ਮੋਗਾ (ਗੋਪੀ ਰਾਊਕੇ)-ਲਾਲਾ ਲਾਜਪਤ ਰਾਏ ਮੈਮੋਰੀਅਲ ਪੋਲੀਟੈਕਨਿਕ ਕਾਲਜ ਅਜੀਤਵਾਲ (ਮੋਗਾ) ਵਿਖੇ ਐੱਮ.ਐੱਸ.ਐੱਮ.ਈ. ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੈਂਟਰਲ ਟੂਲ ਰੂਮ, ਲੁਧਿਆਣਾ ਵੱਲੋਂ ਆਟੋ ਕੈਡ ਦੀ ਟ੍ਰੇਨਿੰਗ ਸ਼ੁਰੂ ਕੀਤੀ ਗਈ, ਜਿਸ ’ਚ ਵਿਦਿਆਰਥੀਆਂ ਨੂੰ ਕੰਪਿਊਟਰ ’ਤੇ ਡਰਾਇੰਗ ਬਣਾਉਣੀ ਸਿਖਾਈ ਜਾਵੇਗੀ, ਜਿਸ ਵਿਚ ਮਕੈਨੀਕਲ ਇੰਜੀਨੀਅਰ ਦੇ ਵਿਦਿਆਰਥੀਆਂ ਨੂੰ ਨਟ-ਬੋਲਟ, ਕੁਨੈਕਟਿੰਗ ਰਾਡ, ਗੇਅਰ, ਪਿਸਟਨ ਆਦਿ ਦੀ ਕੰਪਿਊਟਰ ਉੱਪਰ ਡਰਾਇੰਗ ਸੈੱਟ ਕਰ ਕੇ ਮਸ਼ੀਨ ਰਾਹੀਂ ਉਸ ਡਿਜ਼ਾਈਨ ਦੀ ਲੰਬਾਈ-ਚੌਡ਼ਾਈ ਸੈੱਟ ਕਰਨੀ ਸਿਖਾਈ ਜਾਵੇਗੀ। ਇਸ ਮੌਕੇ ਸੰਸਥਾ ਦੇ ਡਾਇਰੈਕਟਰ ਡਾ. ਚਮਨ ਲਾਲ ਸਚਦੇਵਾ ਨੇ ਸੈਂਟਰਲ ਟੂਲ ਰੂਮ ਲੁਧਿਆਣਾ ਤੋਂ ਪਹੁੰਚੇ ਪ੍ਰਾਜੈਕਟ ਇੰਚਾਰਜ ਪ੍ਰਵੀਨ ਤੇ ਭਰਤ ਕੁਮਾਰ ਟ੍ਰੇਨਿੰਗ ਫਕੈਲਟੀ ਦਾ ਸੰਸਥਾ ਵਿਖੇ ਪਹੁੰਚਣ ’ਤੇ ਸਵਾਗਤ ਕੀਤਾ।
ਵਿਧਾਇਕ ਬਰਾਡ਼ ਨੇ ਨਗਰ ਕੌਂਸਲ ਨੂੰ ਸੌਂਪਿਆ 1 ਕਰੋਡ਼ ਦਾ ਚੈੱਕ
NEXT STORY