ਮੋਗਾ (ਗੋਪੀ ਰਾਊਕੇ)-ਵਿਦਿਅਕ ਸੰਸਥਾ ਡਾ. ਸੈਫੂਦੀਨ ਕਿਚਲੂ ਪਬਲਿਕ ਸਕੂਲ ’ਚ ਚੇਅਰਮੈਨ ਐਡਵੋਕੇਟ ਸੁਨੀਲ ਗਰਗ ਤੇ ਡਾਇਰੈਕਟਰ ਮੈਡਮ ਸੁਨੀਤਾ ਗਰਗ ਦੀ ਅਗਵਾਈ ਹੇਠ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਬੱਚਿਆਂ ’ਚ ਸਮੂਹਿਕ ਤੌਰ ’ਤੇ ਲੰਚ ਕਰਨ ਦੇ ਨਾਲ ਹੀ ਭੋਜਨ ਨੂੰ ਵੀ ਸਿੱਖਿਆ ਨਾਲ ਜੋਡ਼ ਕੇ ਵੱਖਰੀ ਪਹਿਲ ਕੀਤੀ। ਬੱਚਿਆਂ ਨੇ ਲੰਚ ਨੂੰ ਲਾਈਨ ’ਚ ਇਕੱਠੇ ਬੈਠ ਕੇ ਕੀਤਾ ਤਾਂ ਉਨ੍ਹਾਂ ਦੀ ਟੀਚਰ ਨੇ ਨਾ ਸਿਰਫ ਬੱਚਿਆਂ ਦੇ ਭੋਜਨ ਕਰਨ ਦੇ ਤਰੀਕੇ, ਭੋਜਨ ’ਚ ਮੌਜੂਦ ਮਾਤਰਾ ਨੂੰ ਚੈੱਕ ਕੀਤਾ। ਇਸਦੇ ਨਾਲ ਹੀ ਬੱਚਿਆਂ ਨੂੰ ਦੱਸਿਆ ਗਿਆ ਕਿ ਕਿਸ ਮੌਸਮ ’ਚ ਕਿਸ ਪ੍ਰਕਾਰ ਦਾ ਖਾਣਾ ਉਨ੍ਹਾਂ ਨੂੰ ਕਰਨਾ ਚਾਹੀਦਾ। ਭੋਜਨ ਨੂੰ ਜ਼ਿਆਦਾ ਤੋਂ ਜ਼ਿਆਦਾ ਚਬਾ ਕੇ ਖਾਣਾ ਚਾਹੀਦਾ ਹੈ, ਜਿਸ ਨਾਲ ਭੋਜਨ ਦੇ ਪਾਚਣ ’ਚ ਅਸਾਨੀ ਹੁੰਦੀ ਹੈ। ਸੈਮੀਨਾਰ ਦੌਰਾਨ ਬੱਚਿਆਂ ਨੂੰ ਸੰਬੋਧਨ ਕਰਦੇ ਸਕੂਲ ਦੇ ਡੀਨ ਮਲਕੀਤ ਸਿੰਘ ਨੇ ਦੱਸਿਆ ਕਿ ਬੱਚਿਆਂ ਨੂੰ ਜੰਕ ਫੂੁਡ ਨੂੰ ਰੂਟੀਨ ਦਾ ਹਿੱਸਾ ਨਹੀਂ ਬਣਾਉਣਾ ਚਾਹੀਦਾ ਹੈ। ਪ੍ਰਿੰਸੀਪਲ ਹੇਮਪ੍ਰਭਾ ਸੂਦ ਨੇ ਸਬਜ਼ੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਸਕੂਲ ਚੇਅਰਮੈਨ ਐਡਵੋਕੇਟ ਸੁਨੀਲ ਗਰਗ ਨੇ ਕਿਹਾ ਕਿ ਬੱਚਿਆਂ ’ਚ ਜਾਗਰੂਕਤਾ ਸੈਮੀਨਾਰ ਕਰਵਾਉਣ ਦਾ ਮੰਤਵ ਉਨ੍ਹਾਂ ਨੂੰ ਸਮੇਂ-ਸਮੇਂ ’ਤੇ ਸਿਹਤ ਪ੍ਰਤੀ ਜਾਗਰੂਕ ਕਰਨਾ ਤੇ ਸਿਹਤਮੰਦ ਰਹਿਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਉਨ੍ਹਾਂ ਬੱਚਿਆਂ ਨੂੰ ਬਾਹਰੀ ਜੰਕ ਫੂਡ ਚੀਜ਼ਾਂ ਤੋਂ ਪ੍ਰਹੇਜ ਕਰਨ ਲਈ ਅਪੀਲ ਕੀਤੀ। ਇਸ ਮੌਕੇ ਸਕੂਲ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।
ਲਾਇਨਜ਼ ਕਲੱਬ ਨੇ ਜ਼ਰੂਰਤਮੰਦ ਬੱਚਿਆਂ ਨੂੰ ਵੰਡੇ ਗਰਮ ਕੱਪਡ਼ੇ
NEXT STORY