ਗਏ ਇਸ ਪ੍ਰੋਗਰਾਮ ਦੌਰਾਨ ਵੱਖ-ਵੱਖ ਪਿੰਡਾਂ ਦੇ ਪੰਚ-ਸਰਪੰਚ ਵੀ ਸ਼ਾਮਲ ਹੋਏ ਜਦਕਿ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਮੈਂਬਰ ਜ਼ਿਲਾ ਪ੍ਰੀਸ਼ਦ ਹਰਭਜਨ ਸਿੰਘ ਸੋਸਣ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।‘ਟੀਮ ਮਿਸ਼ਨ ਗ੍ਰਾਮ ਸਭਾ’ ਦੇ ਮੈਂਬਰਾਂ ਵੱਲੋਂ ਗ੍ਰਾਮ ਸਭਾ ਦੀ ਕਾਰਜਸ਼ੈਲੀ, ਗ੍ਰਾਮ ਸਭਾ ਦੀਆਂ ਤਾਕਤਾਂ, ਗ੍ਰਾਮ ਸਭਾ ਵੱਲੋਂ ਕੀਤੇ ਜਾਣ ਵਾਲੇ ਕੰਮਾਂ ਅਤੇ ਗ੍ਰਾਮ ਸਭਾ ਦੇ ਅਧਿਕਾਰਾਂ ਤੋਂ ਹਾਜ਼ਰੀਨ ਨੂੰ ਜਾਣੂ ਕਰਵਾਇਆ ਗਿਆ। ਇਸ ਮੌਕੇ ਮਗਨਰੇਗਾ ਦੇ ਕੋ-ਆਰਡੀਨੇਟਰ ਚੰਦਨ ਸਿੰਘ ਸੋਹਲ, ਜਗਜੀਤ ਸਿੰਘ ਸਲ੍ਹੀਣਾਂ, ਸਾਬਕਾ ਪੰਚ ਸੋਸਣ ਦਰਸ਼ਨ ਸਿੰਘ, ਪੰਚ ਚਮਕੌਰ ਸਿੰਘ, ਪੰਚ ਸ਼ਿੰਦਰਪਾਲ ਕੌਰ, ਸਾਬਕਾ ਸਰਪੰਚ ਬੰਟੀ ਸੇਖੋਂ, ਪੰਚ ਮਨਪ੍ਰੀਤ ਸਿੰਘ ਧਾਲੀਵਾਲ, ਪੰਚ ਇਕਬਾਲ ਸਿੰਘ, ਪੰਚ ਕੁਲਦੀਪ ਕੌਰ, ਪੰਚ ਅੰਮ੍ਰਿਤਪਾਲ ਕੌਰ, ਹਰਪ੍ਰੀਤ ਸਿੰਘ, ਅਵਤਾਰ ਸਿੰਘ, ਲਖਵਿੰਦਰ ਸਿੰਘ ਸਾਬਕਾ ਪੰਚ, ਪ੍ਰਗਟ ਗਿੱਲ ਕੈਨੇਡੀਅਨ, ਜਸਪਾਲ ਸੰਘਾ ਸਰਪੰਚ ਡਰੋਲੀ ਭਾਈ, ਦੀਸ਼ਾ ਬਰਾਡ਼, ਐੱਸ. ਐੱਚ. ਓ. ਜੇ. ਜੇ. ਅਟਵਾਲ, ਸਰਪੰਚ ਚਰਨਜੀਤ ਸਿੰਘ ਕੋਰੇਵਾਲਾ, ਸਰਪੰਚ ਦਵਿੰਦਰਪਾਲ ਸਿੰਘ, ਪਰਮਜੀਤ ਸਿੰਘ ਘਾਲੀ, ਗੁਰਚਰਨ ਸਿੰਘ ਸੰਘਾ, ਹਰਬੰਸ ਸਿੰਘ ਘਾਲੀ ਅਜਮੇਰ ਕੈਨੇਡੀਅਨ, ਸਾਬਕਾ ਸਰਪੰਚ ਹਰਦਰਸ਼ਨ ਸਿੰਘ, ਸਰਪੰਚ ਗੁਰਤੇਜ ਸਿੰਘ ਸੇਖੋਂ ਖੁਖਰਾਣਾ, ਸਰਪੰਚ ਸੁਖਜਿੰਦਰ ਸਿੰਘ ਡਗਰੂ ਆਦਿ ਹਾਜ਼ਰ ਸਨ।
ਸੰਤ ਮੋਹਨ ਦਾਸ ਸਕੂੂਲ ਦੇ ਖਿਡਾਰੀ ਭਾਰਤ ਭਰ ’ਚ ਜੇਤੂ
NEXT STORY