ਮੋਗਾ (ਚਟਾਨੀ)-ਮੁਗਲੂ ਪੱਤੀ ਦੀ ਮੰਡੀਰਾਂ ਵਾਲੀ ਦਲਿਤ ਕਾਲੋਨੀ ਦੇ ਨੌਜਵਾਨਾਂ ਵੱਲੋਂ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਕੋਲ ਸ਼ਮਸ਼ਾਨਘਾਟ ਵਾਸਤੇ ਰੱਖੀ ਗਈ ਗ੍ਰਾਂਟ ਦੀ ਮੰਗ ਨੂੰ ‘ਆਪ’ ਆਗੂ ਨੇ ਪੂੁਰਾ ਕਰ ਦਿੱਤਾ ਹੈ। ‘ਆਪ’ ਆਗੂ ਅਤੇ ਮੈਂਬਰ ਪਾਰਲੀਮੈਂਟ ਵੱਲੋਂ ਆਪਣੇ ਅਖਤਿਆਰੀ ਕੋਟੇ ’ਚੋਂ ਜਾਰੀ ਕੀਤੀ ਗਈ ਦੋ ਲੱਖ ਰੁਪਏ ਦੀ ਗ੍ਰਾਂਟ ਦੀ ਵਰਤੋਂ ਲਈ ਨਗਰ ਕੌਂਸਲ ਨੇ ਐਸਟੀਮੇਟ ਪਾਸ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਬਾਬਾ ਬੰਤ ਸਿੰਘ ਵੈੱਲਫੇਅਰ ਕਲੱਬ ਚੇਅਰਮੈਨ ਸੁਖਪ੍ਰੀਤ ਸਿੰਘ ਪੱਪੂ, ਸੈਕਟਰੀ ਸੁਖਪਾਲ ਸਿੰਘ ਭੱਟੀ, ਕੈਸ਼ੀਅਰ ਰਾਜ ਕੁਮਾਰ ਰਾਜਾ, ਗੁਰਦੁਆਰਾ ਸਾਹਿਬ ਦੇ ਕਮੇਟੀ ਪ੍ਰਧਾਨ ਦਰਸ਼ਨ ਸਿੰਘ ਨਿਹੰਗ ਅਤੇ ਸਮਾਜ ਭਲਾਈ ਕਲੱਬ ਦੇ ਨੁਮਾਇੰਦਿਆਂ ਨੂੰ ਪਾਸ ਹੋਏ ਐਸਟੀਮੇਟ ਦੀ ਕਾਪੀ ਸੌਂਪਦਿਆਂ ਸੰਸਦ ਮੈਂਬਰ ਨੇ ਕਿਹਾ ਕਿ ਦੋ ਲੱਖ ਰੁਪਏ ਖਰਚ ਹੋਣ ਪਿੱਛੋਂ ਉਹ ਹੋਰ ਗ੍ਰਾਂਟ ਵੀ ਇਸ ਪ੍ਰਾਜੈਕਟ ਲਈ ਦੇਣਗੇ। ਨਿਹਾਲ ਸਿੰਘ ਵਾਲਾ ਰੋਡ ਉਪਰ ਸਥਿਤ ਦਲਿਤ ਭਾਈਚਾਰੇ ਦੇ ਇਸ ਸ਼ਮਸ਼ਾਨਘਾਟ ਵਿਚ ਇੰਟਰਲਾਕਿੰਗ ਟਾਈਲਾਂ ਤੇ ਸ਼ੈੱਡ ਵਾਸਤੇ ਮਿਲੀ ਇਸ ਗ੍ਰਾਂਟ ਲਈ ਕਲੱਬ ਪ੍ਰਧਾਨ ਗੋਬਿੰਦ ਸਿੰਘ ਭਿੰਦੀ, ਚੇਅਰਮੈਨ ਸੁਖਪ੍ਰੀਤ ਸਿੰਘ ਪੱਪੂ, ਸੈਕਟਰੀ ਸੁਖਪਾਲ ਸਿੰਘ ਭੱਟੀ, ਸਹਾਇਕ ਸੈਕਟਰੀ ਮੁਨੀਸ਼ ਕੁਮਾਰ, ਖਜ਼ਾਨਚੀ ਰਾਜ ਕੁਮਾਰ ਰਾਜਾ ਅਤੇ ਸਮਾਜ ਭਲਾਈ ਕਲੱਬ ਦੇ ਪ੍ਰਧਾਨ ਸੇਵਾ ਮੁਕਤ ਲੈਕਚਰਾਰ ਨੇ ਸੰਸਦ ਮੈਂਬਰ ਦਾ ਧੰਨਵਾਦ ਕੀਤਾ। ਇਸ ਮੌਕੇ ਕਲੱਬ ਮੈਂਬਰ ਤੇ ਮੁਹੱਲਾ ਵਾਸੀ ਹਾਜ਼ਰ ਸਨ।
ਕੈਂਪ ਦੌਰਾਨ 300 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ
NEXT STORY